FacebookTwitterg+Mail

ਰਣਬੀਰ ਨੂੰ ਰਾਜ ਕਪੂਰ ਨੇ ਦਿੱਤੇ ਸਨ ਬੇਸ਼ਕੀਮਤੀ ਤੋਹਫੇ, ਜਿਸ 'ਚੋਂ ਇਕ ਨਾਲ ਜੁੜਿਆ ਹੈ 'ਅਫਗਾਨਿਸਤਾਨ'

ranbir kapoor
26 September, 2017 04:24:59 PM

ਮੁੰਬਈ (ਬਿਊਰੋ)— ਦੋ ਦਿਨ ਬਾਅਦ 28 ਸਤੰਬਰ ਨੂੰ ਹੈਂਡਸਮ ਐਕਟਰ ਰਣਬੀਰ ਕਪੂਰ ਦਾ ਜਨਮਦਿਨ ਹੈ। ਬਾਲੀਵੁੱਡ ਦੀ ਨਵੀਂ ਪੀੜ੍ਹੀ ਦੇ ਅਦਾਕਾਰਾਂ ਵਿੱਚ ਰਣਬੀਰ ਕਪੂਰ ਕਾਫੀ ਮਸ਼ਹੂਰ ਹਨ ਪਰ ਕਪੂਰ ਖਾਨਦਾਨ ਲਈ ਉਨ੍ਹਾਂ ਦੀ ਅਹਿਮੀਅਤ ਇਸ ਤੋਂ ਵੀ ਕਿੱਥੇ ਜ਼ਿਆਦਾ ਹੈ। ਹੋਵੇ ਵੀ ਕਿਉਂ ਨਾ! ਉਹ ਕਪੂਰ ਖਾਨਦਾਨ ਦੇ ਚਸ਼ਮੋ ਚਿਰਾਗ ਜੋ ਹਨ। ਹਾਲਾਂਕਿ ਕਰਿਸ਼ਮਾ ਅਤੇ ਕਰੀਨਾ ਨੇ ਵੀ ਕਪੂਰ ਖਾਨਦਾਨ ਦੀ ਫਿਲਮੀ ਵਿਰਾਸਤ ਨੂੰ ਅੱਗੇ ਲੈ ਕੇ ਜਾਣ ਦੀ ਜ਼ਿੰਮੇਦਾਰੀ ਬਖੂਬੀ ਨਿਭਾਈ ਹੈ ਪਰ ਦਾਦਾ ਰਾਜ ਕਪੂਰ ਦਾ ਸਭ ਤੋਂ ਵੱਧ ਪਿਆਰ ਰਣਬੀਰ ਕਪੂਰ ਦੇ ਨਾਲ ਸੀ। ਦੱਸਿਆ ਜਾਂਦਾ ਹੈ ਕਿ ਜਦੋਂ ਰਣਬੀਰ ਪੈਦਾ ਹੋਏ ਸਨ ਤਾਂ ਰਾਜ ਕਪੂਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ, ਇਸ ਦਾ ਜ਼ਿਕਰ ਰਣਬੀਰ ਦੇ ਪਾਪਾ ਰਿਸ਼ੀ ਕਪੂਰ ਦੀ ਆਟੋਬਾਇਓਗ੍ਰਾਫੀ 'ਖੁੱਲਮ ਖੁੱਲਾ' ਵਿੱਚ ਵੀ ਮਿਲਦਾ ਹੈ।

Punjabi Bollywood Tadka

ਰਣਬੀਰ ਕਪੂਰ ਦਾ ਸੀ ਬੇਸਬਰੀ ਨਾਲ ਇੰਤਜ਼ਾਰ
ਸਾਲ 1982 ਵਿੱਚ ਰਣਬੀਰ ਦਾ ਜਨਮ ਹੋਇਆ ਸੀ। ਉਨ੍ਹਾਂ ਤੋਂ ਪਹਿਲਾਂ ਭੈਣ ਰਿਧੀਮਾ 1980 ਵਿੱਚ ਪੈਦਾ ਹੋਈ ਸੀ ਪਰ ਕਿਹਾ ਜਾਂਦਾ ਹੈ ਕਿ ਰਣਬੀਰ ਦੇ ਜਨਮ ਦੇ ਸਮੇਂ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਕੁੱਝ ਵੱਖਰਾ ਹੀ ਸੀ। ਇਸ ਦਾ ਖਾਸ ਕਾਰਨ ਇਹ ਵੀ ਸੀ ਕਿ ਰਣਬੀਰ ਤੋਂ ਪਹਿਲਾਂ ਰਾਜ ਕਪੂਰ ਨੂੰ ਦਾਦਾ ਕਹਿਣ ਵਾਲਾ ਉਨ੍ਹਾਂ ਦਾ ਕੋਈ ਪੋਤਾ ਨਹੀਂ ਸੀ। ਰਿਸ਼ੀ ਕਪੂਰ ਦੀ ਭੈਣ ਦੇ ਬੱਚਿਆਂ ਨਾਲ ਕਪੂਰ ਸਰਨੇਮ  ਨਹੀਂ ਜੁੜਿਆ ਸੀ। ਫਿਰ ਡੱਬੂ ਜੀ ਯਾਨੀ ਰਣਧੀਰ ਕਪੂਰ ਦੀ ਦੋ ਬਟੀਆਂ ਕਰਿਸ਼ਮਾ ਅਤੇ ਕਰੀਨਾ ਦਾ ਸਰਨੇਮ ਵੀ ਵਿਆਹ ਤੋਂ ਬਾਅਦ ਬਦਲ ਜਾਣ ਵਾਲਾ ਸੀ। ਅਜਿਹੇ ਵਿੱਚ ਸ਼ਾਇਦ ਰਾਜ ਕਪੂਰ ਨੂੰ ਇੱਕ ਪੋਤੇ ਦਾ ਬੇਸਬਰੀ ਨਾਲ ਇੰਤਜ਼ਾਰ ਸੀ।

Punjabi Bollywood Tadka

ਰਣਬੀਰ ਦੇ ਜਨਮ 'ਤੇ ਇਹ ਇੰਤਜ਼ਾਰ ਖਤਮ ਹੋਇਆ। ਰਿਸ਼ੀ ਨੇ ਆਪਣੀ ਕਿਤਾਬ 'ਖੁੱਲਮ-ਖੁੱਲਾ' ਵਿੱਚ ਰਾਜ ਕਪੂਰ ਦੇ ਰਣਬੀਰ ਨਾਲ ਇਸ ਪਿਆਰ ਬਾਰੇ ਕਈ ਗੱਲਾਂ ਦੱਸੀਆਂ ਹਨ। ਇਨ੍ਹਾਂ ਵਿੱਚੋਂ ਇੱਕ ਜੁੜੀ ਹੈ ਉਨ੍ਹਾਂ ਦੀ ਵਸੀਅਤ ਦੇ ਨਾਲ। ਉਂਝ ਤਾਂ ਰਣਬੀਰ ਦੇ ਕੋਲ ਕਪੂਰ ਖਾਨਦਾਨ ਦੇ ਨਾਮ ਤੋਂ ਸਿਨੇਮਾ ਦੀ ਇੱਕ ਅਸੀਮ ਵਿਰਾਸਤ ਹੈ ਪਰ ਇਸ ਤੋਂ ਇਲਾਵਾ ਵੀ ਰਾਜ ਕਪੂਰ ਨੇ ਆਪਣੀ ਵਸੀਅਤ ਵਿੱਚ ਕਈ ਬੇਸ਼ਕੀਮਤੀ ਤੋਹਫੇ ਰਣਬੀਰ ਦੇ ਨਾਲ ਲਿਖੇ ਸਨ।

Punjabi Bollywood Tadka

ਵਿਰਾਸਤ ਵਿੱਚ ਮਿਲਿਆ ਅਨਮੋਲ ਸਿੱਕਾ
ਇਸ 'ਤੇ ਅਫਗਾਨੀ ਵਿੱਚ ਕੁੱਝ ਅੱਖਰ ਦਰਜ਼ ਹਨ। ਦੱਸ ਦਈਏ ਕਿ ਕਪੂਰ ਪਰਿਵਾਰ ਦਾ ਸੰਬੰਧ ਪੇਸ਼ਾਵਰ ਦੇ ਨਾਲ ਹੈ। ਰਣਬੀਰ ਕਪੂਰ ਦੇ ਪੜਦਾਦਾ ਬਾਸ਼ਵੇਸ਼ਵਰਨਾਥ ਕਪੂਰ ਪੇਸ਼ਾਵਰ ਵਿੱਚ ਤਹਿਸੀਲਦਾਰ ਸਨ। ਪੇਸ਼ਾਵਰ ਨਾਰਥ ਵੈਸਟ ਫਰੰਟੀਅਰ ਪ੍ਰੋਵੈਨਿਸ ਵਿੱਚ ਸਥਿੱਤ ਹੈ। ਇਸ ਦੀ ਸੀਮਾ ਅਫਗਾਨਿਸਤਾਨ ਨਾਲ ਲੱਗੀ ਹੈ। ਦੱਸਿਆ ਜਾਂਦਾ ਹੈ ਕਿ ਸੋਨੇ ਦੇ ਉਸ ਸਿੱਕੇ ਤੋਂ ਇਲਾਵਾ ਸੋਨੇ ਦੇ ਸਿੱਕਿਆਂ ਦਾ ਇੱਕ ਨੈਕਲੈੱਸ ਵੀ ਰਾਜ ਕਪੂਰ ਨੇ ਰਣਬੀਰ ਕਪੂਰ ਨੂੰ ਦਿੱਤਾ ਸੀ। ਜ਼ਾਹਿਰ ਹੈ ਕਿ ਪੀੜੀ-ਦਰ-ਪੀੜੀ ਦੀ ਇਹ ਵਿਰਾਸਤ ਅੱਗੇ ਚਲਦੀ ਰਹੇਗੀ ਪਰ ਉਹ ਅਹਿਸਾਸ ਜੋ ਰਣਬੀਰ ਕਪੂਰ ਨੂੰ ਮਿਲਿਆ, ਉਹ ਕੇਵਲ ਉਨ੍ਹਾਂ ਦੇ ਹਿੱਸੇ ਵਿੱਚ ਰਹੇਗਾ ਅਤੇ ਅਨਮੋਲ ਰਹੇਗਾ।

Punjabi Bollywood Tadka Punjabi Bollywood Tadka Punjabi Bollywood Tadka


Tags: Ranbir kapoorGrandfatherRandhir KapoorKareena KapoorKarisma KapoorRaj kapoorBollywood celebrity