FacebookTwitterg+Mail

Pics : ਮੁੰਬਈ ਦੀਆਂ ਸੜਕਾਂ 'ਤੇ ਇਸ ਅੰਦਾਜ਼ 'ਚ ਘੁੰਮਦੇ ਦਿਖੇ ਰਣਬੀਰ

ranbir kapoor
20 February, 2018 01:51:21 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਕਰਕੇ ਕਾਫੀ ਚਰਚਾ 'ਚ ਹਨ। ਹਾਲ ਹੀ 'ਚ ਰਣਬੀਰ ਨੂੰ ਮੁੰਬਈ ਦੀਆਂ ਸੜਕਾਂ 'ਤੇ ਘੁੰਮਦੇ ਦੇਖਿਆ ਗਿਆ ਪਰ ਕੋਈ ਵੀ ਉਨ੍ਹਾਂ ਨੂੰ ਪਛਾਣ ਨਹੀਂ ਸੱਕਿਆ। ਇਹ ਗੱਲ ਬਿਲਕੁੱਲ ਸੱਚ ਹੈ ਜਿਸ ਬਾਰੇ ਜਾਣਕਾਰੀ 'ਬ੍ਰਹਮਾਸਤਰ' 'ਚ ਉਨ੍ਹਾਂ ਨਾਲ ਸਹਿ-ਅਭਿਨੇਤਾ ਹੁਸੈਨ ਦਲਾਲ ਨੇ ਦਿੱਤੀ ਹੈ।

Punjabi Bollywood Tadka
ਫਿਲਮ 'ਬ੍ਰਹਮਾਸਤਰ' ਲਈ ਰਣਬੀਰ ਹੁਸੈਨ ਦਲਾਲ ਨਾਲ ਮੁੰਬਈ ਦੇ ਭਿੰਡੀ ਬਾਜ਼ਾਰ ਪਹੁੰਚੇ ਸਨ। ਇਸ ਦੌਰਾਨ ਫੈਨਜ਼ ਰਣਬੀਰ ਨੂੰ ਪਛਾਣ ਨਹੀਂ ਸਕੇ। ਹੁਸੈਨ ਦਲਾਲ ਨੇ ਆਪਣੇ ਇੰਸਟਾਗ੍ਰਾਮ 'ਤੇ 'ਬ੍ਰਹਮਾਸਤਰ' ਦੀ ਟੀਮ ਨਾਲ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਰਣਬੀਰ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਹੁਸੈਨ ਨੇ ਲਿਖਿਆ, ''ਰਣਬੀਰ ਤੇ ਮੈਂ ਮੁੰਬਈ ਦੇ ਭਿੰਡੀ ਬਾਜ਼ਾਰ 'ਚ ਘੁੰਮਦੇ ਹੋਏ''।

Punjabi Bollywood Tadka
ਦੱਸਣਯੋਗ ਹੈ ਕਿ 'ਬ੍ਰਹਮਾਸਤਰ' 'ਚ ਰਣਬੀਰ ਤੋਂ ਇਲਾਵਾ ਆਲੀਆ ਭੱਟ, ਅਮਿਤਾਭ ਬੱਚਨ, ਮੌਨੀ ਰਾਏ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਰਣਬੀਰ ਸੁਪਰਮੈਨ ਦਾ ਕਿਰਦਾਰ ਨਿਭਾਅ ਰਹੇ ਹਨ ਅਤੇ ਆਲੀਆ ਉਨ੍ਹਾਂ ਦੀ ਪ੍ਰੇਮਿਕਾ ਦਾ ਰੋਲ ਨਿਭਾਵੇਗੀ। ਅਯਾਨ ਮੁਖਰਜੀ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਇਕ ਇਤਿਹਾਸਕ ਫਿਲਮ ਹੈ ਜਿਸਦਾ ਪਹਿਲਾਂ ਭਾਗ 15 ਅਗਸਤ, 2019 ਨੂੰ ਰਿਲੀਜ਼ ਹੋਵੇਗਾ।

Punjabi Bollywood TadkaPunjabi Bollywood Tadka


Tags: Ranbir Kapoor Brahmastra Hussain Dalal Bhendi Bazaar Alia Bhatt Bollywood Actor

Edited By

Kapil Kumar

Kapil Kumar is News Editor at Jagbani.