FacebookTwitterg+Mail

ਰਣਬੀਰ ਦੀ ਜ਼ਿੰਦਗੀ 'ਚ ਆਲੀਆ ਦੇ ਆਉਂਦੇ ਹੀ ਚਮਕੀ ਕਿਸਮਤ, ਬਾਲੀਵੁੱਡ ਨੇ ਲਾਇਆ 400 ਕਰੋੜ ਦਾ ਦਾਅ

ranbir kapoor
22 May, 2018 05:28:04 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਬਾਇਓਪਿਕ 'ਸੰਜੂ' ਦੀ ਦਰਸ਼ਕਾਂ ਵਿਚਕਾਰ ਖੂਬ ਚਰਚਾ ਹੋ ਰਹੀ ਹੈ। ਫਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਟੀਜ਼ਰ 'ਚ ਰਣਬੀਰ ਕਪੂਰ ਨੇ ਇੰਨੀ ਬਿਹਤਰੀਨ ਐਕਟਿੰਗ ਕੀਤੀ ਹੈ ਕਿ ਲੋਕ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ ਹਨ। ਸੰਜੇ ਅਤੇ ਰਣਬੀਰ 'ਚ ਫਰਕ ਕਰਨਾ ਬੇਹੱਦ ਮੁਸ਼ਕਿਲ ਹੋ ਰਿਹਾ ਹੈ। ਫਿਲਮਾਂ ਤੋਂ ਇਲਾਵਾ ਰਣਬੀਰ ਕਪੂਰ, ਆਲੀਆ ਭੱਟ ਨਾਲ ਰਿਲੇਸ਼ਨਸ਼ਿੱਪ ਨੂੰ ਲੈ ਕੇ ਵੀ ਕਾਫੀ ਸੁਰਖੀਆਂ ਬਟੋਰ ਰਹੇ ਹਨ।

Punjabi Bollywood Tadka

ਉਂਝ ਆਲੀਆ ਭੱਟ ਦੇ ਰਣਬੀਰ ਕਪੂਰ ਦੀ ਜ਼ਿੰਦਗੀ 'ਚ ਆਉਂਦੇ ਹੀ ਉਨ੍ਹਾਂ ਦੀ ਕਿਸਮਤ ਚਮਕ ਗਈ ਹੈ। ਇਸ ਵਾਰ ਉਹ ਫਿਲਮ 'ਸੰਜੂ' ਸਮੇਤ ਇੱਕਠੀਆਂ ਚਾਰ ਫਿਲਮਾਂ 'ਚ ਨਜ਼ਰ ਆਉਣਗੇ। 'ਸੰਜੂ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਰਣਬੀਰ ਕੋਲ ਅਯਾਨ ਮੁਖਰਜੀ ਦੀ 'ਬ੍ਰਹਮਾਸਤਰ' ਵੀ ਹੈ।

Punjabi Bollywood Tadka

ਇਸ ਤੋਂ ਬਾਅਦ ਯਸ਼ਰਾਜ ਬੈਨਰ ਦੀ 'ਸ਼ਮਸ਼ੇਰਾ' ਤੋਂ ਇਲਾਵਾ ਲਵ ਰੰਜਨ ਦੀ ਫਿਲਮ 'ਚ ਉਹ ਅਜੈ ਦੇਵਗਨ ਨਾਲ ਦਿਖਣਗੇ। ਖਬਰਾਂ ਦੀ ਮੰਨੀਏ ਤਾਂ ਫਿਲਮਮੇਕਰਜ਼ ਇਨ੍ਹਾਂ ਚਾਰਾਂ ਫਿਲਮਾਂ ਨੂੰ ਮਿਲਾ ਕੇ ਰਣਬੀਰ ਕਪੂਰ 'ਤੇ 400 ਕਰੋੜ ਦਾ ਦਾਅ ਲਗਾ ਚੁੱੱਕੇ ਹਨ। ਰਾਜਕੁਮਾਰ ਹਿਰਾਨੀ ਦੀ 'ਸੰਜੂ' ਦਾ ਬਜਟ ਕਰੀਬ 110 ਕਰੋੜ ਰੁਪਏ ਹੈ।

Punjabi Bollywood Tadka

ਇਸ 'ਚ ਰਣਬੀਰ ਤੋਂ ਇਲਾਵਾ ਸੋਨਮ ਕਪੂਰ, ਮਨੀਸ਼ਾ ਕੋਈਰਾਲਾ ਅਤੇ ਦੀਆ ਮਿਰਜ਼ਾ ਵੀ ਹੋਣਗੀਆਂ। ਇਸ ਤੋਂ ਬਾਅਦ 'ਬ੍ਰਹਮਾਸਤਰ' ਦੀ ਗੱਲ ਕਰਦੇ ਹਾਂ। ਇਸ ਫਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਫਿਲਮ 'ਚ ਰਣਬੀਰ ਨਾਲ ਆਲੀਆ ਭੱਟ ਨਜ਼ਰ ਆਵੇਗੀ। ਇਸ ਫਿਲਮ ਦਾ ਬਜਟ ਵੀ 100 ਕਰੋੜ ਦੱਸਿਆ ਜਾ ਰਿਹਾ ਹੈ।

Punjabi Bollywood Tadka

ਫਿਲਮ 'ਚ ਅਮਿਤਾਭ ਬੱਚਨ ਅਤੇ ਮੌਨੀ ਰਾਏ ਵੀ ਹੋਣਗੇ। ਫਿਲਮ 'ਸ਼ਮਸ਼ੇਰਾ' 'ਚ ਰਣਬੀਰ ਪਹਿਲੀ ਵਾਰ ਡਾਕੂ ਦੇ ਰੋਲ 'ਚ ਨਜ਼ਰ ਆਉਣਗੇ। ਇਸ ਫਿਲਮ ਦਾ ਬਜਟ 120 ਕਰੋੜ ਰੁਪਏ ਹੈ। ਕੁਝ ਦਿਨ ਪਹਿਲਾਂ ਹੀ ਫਿਲਮ ਦਾ ਪਹਿਲਾ ਪੋਸਟਰ ਆਇਆ ਸੀ। ਡਾਕੂ ਦੇ ਲੁੱਕ 'ਚ ਰਣਬੀਰ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਸੀ।

Punjabi Bollywood Tadka

ਫਿਲਮ 'ਚ ਰਣਬੀਰ ਦੀ ਹੀਰੋਇਨ ਵਾਣੀ ਕਪੂਰ ਹੋਵੇਗੀ। ਇਹ ਫਿਲਮ 2019 ਜੁਲਾਈ 'ਚ ਰਿਲੀਜ਼ ਹੋ ਸਕਦੀ ਹੈ। 'ਪਿਆਰ ਕਾ ਪੰਚਨਾਮਾ' ਵਰਗੀ ਸੁਪਰਹਿੱਟ ਫਿਲਮ ਦੇਣ ਵਾਲੇ ਲਵ ਰੰਜਨ ਨੇ ਆਪਣੀ ਫਿਲਮ 'ਚ ਰਣਬੀਰ ਕਪੂਰ ਅਤੇ ਅਜੈ ਦੇਵਗਨ ਨੂੰ ਸਾਈਨ ਕੀਤਾ ਹੈ। ਫਿਲਮ ਦਾ ਨਾਂ ਅਜੇ ਤੱਕ ਤੈਅ ਨਹੀਂ ਹੋ ਸਕਿਆ ਹੈ। Punjabi Bollywood Tadka

ਇਸ ਫਿਲਮ ਦਾ ਬਜਟ ਕਰੀਬ 80 ਕਰੋੜ ਰੁਪਏ ਹੈ। ਜੇਕਰ ਰਣਬੀਰ ਦੀਆਂ ਇਹ ਚਾਰੋਂ ਫਿਲਮਾਂ ਹਿੱਟ ਰਹੀਆਂ ਤਾਂ ਉਨ੍ਹਾਂ ਦਾ ਕਰੀਅਰ ਬੁਲੰਦੀ 'ਤੇ ਪਹੁੰਚ ਜਾਵੇਗਾ।

Punjabi Bollywood Tadka 


Tags: Ranbir KapoorAlia BhattBrahmastraShamsheraSanjuBollywood Celebrity

Edited By

Chanda Verma

Chanda Verma is News Editor at Jagbani.