FacebookTwitterg+Mail

ਰਣਬੀਰ ਦੀ ਟਵਿਟਰ 'ਤੇ ਸ਼ਾਨਦਾਰ ਐਂਟਰੀ, ਸ਼ੇਅਰ ਕੀਤੀ ਪੁਰਾਣੀ ਤਸਵੀਰ

ranbir kapoor
17 June, 2018 03:33:53 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੇ ਫਾਦਰਜ਼ ਡੇਅ ਮੌਕੇ ਸੋਸ਼ਲ ਮੀਡੀਆ 'ਤੇ ਸ਼ਾਨਦਾਰ ਐਂਟਰੀ ਕੀਤੀ ਹੈ। ਦਰਸਅਲ, ਫਾਕਸ ਸਟਾਰ ਹਿੰਦੀ ਦੇ ਅਧਿਕਾਰਕ ਟਵਿਟਰ ਅਕਾਊਂਟ ਦਾ ਨਾਂ ਬਦਲ ਕੇ ਰਣਬੀਰ ਕਪੂਰ ਕੀਤਾ ਗਿਆ ਹੈ। ਹਾਲਾਂਕਿ ਇਸ ਪ੍ਰੋਫਾਈਲ ਦੀ ਯੂਜ਼ਰ ਆਈ. ਡੀ. ਅਜੇ ਵੀ ਫਾਕਸ ਸਟਾਰ ਹਿੰਦੀ ਦੇ ਨਾਂ 'ਤੇ ਹੈ। ਅਜਿਹੇ 'ਚ ਕਹਿਣਾ ਮੁਸ਼ਕਿਲ ਹੈ ਕਿ ਰਣਬੀਰ ਨੇ ਪੱਕੇ ਤੌਰ 'ਤੇ ਟਵਿਟਰ 'ਤੇ ਐਂਟਰੀ ਕੀਤੀ ਹੈ ਜਾਂ ਇਹ ਇਹ ਡੈਬਿਊ ਕੁਝ ਸਮੇਂ ਲਈ ਹੀ ਹੈ। ਫਿਲਮਮੇਕਰਜ਼ ਨੇ ਫਾਦਰਜ਼ ਡੇਅ ਵਾਲੇ ਦਿਨ ਸਰਪ੍ਰਾਈਜ਼ ਦੇਣ ਵਾਲੀ ਗੱਲ ਆਖੀ ਸੀ। ਉੱਥੇ ਹੀ ਰਣਬੀਰ ਸੋਸ਼ਲ ਮੀਡੀਆ 'ਤੇ ਐਕਟਿਵ ਹੋ ਕੇ ਫੈਨਜ਼ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ। ਇੰਨਾ ਹੀ ਨਹੀਂ ਰਣਬੀਰ ਨੇ ਆਪਣੇ ਪਿਤਾ ਰਿਸ਼ੀ ਕਪੂਰ ਨਾਲ ਬਚਪਨ ਦੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਰਣਬੀਰ ਕਾਫੀ ਕਿਊਟ ਲੱਗ ਰਿਹਾ ਹੈ।

Punjabi Bollywood Tadka
ਦੱਸਣਯੋਗ ਹੈ ਕਿ ਰਣਬੀਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸੰਜੂ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ 'ਚ ਬਣ ਰਹੀ ਇਸ ਫਿਲਮ 'ਚ ਰਣਬੀਰ, ਸੰਜੇ ਦੱਤ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਰਣਬੀਰ ਕਪੂਰ ਤੋਂ ਇਲਾਵਾ ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਸੋਨਮ ਕਪੂਰ, ਵਿੱਕੀ ਕੌਸ਼ਲ ਅਤੇ ਪਰੇਸ਼ ਰਾਵਲ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਫਿਲਮ 'ਚ ਸੰਜੇ ਦੱਤ ਦੀ ਪਤਨੀ ਦਾ ਕਿਰਦਾਰ ਦੀਆ ਮਿਰਜ਼ਾ ਨਿਭਾਅ ਰਹੀ ਹੈ, ਜਦਕਿ ਉਸਦੀ ਮਾਂ ਨਰਗਿਸ ਦੇ ਕਿਰਦਾਰ 'ਚ ਮਨੀਸ਼ਾ ਕੋਇਰਾਲਾ ਨਜ਼ਰ ਆਵੇਗੀ। ਇਹ ਫਿਲਮ 29 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Ranbir Kapoor Rishi Kapoor Twitter Fox Star Hindi Childhood Pics Bollywood Actor

Edited By

Kapil Kumar

Kapil Kumar is News Editor at Jagbani.