FacebookTwitterg+Mail

ਨੰਨ੍ਹੇ ਤੈਮੂਰ ਦਾ ਵੱਡਾ ਫੈਨ ਹੈ ਬਾਲੀਵੁੱਡ ਦਾ ਇਹ ਸੁਪਰਸਟਾਰ, ਲੁੱਕ-ਲੁੱਕ ਕੇ ਦੇਖਦਾ ਹੈ ਤਸਵੀਰਾਂ

ranbir kapoor and taimur
16 June, 2018 05:05:26 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਬੀਰ ਕਪੂਰ ਨੇ ਆਪਣੇ ਭਾਣਜੇ ਤੈਮੂਰ ਅਲੀ ਖਾਨ ਨੂੰ ਲੈ ਕੇ ਨਵੀਂ ਗੱਲ ਦੱਸੀ ਹੈ। ਰਣਬੀਰ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ, ਉਹ ਖੁਦ ਵੀ ਕਰੀਨਾ ਕਪੂਰ ਖਾਨ ਦੇ ਨੰਨ੍ਹੇ ਤੈਮੂਰ ਅਲੀ ਖਾਨ ਦਾ ਫੈਨ ਹੈ ਤੇ ਅਕਸਰ ਹੀ ਸੋਸ਼ਲ ਮੀਡੀਆ 'ਤੇ ਉਸ ਦੀਆਂ ਤਸਵੀਰਾਂ ਚੋਰੀ-ਚੋਰੀ ਦੇਖਦਾ ਹੈ।''
Punjabi Bollywood Tadka
ਅੱਗੇ ਰਣਬੀਰ ਨੇ ਕਿਹਾ, ''ਸੱਚ ਦੱਸਾਂ ਤਾਂ ਮੈਂ ਉਸ ਦੀਆਂ ਤਸਵੀਰਾਂ ਨੂੰ ਕਈ ਵਾਰ ਲੁਕਾ ਕੇ ਦੇਖਦਾ ਹਾਂ ਕਿਉਂਕਿ ਮੈਂ ਉਸ ਨੂੰ ਲੈ ਕੇ ਮੇਰੇ 'ਤੇ ਕਾਫੀ ਜਾਨੂੰਨ ਸਵਾਰ ਰਹਿੰਦਾ ਹੈ। ਮੇਰੇ ਕੋਲ ਇਹ ਮੌਕਾ ਤੇ ਚੰਗੀ ਕਿਸਮਤ ਹੈ ਕਿ ਮੈਂ ਉਸ ਨੂੰ ਮੈਂ ਗੋਦ 'ਚ ਚੁੱਕ ਸਕਦਾ ਹਾਂ। ਇਹ ਇਕ ਬੇਹੱਦ ਅਨੌਖਾ ਅਨੁਭਵ ਹੈ। ਮੈਨੂੰ ਅਜਿਹਾ ਲੱਗਦਾ ਹੈ ਕਿ ਮੈਂ ਕਿਸੇ ਰਾਇਲ (ਸ਼ਾਹੀ) ਚੀਜ਼ ਫੜ ਰਿਹਾ ਹਾਂ। ਜਦੋਂ ਤੁਸੀਂ ਉਸ ਨੂੰ ਦੇਖਦੇ ਹੋਵੋਗੇ ਤਾਂ ਬੇਹਿਤਰ ਮਹਿਸੂਸ ਹੁੰਦਾ ਹੋਵੇਗਾ। ਮੈਂ ਖੁਦ ਵੀ ਤੈਮੂਰ ਦਾ ਵੱਡਾ ਫੈਨ ਹਾਂ।''
Punjabi Bollywood Tadka
ਦੱਸਣਯੋਗ ਹੈ ਕਿ ਰਣਬੀਰ ਨੇ ਇਹ ਵੀ ਕਿਹਾ ਹੈ ਕਿ, ''ਮੈਂ ਤੇ ਮੇਰੀ ਭੈਣ ਰਿਧਿਮਾ ਛੋਟੇ ਸਨ ਉਦੋਂ ਇਸ ਪ੍ਰਕਾਰ ਦਾ ਮੀਡੀਆ ਅਟੇਂਸ਼ਨ ਉਨ੍ਹਾਂ ਨੂੰ ਨਹੀਂ ਮਿਲਿਆ। ਉਸ ਸਮੇਂ ਕੈਮਰਾ, ਫੋਨ ਨਹੀਂ ਹੁੰਦੇ ਸੀ ਤੇ ਨਾ ਪਾਪਾਰਾਜੀ ਸੀ ਪਰ ਸਾਨੂੰ ਵੀ ਵੱਖਰੇ ਤਰ੍ਹਾਂ ਦਾ ਅਟੇਂਸ਼ਨ ਮਿਲਦਾ ਸੀ।
Punjabi Bollywood Tadka
ਜਦੋਂ ਕਦੇ ਵੀ ਮੈਂ ਤੇ ਮੇਰੀ ਭੈਣ ਸਕੂਲ ਜਾਂ ਫਿਰ ਕਿਤੇ ਬਾਹਕ ਜਾਂਦੇ ਸਨ ਤਾਂ ਲੋਕ ਜਾਣਦੇ ਸਨ ਕਿ ਅਸੀਂ ਰਿਸ਼ੀ ਕਪੂਰ ਦੇ ਬੱਚੇ ਹਾਂ ਤੇ ਉਹ ਸਾਨੂੰ ਚੰਗੇ ਰੂਪ 'ਚ ਦੇਖਦੇ ਸਨ। ਇਹ ਬੇਹੱਦ ਅਨੋਖਾ ਅਨੁਭਵ ਸੀ। ਆਪਣੇ ਮਾਤਾ-ਪਿਤਾ ਦੇ ਨਾਂ ਨਾਲ ਚੱਲਣ 'ਚ ਬਹੁਤ ਗਰਵ ਮਹਿਸੂਸ ਹੁੰਦਾ ਹੈ।''
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Ranbir KapoorTaimur Ali KhanKareena Kapoor KhanSaif Ali KhanRajeev MasandBollywood Celebrity

Edited By

Sunita

Sunita is News Editor at Jagbani.