FacebookTwitterg+Mail

ਇਨ੍ਹਾਂ ਦੇ ਸਾਲੇ ਹਨ ਰਣਬੀਰ ਕਪੂਰ, ਸੋਸ਼ਲ ਮੀਡੀਆ 'ਤੇ ਰਹਿੰਦੇ ਹਨ ਐਕਟਿਵ

    1/12
29 September, 2016 10:57:41 AM
ਮੁੰਬਈ— ਬਾਲੀਵੁੱਡ ਅਦਾਕਾਰ ਰਣਬੀਰ ਕਪੂਰ 34 ਸਾਲ ਦੇ ਹੋ ਗਏ ਹਨ। ਪਿਤਾ ਰਿਸ਼ੀ ਕਪੂਰ ਅਤੇ ਮਾਂ ਨੀਤੂ ਕਪੂਰ ਦੇ ਬੇਟੇ ਨੂੰ ਕਿਸੇ ਖਾਸ ਪਛਾਣ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਤੋਂ 2 ਸਾਲ ਵੱਡੀ ਭੈਣ ਰਿਧੀਮਾ ਕਪੂਰ ਸਾਹਨੀ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਰਿਧੀਮਾ ਨੇ ਫੈਸ਼ਨ ਅਤੇ ਜਿਊਲਰੀ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ। ਫਿਲਹਾਲ ਉਹ ਆਪਣਾ ਜਿਊਲਰੀ ਬਰਾਂਡ 'ਆਰ' ਚਲਾਉਂਦੀ ਹੈ।
ਜ਼ਿਕਰਯੋਗ ਹੈ ਕਿ ਫਿਲਮਾਂ 'ਚ ਦਿਲਚਸਪੀ ਨਾ ਰੱਖਣ ਵਾਲੀ ਰਿਧੀਮਾ ਨੇ ਆਪਣੇ ਕਲਾਸਮੇਟ ਅਤੇ ਬਿਜ਼ਨੈੱਸਮੈਨ ਭਰਤ ਸਾਹਨੀ ਨਾਲ ਵਿਆਹ ਕੀਤਾ ਹੈ। 5 ਸਾਲ ਦੀ ਡੇਟਿੰਗ ਤੋਂ ਬਾਅਦ ਇਸ ਜੋੜੀ ਨੇ 25 ਜਨਵਰੀ, 2006 'ਚ ਸੱਤ ਫੇਰੇ ਲਏ ਸਨ। ਇਨ੍ਹਾਂ ਦੀ ਬੇਟੀ ਸਮਾਰਾ ਦਾ ਜਨਮ 2011 'ਚ ਹੋਇਆ ਸੀ। ਭਰਤ ਬਿਜ਼ਨੈੱਸਮੈਨ ਦੇ ਨਾਲ-ਨਾਲ ਗਾਰਮੇਂਟ ਕੰਪਨੀ ਵਿਅਰ ਵੈਲ ਇੰਡੀਆ ਪ੍ਰਾਈਵੇਟ ਲਿਮਟਡ ਦੇ ਡਾਈਰੈਕਟਰ ਵੀ ਹਨ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਇੰਸਟਾਗਰਾਮ 'ਤੇ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਕਈ ਤਸਵੀਰਾਂ ਪੋਸਟ ਕੀਤੀਆਂ ਹਨ।

Tags: ਰਣਬੀਰਤਸਵੀਰਾਂਭਰਤ ਸਾਹਨੀranbirbharat sahnipics