FacebookTwitterg+Mail

13 ਕਿਲੋ ਵਧਾਇਆ ਰਣਬੀਰ ਕਪੂਰ ਨੇ ਆਪਣਾ ਭਾਰ, ਪਛਾਣਨਾ ਹੋਇਆ ਮੁਸ਼ਕਿਲ (ਦੇਖੋ ਤਸਵੀਰਾਂ)

    2/9
13 February, 2017 10:36:02 PM
ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਨੇ ਆਪਣੀ ਆਉਣ ਵਾਲੀ ਨਵੀਂ ਫਿਲਮ ਲਈ ਆਪਣਾ ਭਾਰ 13 ਕਿਲੋ ਵਧਾ ਲਿਆ ਹੈ। ਬੀਤੇ ਸ਼ਨੀਵਾਰ ਨੂੰ ਰਣਬੀਰ ਕਪੂਰ ਡਾਇਰੈਕਟਰ ਅਨੁਰਾਗ ਬਸੂ ਨਾਲ ਸੰਜੇ ਦੱਤ ਦੇ ਘਰ ਪਹੁੰਚੇ। ਇਸ ਦੌਰਾਨ ਰਣਬੀਰ ਨੂੰ ਪਛਾਣਨਾ ਮੁਸ਼ਕਿਲ ਹੋ ਗਿਆ ਸੀ। ਰਣਬੀਰ ਦੀ ਲੁੱਕ ਤੋਂ ਲੈ ਕੇ ਤੁਰਨ-ਫਿਰਨ ਦਾ ਤਰੀਕਾ ਸੰਜੇ ਦੱਤ ਦੀ ਝਲਕ ਦੇ ਰਿਹਾ ਸੀ। ਅਸਲ 'ਚ ਰਣਬੀਰ ਅਗਾਮੀ ਫਿਲਮ 'ਚ ਸੰਜੇ ਦੱਤ ਦੀ ਭੂਮਿਕਾ ਨਿਭਾਉਣ ਜਾ ਰਹੇ ਹਨ। ਇਹੀ ਵਜ੍ਹਾ ਹੈ ਕਿ ਉਹ ਆਪਣੇ ਲੁੱਕ 'ਤੇ ਕੰਮ ਕਰ ਰਹੇ ਹਨ।
ਦੱਸਣਯੋਗ ਹੈ ਕਿ ਰਣਬੀਰ ਇਸ ਫਿਲਮ ਲਈ ਸਖਤ ਮਿਹਨਤ ਕਰ ਰਹੇ ਹਨ। ਖਾਣੇ 'ਚ ਰਣਬੀਰ ਨੇ ਮੀਟ 'ਚ ਕਟੌਤੀ ਕਰ ਦਿੱਤੀ ਹੈ। ਹੁਣ ਉਹ ਜ਼ਿਆਦਾਤਰ ਸ਼ਾਕਾਹਾਰੀ ਭੋਜਨ ਹੀ ਖਾ ਰਹੇ ਹਨ। ਇਹ ਫਿਲਮ ਰਾਜਕੁਮਾਰ ਹਿਰਾਨੀ ਬਣਾ ਰਹੇ ਹਨ। ਫਿਲਮ ਸੰਜੇ ਦੱਤ ਦੀ ਜ਼ਿੰਦਗੀ 'ਤੇ ਆਧਾਰਿਤ ਹੈ।
ਸੂਤਰਾਂ ਮੁਤਾਬਕ ਰਣਬੀਰ ਸੰਜੇ ਦੱਤ ਦੀਆਂ ਪੁਰਾਣੀਆਂ ਤਸਵੀਰਾਂ ਦੇਖ ਰਹੇ ਹਨ। ਲਗਭਗ 250 ਘੰਟੇ 'ਤੇ ਇਹ ਤਸਵੀਰਾਂ ਦੇਖ ਚੁੱਕੇ ਹਨ ਤਾਂ ਕਿ ਰੋਲ 'ਚ ਕਿਤੇ ਕੋਈ ਕਸਰ ਨਾ ਰਹਿ ਜਾਵੇ। ਫਿਲਮ 'ਚ ਸੰਜੇ ਦੱਤ ਦੀ ਪਤਨੀ ਮਾਨਿਅਤਾ ਦਾ ਰੋਲ ਦੀਆ ਮਿਰਜ਼ਾ ਨਿਭਾਏਗੀ। ਉਥੇ ਉਨ੍ਹਾਂ ਦੀ ਮਾਂ ਭਾਵ ਨਰਗਿਸ ਦੱਤ ਦੇ ਰੋਲ 'ਚ ਮਨੀਸ਼ਾ ਕੋਇਰਾਲਾ ਦਿਖਾਈ ਦੇਵੇਗੀ।

Tags: Ranbir Kapoor Sanjay Dutt Anurag Basu ਰਣਬੀਰ ਕਪੂਰ ਅਨੁਰਾਗ ਬਸੂ