FacebookTwitterg+Mail

ਆਲੀਆ ਭੱਟ ਨਾਲ ਜਲਦ ਵਿਆਹ ਕਰਵਾ ਸਕਦੇ ਹਨ ਰਣਬੀਰ, ਸੋਸ਼ਲ ਮੀਡੀਆ ਰਾਹੀਂ ਖੁਦ ਕੀਤਾ ਖੁਲਾਸਾ!

ranbir kapoor marriage
18 June, 2018 05:31:37 PM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਹੈਂਡਸਮ ਐਕਟਰ ਰਣਬੀਰ ਕਪੂਰ ਨੇ ਆਪਣੇ ਵਿਆਹ ਨੂੰ ਲੈ ਕੇ ਪਹਿਲੀ ਵਾਰ ਵੱਡਾ ਖੁਲਾਸਾ ਕੀਤਾ ਹੈ। ਬੀਤੇ ਦਿਨ ਰਣਬੀਰ 'ਫਾਕਸ ਸਟਾਰ ਹਿੰਦੀ' ਦੇ ਟਵਿਟਰ ਹੈਂਡਲ ਨਾਲ ਜੁੜੇ। ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਦੌਰਾਨ ਇਕ ਯੂਜ਼ਰ ਨੇ ਉਨ੍ਹਾਂ ਦੇ ਵਿਆਹ ਬਾਰੇ ਕਰਦਿਆਂ ਪੁੱਛਿਆ, ''ਰਣਬੀਰ ਤੁਸੀਂ ਵਿਆਹ ਕਦੋਂ ਕਰੋਗੇ।'' ਇਸ ਦਾ ਜਵਾਬ ਦਿੰਦੇ ਹੋਏ ਰਣਬੀਰ ਨੇ ਕਿਹਾ, ''ਆਸ ਕਰਦਾ ਹਾਂ ਬਹੁਤ ਜਲਦ! ਵਿਆਹ ਨੂੰ ਲੈ ਕੇ ਰਣਬੀਰ ਕਪੂਰ ਦੇ ਇਸ ਜਵਾਬ ਨੂੰ ਲੋਕ ਆਲੀਆ ਭੱਟ ਨਾਲ ਜੋੜ ਰਹੇ ਹਨ।

Punjabi Bollywood Tadka

ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਆਲੀਆ ਨੇ ਆਪਣੇ ਵਿਆਹ ਨੂੰ ਲੈ ਕੇ ਕਿਹਾ ਸੀ, ''ਲੋਕ ਸ਼ਾਇਦ ਉਮੀਦ ਕਰ ਰਹੇ ਹਨ ਕਿ ਮੈਂ 30 ਤੋਂ ਬਾਅਦ ਵਿਆਹ ਕਰਾਂਗਾ ਪਰ ਇਹ ਵੀ ਸੰਭਵ ਹੈ ਕਿ ਸ਼ਾਇਦ ਮੈਂ ਇਸ ਤੋਂ ਪਹਿਲਾਂ ਵਿਆਹ ਕਰਕੇ ਸਾਰਿਆ ਨੂੰ ਹੈਰਾਨ ਕਰ ਦਿਆਂ।'' ਵਿਆਹ ਨੂੰ ਲੈ ਕੇ ਆਲੀਆ-ਰਣਬੀਰ ਦੇ ਬਿਆਨ ਕਾਫੀ ਪਾਜ਼ੀਟਿਵ ਨਜ਼ਰ ਆ ਰਹੇ ਹਨ। ਦੋਹਾਂ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਵੀ ਅੱਜਕਲ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਦੋਵੇਂ ਇਕ ਦੂਜੇ ਨਾਲ ਆਪਣੇ ਰਿਸ਼ਤਾ ਵੀ ਕਬੂਲ ਕਰ ਚੁੱਕੇ ਹਨ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਰਣਬੀਰ ਕਪੂਰ ਅਤੇ ਆਲੀਆ ਭੱਟ, ਕਰਨ ਜੌਹਰ ਦੀ ਫਿਲਮ 'ਬ੍ਰਹਮਾਸਤਰ' 'ਚ ਇਕੱਠੇ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਮੌਨੀ ਰਾਏ ਅਤੇ ਅਮਿਤਾਭ ਬੱਚਨ ਵੀ ਦਿਖਣਗੇ।

Punjabi Bollywood Tadka


Tags: Alia BhattRanbir KapoorTwitterMarriageBrahmastra

Edited By

Chanda Verma

Chanda Verma is News Editor at Jagbani.