FacebookTwitterg+Mail

ਐਸ਼ਵਰਿਆ ਦੇ ਆਨਸਕ੍ਰੀਨ ਭਰਾ ਰਣਦੀਪ ਹੁੱਡਾ ਦੇ ਸ਼ਾਨਦਾਰ ਘਰ ਦੀਆਂ ਦੇਖੋ ਤਸਵੀਰਾਂ

    1/20
28 February, 2017 04:35:04 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੀ ਪਿਛਲੇ ਸਾਲ ਰਿਲੀਜ਼ ਹੋਈ ਫਿਲਮ 'ਸਰਬਜੀਤ' 'ਚ ਉਸ ਦੇ ਭਰਾ ਦਾ ਕਿਰਦਾਰ ਨਿਭਾਉਣ ਵਾਲੇ ਰਣਦੀਪ ਹੁੱਡਾ ਦਾ ਘਰ ਹਾਲ ਹੀ 'ਚ ਰੈਨੋਵੇਟ ਹੋਇਆ ਹੈ। ਹਰਿਆਣਾ ਦੇ ਰੋਹਤਕ ਸ਼ਹਿਰ 'ਚ ਉਨ੍ਹਾਂ ਦੇ ਮਾਤਾ-ਪਿਤਾ ਰਣਬੀਰ ਅਤੇ ਆਸ਼ਾ ਹੁੱਡਾ ਦਾ 3 ਬੀ. ਐੱਚ. ਕੇ. ਅਪਾਰਟਮੈਂਟ ਹੈ, ਜਿਸ 'ਚ ਰਣਦੀਪ ਹੁੱਡਾ ਨੂੰ ਸਰਪ੍ਰਈਜ਼ ਦੇਣ ਲਈ ਰੈਨੋਵੇਟ ਕਰਾਇਆ ਹੈ। '' ਲਈ ਸਰਕਾਰੀ ਪੇਜ 'ਤੇ ਰਣਦੀਪ ਨੇ ਨਵੇਂ ਘਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਕਦੇ ਆਸਟ੍ਰੇਲੀਆ 'ਚ ਟੈਕਸੀ ਚਲਾਉਂਦਾ ਸੀ ਰਣਦੀਪ...
ਸਾਲ 2001 'ਚ ਰਿਲੀਜ਼ ਹੋਈ ਫਿਲਮ 'ਮਾਨਸੂਨ ਵੇਡਿੰਗ' ਨਾਲ ਰਣਦੀਪ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। 'ਸਾਹਿਬ ਬੀਵੀ' ਅਤੇ 'ਗੈਂਗਸਟਰ', 'ਜਿਸਮ 2', 'ਕਿਕ', 'ਰੰਗ ਰਸੀਆ', 'ਸਰਬਜੀਤ' ਅਤੇ 'ਸੁਲਤਾਨ' ਵਰਗੀਆਂ ਫਿਲਮਾਂ 'ਚ ਮੁੱਖ ਭੂਮਿਕਾ ਨਿਭਾਅ ਚੁੱਕਾ ਹੈ। 40 ਸਾਲਾਂ ਦੇ ਰਣਦੀਪ ਹੁੱਡਾ ਨੇ ਆਸਟ੍ਰੇਲੀਆ ਦੇ ਮੇਲਬਰਨ ਨਾਲ ਪੋਸਟ ਗ੍ਰੈਜ਼ੂਏਸ਼ਨ ਕੀਤੀ ਹੈ। ਉਸ ਨੇ ਟੈਕਸੀ ਚਲਾਉਣ ਦੇ ਨਾਲ-ਨਾਲ ਹੋਟਲ 'ਚ ਕੰਮ ਵੀ ਕੀਤਾ ਹੈ।
ਅਜਿਹਾ ਹੈ ਰਣਦੀਪ ਦਾ ਪਰਿਵਾਰਿਕ ਪਿਛੋਕੜ...
ਰਣਦੀਪ ਦੀ ਮਾਂ ਆਸ਼ਾ ਹੁੱਡਾ ਬੀ. ਜੇ. ਪੀ ਅਤੇ ਸੋਸ਼ਲ ਵਰਕਰ ਹੈ ਅਤੇ ਰਣਬੀਰ ਹੁੱਡਾ ਸਰਜਨ ਹੈ। ਉਸ ਦੀ ਵੱਡੀ ਭੈਣ ਅੰਜਲੀ ਹੁੱਡਾ ਡਾਕਟਰ ਹੈ ਅਤੇ ਉਸ ਦੇ ਦੋ ਬੱਚੇ ਹਨ। ਰਣਦੀਪ ਜਾ ਛੋਟਾ ਭਰਾ ਸੰਦੀਪ ਹੁੱਡਾ ਪੇਸ਼ੇ ਤੋਂ ਸਾਫਟਵੇਅਰ ਇੰਜੀਨਿਅਰ ਹੈ ਅਤੇ ਸਿੰਘਾਪੁਰ 'ਚ ਰਹਿੰਦਾ ਹੈ।

Tags: Randeep HoodaGlorious HouseAishwarya RaiSarabjitOn Screen brotherਸਰਬਜੀਤਆਨਸਕ੍ਰੀਨ ਭਰਾਰਣਦੀਪ ਹੁੱਡਾਸ਼ਾਨਦਾਰ ਘਰ