FacebookTwitterg+Mail

B'Day Spl : ਪਿਤਾ ਸਰਜ਼ਨ, ਮਾਂ BJP ਨੇਤਾ ਅਤੇ ਭੈਣ ਡਾਕਟਰ, ਅਜਿਹੀ ਹੈ ਇਸ ਅਭਿਨੇਤਾ ਦੀ ਫੈਮਿਲੀ

randeep hooda
20 August, 2017 05:35:52 PM

ਮੁੰਬਈ— ਬਾਲੀਵੁੱਡ ਅਭਿਨੇਤਾ ਰਣਦੀਪ ਹੁੱਡਾ 20 ਅਗਸਤ ਨੂੰ 41 ਸਾਲ ਦੇ ਹੋ ਗਏ ਹਨ । ਹਰਿਆਣਾ ਦੇ ਰੋਹਤਕ ਵਿੱਚ ਜਨਮੇ ਰਣਦੀਪ ਨੇ ਆਪਣੀ ਸ਼ੁਰੂਆਤੀ ਪੜਾਈ ਮੋਤੀ ਲਾਲ ਨੇਹਰੂ ਸਕੂਲ ਸੋਨੀਪਤ ਤੋਂ ਕੀਤੀ ਹੈ । ਆਪਣੀ ਪੋਸਟ ਗ੍ਰੈਜ਼ੁਏਸ਼ਨ ਡਿਗਰੀ ਲਈ ਮੇਲਬਰਨ ਚਲੇ ਗਏ ।
ਫਿਲਮੀ ਕਰੀਅਰ
ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਉਨ੍ਹਾਂ ਨੇ ਮਾਡਲਿੰਗ ਅਤੇ ਪ੍ਰੋਡਕਸ਼ਨ ਵਿੱਚ ਹੱਥ ਅਜਮਾਇਆ ਅਤੇ 2001 ਵਿੱਚ 'ਮਾਨਸੂਨ ਵੈਡਿੰਗ' ਰਾਹੀ ਬਾਲੀਵੁੱਡ ਡੈਬਿਊ ਕੀਤਾ । ਅੱਜ  ਕਰੀਬ 29 ਫਿਲਮਾਂ 'ਚ ਕੰਮ ਚੁੱਕੇ ਰਣਦੀਪ ਬਾਲੀਵੁੱਡ ਵਿੱਚ ਇੱਕ ਸਫਲ ਅਦਾਕਾਰ ਹੈ । ਆਪਣੀ ਅਦਾਕਾਰੀ ਨਾਲ ਇਨ੍ਹਾਂ ਬਾਲੀਵੁੱਡ ਇੰਸਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। 'ਕਿਕ', 'ਜਨਤ 2', 'ਮਰਡਰ 3' ਵਰਗੀਆਂ ਫਿਲਮਾਂ 'ਚ ਇਨ੍ਹਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

Punjabi Bollywood Tadka
ਰਣਦੀਪ ਦੇ ਪਿਤਾ ਰਣਬੀਰ ਹੁੱਡਾ ਇੱਕ ਸਰਜ਼ਨ ਹਨ ਜਦੋਂ ਕਿ ਉਨ੍ਹਾਂ ਦੀ ਮਾਂ ਆਸ਼ਾ BJP ਨੇਤਾ ਹਨ । ਉਥੇ ਹੀ ਉਨ੍ਹਾਂ ਦੀ ਭੈਣ ਅੰਜਲੀ ਡਾਕਟਰ ਅਤੇ ਛੋਟੇ ਭਰਾ ਸਿਵਲ ਇੰਜੀਨੀਅਰ ਹੈ ਜੋ ਕਿ ਸਿੰਗਾਪੁਰ ਵਿੱਚ ਰਹਿੰਦਾ ਹੈ ।

Punjabi Bollywood Tadka

ਰਣਦੀਪ ਰੋਹਤਕ ਵਿੱਚ ਆਪਣੇ ਪੈਰੇਂਟਸ ਦੇ ਨਾਲ 328 K ਅਪਾਰਟਮੈਂਟ ਵਿੱਚ ਰਹਿੰਦੇ ਹਨ । ਕੁੱਝ ਸਮੇਂ ਪਹਿਲਾਂ ਹੀ ਉਨ੍ਹਾਂ ਦੀ ਮਾਂ ਅਤੇ ਪਿਤਾ ਨੇ ਇਹ ਘਰ ਰਿਨੋਵੇਟ ਕਰਕੇ ਆਪਣੇ ਪੁੱਤਰ ਰਣਦੀਪ ਨੂੰ ਗਿਫਟ ਕੀਤਾ ਸੀ ।

Punjabi Bollywood Tadka

ਉਨ੍ਹਾਂ ਦਾ ਘਰ ਆਰਟ ਫਰਨੀਚਰ ਅਤੇ ਉੱਚ ਸਹੂਲਤ ਨਾਲ ਭਰਿਆ ਹੈ । ਨਵੇਂ ਡੇਕੋਰੇਸ਼ਨ ਦੇ ਨਾਲ ਰਣਦੀਪ ਨੇ ਇਸ ਘਰ ਦੀ ਫੋਟੋਜ਼ ਆਪਣੇ ਸੋਸ਼ਲ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਸਨ ।

Punjabi Bollywood Tadka

ਉਹ ਜ਼ਿਆਦਾਤਰ ਆਪਣੇ ਕੰਮ ਦੇ ਸਿਲਸਿਲੇ ਵਿੱਚ ਮੁੰਬਈ ਵਿੱਚ ਵਿਅਸਥ ਰਹਿੰਦੇ ਹਨ ਅਜਿਹੇ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਰੋਹਤਕ ਵਿੱਚ ਰਹਿੰਦੇ ਹੈ ।

Punjabi Bollywood TadkaPunjabi Bollywood Tadka


Tags: Bollywood Actor Randeep Hooda Randeep Hooda Birthday surgeon BJP leader ਰਣਦੀਪ ਹੁੱਡਾ ਸੋਨੀਪਤ