You are here : Home >> Entertainment >>

ਕਰੀਨਾ-ਕਰਿਸ਼ਮਾ ਦੇ ਪਿਤਾ ਰਣਧੀਰ ਦੀ ਜਨਮਦਿਨ ਪਾਰਟੀ 'ਚ ਪਹੁੰਚੀਆਂ ਇਹ ਮਸ਼ਹੂਰ ਹਸਤੀਆਂ (ਦੇਖੋ ਤਸਵੀਰਾਂ)

2017-02-16 PM 03:11:09   

1 of 31 Next
ਮੁੰਬਈ— ਬੀਤੇ ਦਿਨੀਂ ਮੁੰਬਈ 'ਚ ਬਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਅਭਿਨੇਤਾ ਅਤੇ ਨਿਰਦੇਸ਼ਕ ਰਣਧੀਰ ਕਪੂਰ ਦਾ 70 ਸਾਲ ਦੇ ਹੋ ਚੁੱਕੇ ਹਨ। ਉਨ੍ਹਾਂ ਦੇ ਜਨਮਦਿਨ ਦੀ ਇੱਕ ਪਾਰਟੀ ਰੱਖੀ ਗਈ ਸੀ, ਜਿਸ 'ਚ ਉਨ੍ਹਾਂ ਦੀਆਂ ਬੇਟੀਆਂ ਕਰੀਨਾ ਕਪੂਰ ਖਾਨ ਅਤੇ ਕਰਿਸ਼ਮਾ ਕਪੂਰ ਤੋਂ ਇਲਾਵਾ ਅਮਿਤਾਭ ਬੱਚਨ, ਅੰਮ੍ਰਿਤਾ ਅਰੋੜਾ, ਸਾਜਿਦ ਖਾਨ, ਰਿਸ਼ੀ ਕਪੂਰ ਅਤੇ ਨੀਤੂ ਕਪੂਰ ਸਮੇਤ ਇੰਡਸਟਰੀ ਦੇ ਕਈ ਵੱਡੇ ਸਿਤਾਰੇ ਪਹੁੰਚੇ ਸਨ। ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਅਤੇ ਕਰਿਸ਼ਮਾ ਕਪੂਰ ਨਾਲ ਮਿਲ ਕੇ ਬੀਤੇ ਦਿਨੀਂ ਆਪਣੇ ਪਿਤਾ ਰਣਧੀਰ ਕਪੂਰ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਸੈਲੀਬ੍ਰੇਸ਼ਨ 'ਚ ਕਰੀਨਾ ਅਤੇ ਕਰਿਸ਼ਮਾ ਨਾਲ ਸੈਫ ਅਲੀ ਖਾਨ ਵੀ ਨਜ਼ਰ ਆਇਆ। 
ਜ਼ਿਕਰਯੋਗ ਹੈ ਕਿ, ਕਰਿਸ਼ਮਾ ਕਪੂਰ ਨੇ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਪਾਰਟੀ ਲਈ ਕਰੀਨਾ ਨੇ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤੀ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਸੀ। ਦੂਜੇ ਪਾਸੇ ਕਰਿਸ਼ਮਾ 'ਤੇ ਵੀ ਇਸ ਡਰੈੱਸ ਕਾਫੀ ਸੋਹਣੀ ਲੱਗ ਰਹੀ ਸੀ। ਕਰੀਨਾ ਦੀ ਖਾਸ ਦੋਸਤ ਮਲਾਇਕਾ ਅਰੋੜਾ ਵੀ ਇਸ ਪਾਰਟੀ 'ਚ ਪਹੁੰਚੀ।  
 
Contact Us|Advertisement | Archive | Mobile Website | Jobs at Punjab Kesari Group | Sitemap
Copyright @ 2015 pollywood.jagbani.com All Rights Reserved.