FacebookTwitterg+Mail

ਪਤਨੀ ਬਬਿਤਾ ਤੋਂ ਅਲੱਗ ਰਹਿ ਰਹੇ ਰਣਧੀਰ ਕਪੂਰ ਨੇ ਕਿਹਾ, 'ਉਸ ਨੂੰ ਮੈਂ ਡਰਾਵਨਾ ਆਦਮੀ ਲੱਗਦਾ ਸੀ'

randhir kapoor babita
25 April, 2017 07:43:37 PM
ਮੁੰਬਈ— ਰਣਧੀਰ ਕਪੂਰ ਤੇ ਉਨ੍ਹਾਂ ਦੀ ਪਤਨੀ ਬਬਿਤਾ ਅਲੱਗ-ਅਲੱਗ ਰਹਿੰਦੇ ਹਨ। ਹਾਲ ਹੀ 'ਚ ਬਬਿਤਾ ਦੇ ਜਨਮਦਿਨ 'ਤੇ ਆਯੋਜਿਤ ਪਾਰਟੀ 'ਚ ਰਣਧੀਰ ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਆਹ ਤੇ ਰਿਸ਼ਤਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਰਣਧੀਰ ਨੇ ਕਿਹਾ, 'ਇਕ ਘਰ 'ਚ ਇਕੱਠੇ ਨਾ ਰਹਿਣ ਦੇ ਬਾਵਜੂਦ ਬਬਿਤਾ ਤੇ ਮੇਰੇ ਵਿਚਾਲੇ ਕੁਝ ਨਹੀਂ ਬਦਲਿਆ ਹੈ। ਅਸੀਂ ਅੱਜ ਵੀ ਇਕ-ਦੂਜੇ ਨਾਲ ਮਿਲਦੇ ਹਾਂ। ਬਾਹਰ ਜਾਂਦੇ ਹਾਂ, ਇਕੱਠੇ ਡਿਨਰ ਕਰਦੇ ਹਾਂ ਤੇ ਪਰਿਵਾਰ 'ਚ ਹੋਣ ਵਾਲੀਆਂ ਪਾਰਟੀਆਂ 'ਚ ਸ਼ਾਮਲ ਹੁੰਦੇ ਹਾਂ। ਬਬਿਤਾ ਵੀ ਪਰਿਵਾਰਕ ਸਮਾਗਮਾਂ 'ਚ ਮੌਜੂਦ ਰਹਿੰਦੀ ਹੈ।'
ਤਲਾਕ ਦੇ ਸਵਾਲ 'ਤੇ ਰਣਧੀਰ ਨੇ ਕਿਹਾ, 'ਤਲਾਕ ਕਿਸ ਲਈ? ਅਸੀਂ ਤਲਾਕ ਲਈ ਕਿਉਂ ਜਾਈਏ? ਮੈਂ ਮੁੜ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤੇ ਨਾ ਹੀ ਬਬਿਤਾ। ਅਸੀਂ ਆਪਣੇ ਅਲੱਗ-ਅਲੱਗ ਰਹਿਣ-ਸਹਿਣ ਕਾਰਨ ਵੱਖ ਹੋ ਗਏ ਹਾਂ। ਉਸ ਨੂੰ ਲੱਗਦਾ ਸੀ ਕਿ ਮੈਂ ਇਕ ਡਰਾਵਨਾ ਆਦਮੀ ਹਾਂ, ਜੋ ਬਹੁਤ ਸ਼ਰਾਬ ਪੀਂਦਾ ਹੈ ਤੇ ਦੇਰੀ ਨਾਲ ਘਰ ਆਉਂਦਾ ਹੈ। ਇਹ ਕੁਝ ਅਜਿਹਾ ਸੀ ਕਿ ਜੋ ਉਹ ਨਹੀਂ ਚਾਹੁੰਦੀ ਸੀ ਤੇ ਮੈਂ ਉਸ ਤਰ੍ਹਾਂ ਜਿਊਣਾ ਨਹੀਂ ਚਾਹੁੰਦਾ ਸੀ, ਜਿਵੇਂ ਕਿ ਉਹ ਚਾਹੁੰਦੀ ਹੈ। ਉਹ ਮੈਨੂੰ ਉਸ ਤਰ੍ਹਾਂ ਅਪਣਾਉਣਾ ਨਹੀਂ ਚਾਹੁੰਦੀ ਸੀ, ਜਿਵੇਂ ਕਿ ਮੈਂ ਹਾਂ, ਜਦਕਿ ਇਹ ਲਵ ਮੈਰਿਜ ਸੀ। ਸਾਡੇ ਕੋਲ ਦੋ ਪਿਆਰੇ ਬੱਚੇ ਹਨ, ਜਿਨ੍ਹਾਂ ਦੀ ਅਸੀਂ ਦੇਖਭਾਲ ਕਰਨੀ ਹੈ। ਉਸ ਨੇ ਦੋਵਾਂ ਦਾ ਚੰਗੇ ਤਰੀਕੇ ਨਾਲ ਪਾਲਣ-ਪੋਸ਼ਨ ਕੀਤਾ ਹੈ ਤੇ ਦੋਵਾਂ ਨੇ ਆਪਣੇ ਕਰੀਅਰ 'ਚ ਬਹੁਤ ਸਫਲਤਾ ਹਾਸਲ ਕੀਤੀ ਹੈ।'

Tags: Randhir Kapoor Babita ਰਣਧੀਰ ਕਪੂਰ ਬਬਿਤਾ