FacebookTwitterg+Mail

ਕੰਗਣਾ ਦੀ ਭੈਣ ਨੇ ਆਪਸੀ ਮਤਭੇਦ 'ਤੇ ਤੋੜੀ ਚੁੱਪੀ

rangoli chandel
23 May, 2017 07:38:31 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਦੀ ਭੈਣ ਰੰਗੋਲੀ ਚੰਦੇਲ ਨੇ ਅਦਾਕਾਰਾ ਦੇ ਨਾਲ ਸੰਬੰਧਾਂ 'ਚ ਆਈ ਦਰਾਰ ਨੂੰ ਬੇਤੁਕਾ ਦੱਸਿਆ ਹੈ। ਕੰਗਣਾ ਦੀ ਭੈਣ ਨੇ ਕਿਹਾ ਕਿ ਉਸਨੇ ਬਾਲੀਵੁੱਡ 'ਕਵੀਨ' ਦਾ ਕੰਮਕਾਜ ਸੰਭਾਲਨਾ ਇਸ ਲਈ ਬੰਦ ਕੀਤਾ ਸੀ ਕਿਉਂਕਿ ਉਹ ਪ੍ਰੈਗਨੈਂਟ ਹੈ ਅਤੇ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਬਾਰੇ 'ਚ ਇਹ ਖਬਰਾਂ ਆ ਰਹੀਆਂ ਸੀ ਕਿ ਦੋਵਾਂ ਭੈਣਾ ਦੇ ਆਪਸੀ ਸੰਬੰਧਾਂ 'ਚ ਖਟਾਸ ਆ ਗਈ ਹੈ ਅਤੇ ਰੰਗੋਲੀ ਨੇ ਕੰਗਣਾ ਦੇ ਮੈਨੇਜ਼ਰ ਦਾ ਕੰਮ ਕਰਨਾ ਛੱਡ ਦਿੱਤਾ ਹੈ।

ਸੂਤਰਾਂ ਮੁਤਾਬਕ ਰੰਗੋਲੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਪਰਿਵਾਰ 'ਚ ਕੋਈ ਮਤਭੇਦ ਨਹੀਂ ਹੈ ਅਤੇ ਮੈਂ ਹਮੇਸ਼ਾ ਕੰਗਣਾ ਨਾਲ ਹੀ ਰਹਾਗੀ। ਇਸ ਤੋਂ ਇਲਾਵਾ ਰੰਗੋਲੀ ਨੇ ਆਪਣੇ ਇਕ ਬਿਆਨ 'ਚ ਕਿਹਾ, ''ਮੈਂ ਕੰਮ ਤੋਂ ਬ੍ਰੇਕ ਲਈ ਹੈ ਕਿਉਂਕਿ ਮੈਂ ਪ੍ਰੈਗਨੈਂਟ ਹਾਂ ਅਤੇ ਮੈਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਬਹੁਤ ਦੁਖ ਵਾਲੀ ਗੱਲ ਹੈ ਕਿ ਮੀਡੀਆ ਸਾਡੇ ਬਾਰੇ ਗਲਤ ਗੱਲਾਂ ਕਰ ਰਿਹਾ ਹੈ। ਇਸ ਤੋਂ ਇਲਾਵਾ ਇਕ ਦੂਜੇ ਪ੍ਰਤੀ ਸਾਡਾ ਸਨੇਹ ਕਦੀ ਖਤਮ ਨਹੀਂ ਹੋਣ ਵਾਲਾ ਹੈ।


Tags: Rangoli Chandel Rangoli Chandel manager relation pregnant ਕੰਗਣਾ ਰਣੌਤ ਰੰਗੋਲੀ ਚੰਦੇਲ