FacebookTwitterg+Mail

Pics : 'ਹਿਚਕੀ' ਦੀ ਸਕਸੈੱਸ ਪਾਰਟੀ 'ਚ ਮਸਤੀ ਕਰਦੀ ਦਿਖੀ ਰਾਣੀ ਮੁਖਰਜੀ

rani mukerji
31 March, 2018 02:03:19 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਇਨ੍ਹੀਂ ਦਿਨੀਂ ਆਪਣੀ ਫਿਲਮ 'ਹਿਚਕੀ' ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਹਾਲ ਹੀ 'ਚ ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ ਇਕ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਰਾਣੀ ਬੱਚਿਆਂ ਨਾਲ ਮਸਤੀ ਕਰਦੀ ਨਜ਼ਰ ਆਈ। 'ਹਿਚਕੀ' ਦੀ ਸਕਸੈੱਸ ਪਾਰਟੀ 'ਚ ਰਾਣੀ ਨੇ ਫਿਲਮ ਦੀ ਟੀਮ ਨਾਲ ਮਿਲ ਕੇ ਕੇਕ ਕੱਟਿਆ ਅਤੇ ਫਿਲਮ ਦੀ ਸਫਲਤਾ ਦਾ ਜ਼ਸਨ ਮਨਾਉਂਦੀ ਦਿਖਾਈ ਦਿੱਤੀ।

Punjabi Bollywood Tadka
'ਹਿਚਕੀ' ਦੀ ਸਕਸੈੱਸ ਪਾਰਟੀ ਦੌਰਾਨ ਰੱਖੀ ਗਈ ਪ੍ਰੈਸ ਕਾਨਫਰੈਂਸ 'ਚ ਰਾਣੀ ਨੇ ਕਿਹਾ, ''ਇਹ ਇਕ ਅਜਿਹਾ ਅਹਿਸਾਸ ਹੈ ਜਿਵੇਂ ਬਹੁਤ ਲੋਕਾਂ ਨੇ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਾ ਲਿਆ ਹੋਵੇ, ਮੇਰੇ ਲਈ ਇਸ ਤੋਂ ਜ਼ਿਆਦਾ ਕੀਮਤੀ ਕੁਝ ਨਹੀਂ ਹੈ, ਮੇਰੇ ਪ੍ਰਸ਼ੰਸਕਾਂ ਦਾ ਪਿਆਰ ਅਤੇ ਵੱਡਿਆਂ ਦਾ ਆਸ਼ੀਰਵਾਦ'।

Punjabi Bollywood Tadka
ਦੱਸਣਯੋਗ ਹੈ ਕਿ ਰਾਣੀ ਮੁਖਰਜੀ 'ਹਿਚਕੀ' 'ਚ 'ਟਾਰੈਂਟ ਸਿੰਡ੍ਰੋਮ' ਨਾਲ ਪੀੜੀਤ ਅਧਿਆਪਿਕਾ ਨੈਨਾ ਮਾਥੂਰ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ਦਾ ਨਿਰਦੇਸ਼ਨ ਸਿਧਾਰਥ ਮਲਹੋਤਰਾ ਨੇ ਕੀਤਾ ਹੈ। ਇਸ ਤੋਂ ਇਲਾਵਾ ਇਹ ਫਿਲਮ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਹਫਤੇ 'ਚ 26.10 ਕਰੋੜ ਦਾ ਕਾਰੋਬਾਰ ਕਰ ਲਿਆ ਹੈ।

Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Rani Mukerji Hichki Party Cake Teacher Bollywood Actress

Edited By

Kapil Kumar

Kapil Kumar is News Editor at Jagbani.