FacebookTwitterg+Mail

39ਵਾਂ ਜਨਮਦਿਨ ਮਨਾ ਰਹੀ ਰਾਣੀ ਮੁਖਰਜੀ ਦੀ ਜ਼ਿੰਦਗੀ ਬਾਰੇ ਪੜ੍ਹੋ ਇਹ ਖਾਸ ਗੱਲਾਂ (ਦੇਖੋ ਤਸਵੀਰਾਂ)

    1/12
21 March, 2017 03:48:59 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। 21 ਮਾਰਚ 1978 ਨੂੰ ਜਨਮੀ ਰਾਣੀ ਮੁਖਰਜੀ ਨੇ ਬਾਲੀਵੁੱਡ ਡੈਬਿਊ 1997 'ਚ ਆਈ ਫਿਲਮ 'ਰਾਜਾ ਕੀ ਆਯੇਗੀ ਬਾਰਾਤ' ਰਾਹੀਂ ਕੀਤਾ। ਉਂਝ ਤਾਂ ਇਹ ਫਿਲਮ ਫਲਾਪ ਰਹੀ ਪਰ ਰਾਣੀ ਨੇ ਆਪਣੇ ਕਿਰਦਾਰ ਨਾਲ ਦਰਸ਼ਕਾਂ ਦੇ ਦਿਲ 'ਚ ਜਗ੍ਹਾ ਬਣਾ ਲਈ। ਆਓ ਉਸ ਦੇ ਜਨਮਦਿਨ 'ਤੇ ਜਾਣਦੇ ਹਾਂ ਕੁਝ ਖਾਸ ਗੱਲਾਂ—
ਰਾਣੀ ਦਾ ਪਰਿਵਾਰ ਫਿਲਮ ਇੰਡਸਟਰੀ ਨਾਲ ਸਬੰਧ ਰੱਖਦਾ ਸੀ। ਉਸ ਦੇ ਪਿਤਾ ਰਾਮ ਮੁਖਰਜੀ ਇਕ ਫਿਲਮ ਨਿਰਦੇਸ਼ਕ ਸਨ ਤੇ ਉਨ੍ਹਾਂ ਦੀ ਮਾਂ ਕ੍ਰਿਸ਼ਣਾ ਮੁਖਰਜੀ ਇਕ ਪਲੇਅਬੈਕ ਸਿੰਗਰ ਸੀ। ਉਥੇ ਰਾਣੀ ਦਾ ਭਰਾ ਰਾਜਾ ਮੁਖਰਜੀ ਵੀ ਪ੍ਰੋਡਿਊਸਰ ਡਾਇਰੈਕਟਰ ਹੈ। ਮਸ਼ਹੂਰ ਡਾਇਰੈਕਟਰ ਅਯਾਨ ਮੁਖਰਜੀ ਤੇ ਅਭਿਨੇਤਰੀ ਕਾਜੋਲ ਰਾਣੀ ਦੇ ਚਚੇਰੇ ਭਰਾ-ਭੈਣ ਹਨ।
ਸਾਲ 1998 'ਚ ਰਾਣੀ ਮੁਖਰਜੀ ਨੇ ਆਮਿਰ ਖਾਨ ਨਾਲ 'ਗੁਲਾਮ' ਤੇ ਸ਼ਾਹਰੁਖ ਖਾਨ ਨਾਲ 'ਕੁਛ ਕੁਛ ਹੋਤਾ ਹੈ' 'ਚ ਕੰਮ ਕੀਤਾ। ਦੋਵੇਂ ਹੀ ਫਿਲਮਾਂ ਸੁਪਰਹਿੱਟ ਰਹੀਆਂ। 'ਕੁਛ ਕੁਛ ਹੋਤਾ ਹੈ' ਲਈ ਰਾਣੀ ਮੁਖਰਜੀ ਨੂੰ ਸਰਵਸ੍ਰੇਸ਼ਠ ਸਹਾਇਕ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਵੀ ਦਿੱਤਾ ਗਿਆ। 'ਕੁਛ ਕੁਛ ਹੋਤਾ ਹੈ' 'ਚ ਰਾਣੀ ਵਾਲਾ ਕਿਰਦਾਰ ਪਹਿਲਾਂ ਟਵਿੰਕਲ ਖੰਨਾ ਨੂੰ ਆਫਰ ਹੋਇਆ ਸੀ ਪਰ ਟਵਿੰਕਲ ਨੇ ਇਸ ਫਿਲਮ ਨੂੰ ਕਰਨ ਤੋਂ ਮਨ੍ਹਾ ਕਰ ਦਿੱਤਾ।
ਸਾਲ 2001 'ਚ ਰਾਣੀ ਨੇ 'ਚੋਰੀ ਚੋਰੀ ਚੁਪਕੇ ਚੁਪਕੇ', 'ਬਸ ਇਤਨਾ ਸਾ ਖਵਾਬ ਹੈ' ਤੇ 'ਨਾਇਕ : ਦਿ ਰੀਅਲ ਹੀਰੋ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਪਰ ਇਹ ਸਾਰੀਆਂ ਬਾਕਸ ਆਫਿਸ 'ਤੇ ਕਮਜ਼ੋਰ ਸਾਬਿਤ ਹੋਈਆਂ। ਫਿਰ ਸਾਲ 2002 'ਚ ਜਦੋਂ ਸ਼ਾਇਦ ਅਲੀ ਨੇ ਰਾਣੀ ਮੁਖਰਜੀ ਨਾਲ 'ਸਾਥੀਆ' ਫਿਲਮ ਬਣਾਈ ਤਾਂ ਰਾਣੀ ਦਾ ਕਰੀਅਰ ਇਕ ਵਾਰ ਫਿਰ ਤੋਂ ਪਟੜੀ 'ਤੇ ਆ ਗਿਆ। 'ਸਾਥੀਆ' ਲਈ ਰਾਣੀ ਨੂੰ ਉਸ ਸਾਲ ਦਾ ਬੈਸਟ ਐਕਟ੍ਰੈੱਸ (ਕ੍ਰਿਟਿਕ) ਦਾ ਫਿਲਮਫੇਅਰ ਐਵਾਰਡ ਵੀ ਦਿੱਤਾ ਗਿਆ ਸੀ।
ਸਾਲ 2003 'ਚ ਹੀ ਰਾਣੀ ਮੁਖਰਜੀ ਨੇ ਐਸ਼ਵਰਿਆ ਰਾਏ ਨੂੰ ਫਿਲਮ 'ਚਲਤੇ ਚਲਤੇ' 'ਚ ਰਿਪਲੇਸ ਕੀਤਾ ਸੀ। ਫਿਲਮ ਨੂੰ ਕਾਫੀ ਸਰਾਹਿਆ ਗਿਆ। ਇਸ ਤੋਂ ਬਾਅਦ 2004 'ਚ ਰਾਣੀ ਨੂੰ ਮਨੀ ਰਤਨਮ ਦੀ 'ਯੁਵਾ' ਤੇ ਫਿਰ ਯਸ਼ ਚੋਪੜਾ ਦੀ ਫਿਲਮ 'ਵੀਰ ਜ਼ਾਰਾ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਰਾਣੀ ਨੇ ਨਿਰਮਾਤਾ-ਨਿਰਦੇਸ਼ਕ ਆਦਿੱਤਿਆ ਚੋਪੜਾ ਨਾਲ 21 ਅਪ੍ਰੈਲ 2014 ਨੂੰ ਪੈਰਿਸ 'ਚ ਪਰਿਵਾਰ ਦੇ ਕੁਝ ਮੈਂਬਰਾਂ ਦੀ ਮੌਜੂਦਗੀ 'ਚ ਵਿਆਹ ਕਰਵਾਇਆ। ਦੋਵਾਂ ਨੂੰ 9 ਦਸੰਬਰ 2015 'ਚ ਇਕ ਬੇਟੀ ਹੋਈ, ਜਿਸ ਦਾ ਨਾਂ 'ਅਦੀਰਾ' ਹੈ।

Tags: Rani Mukerji Birthday ਰਾਣੀ ਮੁਖਰਜੀ ਜਨਮਦਿਨ