FacebookTwitterg+Mail

ਜੋ ਫਿਲਮ ਪਹਿਲਾਂ ਅਭਿਸ਼ੇਕ ਅਤੇ ਇਮਰਾਨ ਨੂੰ ਆਫਰ ਹੋਈ ਸੀ, ਉਸ ਨਾਲ ਰਾਣੀ ਮੁਖਰਜੀ ਕਰੇਗੀ ਸਿਲਵਰ ਸਕ੍ਰੀਨ 'ਤੇ ਕਮਬੈਕ

rani mukherjee
11 January, 2017 03:30:23 PM
ਮੁੰਬਈ— ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਸਿਲਵਰ ਸਕ੍ਰੀਨ 'ਤੇ ਕਮਬੈਕ ਕਰ ਰਹੀ ਹੈ। ਰੋਚਕ ਗੱਲ ਇਹ ਹੈ ਕਿ ਜਿਸ ਫਿਲਮ ਨਾਲ ਉਹ ਕਮਬੈਕ ਕਰ ਰਹੀ ਹੈ, ਉਹ ਫਿਲਮ ਪਹਿਲਾਂ ਇਮਰਾਨ ਹਾਸ਼ਮੀ ਅਤੇ ਫਿਰ ਅਭਿਸ਼ੇਕ ਬੱਚਨ ਨੂੰ ਆਫਰ ਹੋਈ ਸੀ। ਇਮਰਾਨ ਨੇਤੋ ਨਿਰਦੇਸ਼ਕ ਸਿਧਾਰਥ ਪੀ ਮਲਹੋਤਰਾ ਨੂੰ ਫਿਲਮ ਦੀ ਡੇਟਸ ਵੀ ਦੇ ਦਿੱਤੀ ਸੀ ਪਰ ਕਿਸੇ ਕਾਰਨ ਇਹ ਗੱਲ ਬਣ ਨਾ ਸਕੀ। ਇਸ ਤੋਂ ਬਾਅਦ ਇਸ ਫਿਲਮ ਦਾ ਆਫਰ ਅਭਿਸ਼ੇਕ ਬੱਚਨ ਕੋਲ ਗਿਆ ਪਰ ਉਨ੍ਹਾਂ ਨੇ ਵੀ ਇਸ ਫਿਲਮ ਨੂੰ ਖੁੱਲ ਕੇ ਹਾਂ ਨਾ ਕੀਤੀ।ਆਖਿਰ ਮਲਹੋਤਰਾ ਆਪਣਾ ਪ੍ਰੋਜੈਕਟ ਲੈ ਕੇ ਆਦਿਤਿਆ ਚੋਪੜਾ ਕੋਲ ਆਇਆ। ਉਨ੍ਹਾਂ ਨੇ ਫਿਲਮ ਨੂੰ ਅਪਰੂਵ ਤਾਂ ਕਰ ਦਿੱਤਾ ਪਰ ਫਿਲਮ 'ਚ ਇੰਨਾਂ ਬਦਲਾਅ ਕੀਤਾ ਗਿਆ ਕਿ ਮੁੱਖ ਭੂਮਿਕਾ 'ਚ ਹੀਰੋ ਨੂੰ ਹਟਾ ਕੇ ਹੀਰੋਇਨ ਨੂੰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਰਾਣੀ ਮੁਖਰਜੀ ਨੂੰ ਬਹੁਤ ਪਸੰਦ ਆਈ। ਇਹ ਫਿਲਮ ਇਕ ਅਜਿਹੇ ਬੱਚੇ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਮ ਗੱਲਬਾਤ ਦੌਰਾਨ ਜੋਰ-ਜੋਰ ਨਾਲ ਚੀਕਣ ਲੱਗ ਜਾਂਦਾ ਹੈ। ਰਾਣੀ ਇਹ ਕਿਰਦਾਰ ਨਿਭਾਏਗੀ। ਇਸ ਪਰੇਸ਼ਾਨੀ ਨਾਲ ਪੀੜਤ ਇਹ ਬੱਚੀ ਵੱਡੀ ਹੋ ਪ੍ਰਦੇਸੀ ਟੀਚਰ ਬਣਦੀ ਹੈ। ਰਾਣੀ ਨੇ ਅਭਿਤਾਬ ਬੱਚਨ ਨਾਲ 'ਬਲੈਕ' ਕੀਤੀ ਸੀ, ਜਿਸ 'ਚ ਉਨ੍ਹਾਂ ਨੇ 'ਗੂੰਗੇ ਅਤੇ ਬਹਿਰੀ' ਲੜਕੀ ਦਾ ਕਿਰਦਾਰ ਨਿਭਾਇਆ ਸੀ। ਰਾਣੀ ਦੀ ਆਖਿਰੀ ਫਿਲਮ 'ਮਰਦਾਨੀ' ਸੀ। ਨਾ ਸਿਰਫ ਰਾਣੀ ਦਾ ਪੁਲਿਸ ਵਾਲਾ ਕਿਰਦਾਰ ਸਗੋਂ ਫਿਲਮ 'ਚ ਚੁੱਕੇ ਗਏ ਮੁੱਦੇ ਦੀ ਪ੍ਰਸ਼ੰਸਾਂ ਕੀਤੀ ਗਈ ਸੀ। ਇਸ ਤੋਂ ਬਾਅਦ ਉਹ ਮਦਰਹੁਡ ਬ੍ਰੇਕ 'ਤੇ ਚਲੀ ਗਈ ਸੀ। ਹੁਣ ਬੇਟੀ ਆਦਿਰਾ ਦੇ ਇਕ ਸਾਲ ਦੀ ਹੋਣ ਤੋਂ ਬਾਅਦ ਉਹ ਮੁੜ ਫਿਲਮਾਂ 'ਚ ਪਰਤਣ ਦੀ ਤਿਆਰੀ ਕਰ ਰਹੀ ਹੈ। ਇਹ ਉਸ ਦੀ ਕਮਬੈਕ ਫਿਲਮ ਹੋਵੇਗੀ।

Tags: ਰਾਣੀ ਮੁਖਰਜੀਕਮਬੈਕਸਿਲਵਰ ਸਕ੍ਰੀਨRani Mukherjee Comeback silver screen