FacebookTwitterg+Mail

'ਤੂਫਾਨ ਸਿੰਘ' ਨੂੰ ਲੈ ਕੇ ਰਣਜੀਤ ਬਾਵਾ ਤੇ ਉਨ੍ਹਾਂ ਦੇ ਫੈਨਜ਼ ਲਈ ਬੁਰੀ ਖਬਰ

ranjit bawa toofan singh is in big trouble
23 July, 2016 06:47:35 PM
ਚੰਡੀਗੜ੍ਹ— ਰਣਜੀਤ ਬਾਵਾ ਦੀ ਪਹਿਲੀ ਪੰਜਾਬੀ ਫਿਲਮ 'ਤੂਫਾਨ ਸਿੰਘ' 'ਤੇ ਸੈਂਸਰ ਬੋਰਡ ਨੇ ਰੋਕ ਲਗਾ ਦਿੱਤੀ ਹੈ। ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ ਨੇ ਫਿਲਮ ਨੂੰ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਫਿਲਮ ਐਂਟੀ ਨੈਸ਼ਨਲ ਹੈ ਤੇ ਖਾਲਿਸਤਾਨੀ ਮੂਵਮੈਂਟ ਨੂੰ ਹੁਲਾਰਾ ਦਿੰਦੀ ਹੈ। ਸੈਂਸਰ ਬੋਰਡ ਦੀ ਰਿਵਾਈਜ਼ਿੰਗ ਕਮੇਟੀ 'ਚ ਅੱਠ ਮੈਂਬਰ ਸਨ, ਜਿਨ੍ਹਾਂ ਨੇ ਇਸ ਨੂੰ ਰਿਜੈਕਟ ਕੀਤਾ ਹੈ। ਇਸ ਤੋਂ ਪਹਿਲਾਂ ਸੈਂਸਰ ਬੋਰਡ ਦੇ ਚੇਅਰਮੈਨ ਫਿਲਮ ਨੂੰ ਰਿਜੈਕਟ ਕਰ ਚੁਕੇ ਹਨ। ਫਿਲਮ ਦੇ ਨਿਰਦੇਸ਼ਕ ਬਘੇਲ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲਾ ਕੋਰਟ ਤਕ ਲੈ ਕੇ ਜਾਣਗੇ।
ਉਨ੍ਹਾਂ ਕਿਹਾ, 'ਸੈਂਸਰ ਬੋਰਡ ਦਾ ਫੈਸਲਾ ਗਲਤ ਹੈ ਕਿਉਂਕਿ ਅਸੀਂ ਫਿਲਮ 'ਚ ਕੋਈ ਵੀ ਚੀਜ਼ ਵਧਾ ਚੜ੍ਹਾ ਕੇ ਨਹੀਂ ਦਿਖਾਈ ਹੈ। ਪੂਰੀ ਰਿਸਰਚ ਤੋਂ ਬਾਅਦ ਹੀ ਅਸੀਂ ਫਿਲਮ ਬਣਾਈ ਹੈ। ਇਸ ਲਈ ਹੁਣ ਸਾਡੇ ਕੋਲ ਕੋਰਟ ਜਾਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਹੈ।' 'ਤੂਫਾਨ ਸਿੰਘ' ਪੰਜਾਬ 'ਚ 80 ਦੇ ਦਹਾਕੇ ਦੇ ਕਾਲੇ ਦੌਰ ਨੂੰ ਬਿਆਨ ਕਰਦੀ ਫਿਲਮ ਹੈ। ਫਿਲਮ ਪਹਿਲਾਂ 15 ਜੁਲਾਈ ਨੂੰ ਰਿਲੀਜ਼ ਹੋਣੀ ਸੀ, ਜਿਹੜੀ ਸੈਂਸਰ ਬੋਰਡ ਦੀ ਦਖਲ ਕਾਰਨ ਲਟਕ ਗਈ ਹੈ।

Tags: ਰਣਜੀਤ ਬਾਵਾ ਤੂਫਾਨ ਸਿੰਘ ਸੈਂਸਰ ਬੋਰਡ Ranjit Bawa Toofan Singh Censor Board