FacebookTwitterg+Mail

ਇਸ ਅਦਾਕਾਰਾ ਦਾ ਨਿਤਯਾਨੰਦ ਨਾਲ ਲੀਕ ਹੋਈਆ ਸੀ ਇੰਟੀਮੇਟ ਵੀਡੀਓ, ਮੇਜਰ ਨਾਲ ਕਰਵਾਇਆ ਸੀ ਵਿਆਹ

ranjitha
24 November, 2017 11:45:19 AM

ਮੁੰਬਈ(ਬਿਊਰੋ)— ਸਾਲ 2010 'ਚ ਤਮਿਲ ਫਿਲਮ ਅਦਾਕਾਰਾ ਰੰਜੀਤਾ ਨਾਲ ਸਵਾਮੀ ਨਿਤਯਾਨੰਦ ਦਾ ਇਕ ਸੈਕਸ ਵੀਡੀਓ ਲੀਕ ਹੋਇਆ ਸੀ। ਇਸ 'ਚ ਰੰਜੀਤਾ ਨਿਤਯਾਨੰਦ ਨਾਲ ਕਥਿਤ ਤੌਰ 'ਤੇ ਇਤਰਾਜ਼ਯੋਗ ਸਥਿਤੀ 'ਚ ਨਜ਼ਰ ਆਈ ਸੀ। ਦੋਹਾਂ ਨੇ ਹੀ ਇਸ ਵੀਡੀਓ ਨੂੰ ਮਾਰਫਡ ਨੂੰ ਦੱਸਦੇ ਹੋਏ ਜਾਂਚ ਦੀ ਮੰਗ ਕੀਤੀ ਸੀ।

Punjabi Bollywood Tadka

ਸੂਤਰਾਂ ਮੁਤਾਬਕ 7 ਸਾਲ ਸੈਂਟਰਲ ਫੋਰੇਂਸਿਕ ਲੈਬ ਨੇ ਜਾਂਚ ਤੋਂ ਬਾਅਦ ਹੁਣ ਕੰਨਫਰਮ ਕੀਤਾ ਹੈ ਕਿ ਵੀਡੀਓ 'ਚ ਮੌਜ਼ੂਦ ਸ਼ਖਸ ਨਿਤਯਾਨੰਦ ਤੇ ਰੰਜੀਤਾ ਹੀ ਸੀ। ਦੱਸ ਦੇਈਏ ਕਿ ਇਸ ਤੋਂ ਪਹਿਲਾ ਬੈਂਗਲੁਰੂ ਦੀ ਫੋਰੇਂਸਿਕ ਲੈਬ ਨੇ ਵੀ ਕਿਹਾ ਸੀ ਕਿ ਵੀਡੀਓ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਹੋਈ।

Punjabi Bollywood Tadka
ਕੌਣ ਹੈ ਰੰਜੀਤਾ
ਰੰਜੀਤਾ ਦਾ ਅਸਲੀ ਨਾਂ ਸਿਲਸਿਲਾ ਉਰਫ ਸ਼੍ਰੀਵੱਲੀ ਹੈ। 4 ਜੂਨ 1975 ਨੂੰ ਜਨਮੀ ਰੰਜੀਤਾ ਬਾਲੀਵੁੱਡ ਪਲੇਅਰ ਵੀ ਰਹਿ ਚੁੱਕੀ ਹੈ। ਡਾਇਰੈਕਟਰ ਵੀ ਭਾਰਤੀਰਾਜਾ ਨੇ 1992 'ਚ ਤਮਿਲ ਫਿਲਮ 'ਨਾਦੋੜੀ ਥੈਂਡਰਲ' ਨਾਲ ਰੰਜੀਤਾ ਨੂੰ ਬਾਲੀਵੁੱਡ 'ਚ ਲਾਂਚ ਕੀਤਾ। ਰੰਜੀਤਾ ਨੇ ਤਮਿਲ, ਤੇਲੁਗੁ, ਮਆਿਲਮ ਤੇ ਕੰਨੜ ਫਿਲਮਾਂ 'ਚ ਵੀ ਕੰਮ ਕੀਤਾ ਹੈ।

Punjabi Bollywood Tadka
2000 'ਚ ਮਿਲਿਟ੍ਰੀ ਮੈਨ ਨਾਲ ਕਰਵਾਇਆ ਸੀ ਵਿਆਹ
ਸਾਲ 1999 ਤੱਕ ਰੰਜੀਤਾ ਨੇ ਕਈ ਫਿਲਮਾਂ 'ਚ ਕੰਮ ਕੀਤਾ। ਇਸ ਤੋਂ ਬਾਅਦ ਸਾਲ 2000 'ਚ ਉਸ ਨੇ ਆਰਮੀ ਮੇਜਰ ਰਾਕੇਸ਼ ਮੇਨਨ ਨਾਲ ਵਿਆਹ ਕਰਵਾ ਲਿਆ। ਦੋਵੇਂ ਇਕ-ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ। ਵਿਆਹ ਤੋਂ ਬਾਅਦ ਰੰਜੀਤਾ ਨੇ ਕੁਝ ਸਮੇਂ ਲਈ ਫਿਲਮਾਂ ਤੋਂ ਬ੍ਰੇਕ ਲੈ ਲਿਆ।

Punjabi Bollywood Tadka
ਸਾਲ 2007 'ਚ ਹੋ ਗਿਆ ਤਲਾਕ
ਪਤੀ ਨਾਲ ਅਣਬਨ ਹੋਣ ਤੋਂ ਬਾਅਦ ਰੰਜੀਤਾ ਨੇ ਸਾਲ 2007 'ਚ ਰਾਕੇਸ਼ ਮੇਨਨ ਤੋਂ ਤਲਾਕ ਲੈ ਲਿਆ। ਇਸ ਤੋਂ ਬਾਅਦ ਸਾਲ 2010 'ਚ ਰੰਜੀਤਾ ਤੇ ਨਿਤਯਾਨੰਦ ਦਾ ਕਥਿਤ ਸੈਕਸ ਵੀਡੀਓ ਇਕ ਦੱਖਣੀ ਚੈਨਲ 'ਤੇ ਦਿਖਾਇਆ ਗਿਆ।

Punjabi Bollywood Tadka

ਹਾਲਾਂਕਿ ਰੰਜੀਤਾ ਨੇ ਕਿਹਾ ਸੀ ਕਿ ਇਸ ਵੀਡੀਓ 'ਚ ਉਹ ਨਹੀਂ ਹੈ। ਇਸ ਤੋਂ ਬਾਅਦ ਉਹ ਨਿਤਯਾਨੰਦ ਦੇ ਆਸ਼ਰਮ 'ਚ ਰਣਿ ਲੱਗੀ।

Punjabi Bollywood Tadka


Tags: Ranjithasex videoGodman Swami NithyanandaTelevision Channels Down SouthThe Forensic Sciences LaboratoryBengaluruRakesh MenonArmy Major