FacebookTwitterg+Mail

ਰਿਐਲਿਟੀ ਟੀ. ਵੀ. ਸਟਾਰ ਰਣਵਿਜੇ ਦੇ ਘਰ ਆਈ ਨੰਨ੍ਹੀ 'ਰਾਜਕੁਮਾਰੀ' (ਦੇਖੋ ਤਸਵੀਰਾਂ)

    1/12
18 January, 2017 10:24:25 PM
ਮੁੰਬਈ— ਰਿਐਲਿਟੀ ਟੀ. ਵੀ. ਸਟਾਰ ਰਣਵਿਜੇ ਸਿੰਘ ਤੇ ਉਸ ਦੀ ਪਤਨੀ ਪ੍ਰਿਯੰਕਾ ਇਕ ਬੇਟੀ ਦੇ ਮਾਤਾ-ਪਿਤਾ ਬਣ ਗਏ ਹਨ। 'ਰੌਡੀਜ਼' ਦੇ ਸਟਾਰ ਨੇ ਟਵਿਟਰ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਪਹਿਲੀ ਸੰਤਾਨ ਦੇ ਆਉਣ ਬਾਰੇ ਖਬਰ ਸਾਂਝੀ ਕੀਤੀ।
ਉਨ੍ਹਾਂ ਟਵੀਟ ਕੀਤਾ ਕਿ ਈਸ਼ਵਰ ਦੇ ਆਸ਼ੀਰਵਾਦ, ਤੁਹਾਡੇ ਸਾਰਿਆਂ ਦੀਆਂ ਸ਼ੁੱਭ ਇੱਛਾਵਾਂ, ਸਾਡੇ ਪਰਿਵਾਰ ਤੇ ਦੋਸਤਾਂ ਦੀਆਂ ਪ੍ਰਾਰਥਨਾਵਾਂ ਨਾਲ ਪ੍ਰਿਯੰਕਾ ਤੇ ਮੈਨੂੰ ਵਰਦਾਨ 'ਚ ਇਕ 'ਰਾਜਕੁਮਾਰੀ' ਮਿਲੀ ਹੈ। ਮੈਂ ਧੰਨ ਮਹਿਸੂਸ ਕਰ ਰਿਹਾ ਹਾਂ, ਸ਼ੁਕਰੀਆ ਬਾਬਾ ਜੀ, ਸਤਿਨਾਮ-ਵਾਹਿਗੁਰੂ।'

Tags: ਰਣਵਿਜੇ ਸਿੰਘ Rannvijay Singh ਬੇਟੀ Daughter ਰੌਡੀਜ਼ Roadies