FacebookTwitterg+Mail

ਬਾਲੀਵੁੱਡ ਦੇ 'ਬਾਜੀਰਾਓ' ਦੀ ਇਸ ਹੈਰਾਨਜਨਕ ਆਦਤ ਤੋਂ ਕੀ ਤੁਸੀਂ ਵੀ ਹੋ ਅਣਜਾਣ?

    1/2
25 August, 2016 01:51:07 PM
ਮੁੰਬਈ— ਬਾਲੀਵੁੱਡ ਅਦਾਕਾਰ ਰਣਬੀਰ ਸਿੰਘ ਨੂੰ ਇਕ ਅਜੀਬੋ-ਗਰੀਬ ਆਦਤ ਹੈ। ਤੁਸੀਂ ਇਨ੍ਹਾਂ ਦੀ ਇਸ ਆਦਤ ਨੂੰ ਜਾਣ ਕੇ ਹੈਰਾਨ ਹੋ ਜਾਓਗੇ। ਅਸਲ 'ਚ ਇਹ ਆਦਤ ਗੰਦੀ ਨਹੀਂ ਹੈ, ਸਗੋਂ ਹੱਦੋਂ ਵੱਧ ਚੰਗੀ ਹੈ। ਰਣਵੀਰ ਨੂੰ ਆਪਣੀ ਸਮਾਈਲ 'ਤੇ ਕਾਫੀ ਮਾਣ ਹੈ, ਜਿਸ ਨੂੰ ਉਹ ਕਾਫੀ ਕੰਮ ਦੀ ਚੀਜ਼ ਸਮਝਦੇ ਹਨ। ਉਨ੍ਹਾਂ ਨੂੰ ਮੂੰਹ 'ਚੋਂ ਆਉਣ ਵਾਲੀ ਬਦਬੂ ਤੋਂ ਬਹੁਤ ਪਰੇਸ਼ਾਨੀ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ, ''ਮੈਂ ਹਰ ਤਰ੍ਹਾਂ ਦੀ ਬਦਬੂ ਬਰਦਾਸ਼ਤ ਕਰ ਸਕਦਾ ਹਾਂ ਪਰ ਮੂੰਹ 'ਚੋਂ ਆਉਣ ਵਾਲੀ ਬਦਬੂ ਨਹੀਂ। ਇਹੀ ਗੱਲ ਮੈਂ ਆਪਣੇ ਆਪ 'ਤੇ ਵੀ ਲਾਗੂ ਕਰਦਾ ਹਾਂ। ਮੈਂ ਜਦੋਂ ਵੀ ਕਿਸੇ ਨਾਲ ਗੱਲਬਾਤ ਕਰਦਾ ਹਾਂ ਤਾਂ ਇਹ ਧਿਆਨ ਰੱਖਦਾ ਹਾਂ ਕਿ ਮੈਂ ਪੂਰੀ ਤਰ੍ਹਾਂ ਫ੍ਰੈੱਸ਼ ਨਜ਼ਰ ਆਵਾਂ। ਇਸ ਲਈ ਮੈਂ ਚਾਰ ਵਾਰ ਬਰੱਸ਼ ਕਰਦਾ ਹਾਂ। ਬਰੱਸ਼ ਕਰਨੇ ਤੋਂ ਬਾਅਦ ਹੀ ਮੇਰੇ ਐਨਰਜੀ ਆਉਂਦੀ ਹੈ। ਕਈ ਵਾਰ ਸੈੱਟ 'ਤੇ ਮੈਂ ਬਰੱਸ਼ ਕਰ ਰਿਹਾ ਹੁੰਦਾ ਹਾਂ।''

Tags: ਆਦਤਰਣਵੀਰਬਰੱਸ਼ranveerbrushhabit