FacebookTwitterg+Mail

Pics : ਵੈਲੇਨਟਾਈਨ ਵੀਕ 'ਚ ਪਾਰਟੀ ਕਰਦੇ ਨਜ਼ਰ ਆਏ ਰਣਵੀਰ-ਦੀਪਿਕਾ

ranveer singh
13 February, 2018 12:25:07 PM

ਮੁੰਬਈ (ਬਿਊਰੋ)— ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਫਿਲਮ 'ਪਦਮਾਵਤ' ਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ। ਬੀਤੀ ਦਿਨ ਰਣਵੀਰ ਤੇ ਦੀਪਿਕਾ ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ ਦੇ ਘਰ ਪਾਰਟੀ ਪਹੁੰਚੇ ਸਨ।

Punjabi Bollywood Tadka
ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ ਜਦੋਂ ਉਹ ਕਰਨ ਜੌਹਰ ਦੇ ਘਰ ਬਾਹਰ ਪਹੁੰਚੇ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਤੇ ਰਣਵੀਰ ਇਕੱਠੇ ਗੱਡੀ 'ਚ ਦਿਖਾਈ ਦੇ ਰਹੇ ਸਨ। ਇਸ ਦੌਰਾਨ ਰਣਵੀਰ ਤੇ ਦੀਪਿਕਾ ਕਾਫੀ ਖੁਸ਼ ਨਜ਼ਰ ਆ ਰਹੇ ਸਨ। ਖੈਰ ਵੈਲੇਨਟਾਈਨ ਵੀਕ 'ਚ ਦੋਹਾਂ ਨੂੰ ਇਕੱਠੇ ਦੇਖ ਉਨ੍ਹਾਂ ਦੇ ਫੈਨਜ਼ ਜ਼ਰੂਰ ਖੁਸ਼ ਹੋਣਗੇ।

Punjabi Bollywood Tadka
ਦੱਸਣਯੋਗ ਹੈ ਕਿ ਰਣਵੀਰ-ਦੀਪਿਕਾ ਦੀ ਵੱਧਦੀ ਹੋਈ ਨੇੜਤਾ ਦੀਆਂ ਅਫਵਾਹਾਂ ਖੂਬ ਫੈਲ ਰਹੀਆਂ ਹਨ। ਫਿਲਹਾਲ ਦੋਹਾਂ ਨੇ ਅਜੇ ਤੱਕ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ। ਇਸ ਤੋਂ ਇਲਾਵਾ ਫਿਲਮ 'ਪਦਮਾਵਤ' ਨੇ ਭਾਰਤੀ ਬਾਕਸ ਆਫਿਸ 'ਤੇ ਪਹਿਲੇ 2 ਹਫਤਿਆਂ 'ਚ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ।

Punjabi Bollywood TadkaPunjabi Bollywood TadkaPunjabi Bollywood Tadka


Tags: Ranveer Singh Deepika Padukone Karan Johar Padmaavat Party Bollywood Actor

Edited By

Kapil Kumar

Kapil Kumar is News Editor at Jagbani.