FacebookTwitterg+Mail

ਖਿਲਜੀ ਦੇ ਦਮਦਾਰ ਰੋਲ ਤੋਂ ਬਾਅਦ ਰਣਵੀਰ ਸਿੰਘ ਦਾ ਜਾਦੂ ਹੁਣ ਦਿਖੇਗਾ 'ਡੈੱਡਪੂਲ 2' 'ਚ

ranveer singh
07 May, 2018 03:44:41 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਸੁਪਰਹਿੱਟ ਫਿਲਮ 'ਪਦਮਾਵਤ' 'ਚ ਅਲਾਓਦੀਨ ਖਿਲਜੀ ਦੇ ਦਮਦਾਰ ਕਿਰਦਾਰ ਤੋਂ ਬਾਅਦ ਰਣਵੀਰ ਸਿੰਘ ਨੇ ਹਾਲੀਵੁੱਡ ਫਿਲਮ 'ਡੈੱਡਪੂਲ 2' 'ਚ ਆਪਣੀ ਆਵਾਜ਼ ਦਿੱਤੀ ਹੈ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਟਰੇਲਰ ਦੀ ਖਾਸ ਗੱਲ ਇਹ ਹੈ ਕਿ ਰਣਵੀਰ ਸਿੰਘ ਹਿੰਦੀ ਦੇ ਨਾਲ-ਨਾਲ ਮਰਾਠੀ ਅਤੇ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਫਿਲਮ 'ਚ ਅਹਿਮ ਕਿਰਦਾਰ ਨਿਭਾਅ ਰਹੇ ਰਾਯਨ ਰੇਨਾਲਡਸ ਲਈ ਆਪਣੀ ਆਵਾਜ਼ ਦਿੱਤੀ ਹੈ। ਇਸ ਬਾਰੇ 'ਚ ਫਾਕਸ ਸਟਾਰ ਸਟੂਡਿਓ ਦੇ ਸੀ. ਈ. ਓ. ਵਿਜੇ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ, ''ਡੈੱਡਪੂਲ' ਦੀ ਤਰ੍ਹਾਂ ਰਣਵੀਰ ਆਪਣੀ ਸਮਾਰਟਨੈੱਸ ਅਤੇ ਕਾਮੇਡੀ ਦੇ ਖਾਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਹ ਬਹੁਤ ਹੀ ਮਿਹਨਤੀ ਅਭਿਨੇਤਾ ਹਨ ਅਤੇ ਸਾਨੂੰ ਉਨ੍ਹਾਂ ਨੂੰ ਆਪਣੀ ਸੁਪਰਹੀਰੋ ਫਿਲਮ 'ਚ ਲੈਣ 'ਤੇ ਬਹੁਤ ਖੁਸ਼ੀ ਹੈ।

ਦੱਸਣਯੋਗ ਹੈ ਕਿ 'ਡੈੱਡਪੂਲ 2' ਦਾ ਟਰੇਲਰ ਬੇਹੱਦ ਦਿਲਚਸਪ, ਜ਼ਬਰਦਸਤ ਐਕਸ਼ਨ ਅਤੇ ਸਟੰਟ ਸੀਨਜ਼ ਨਾਲ ਭਰਪੂਰ ਹੈ। ਫਿਲਮ 'ਚ ਰਣਵੀਰ ਦੇ ਡਾਇਲਾਗ ਕਮਾਲ ਦੇ ਹਨ, ਹਾਲਾਂਕਿ ਇਹ ਖਾਸ ਵਰਗ ਅਤੇ ਨੌਜਵਾਨਾਂ ਨੂੰ ਜ਼ਿਆਦਾ ਪਸੰਦ ਆਉਣਗੇ। ਇਹ ਫਿਲਮ 18 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Ranveer Singh Deadpool Ryan Reynolds Trailer Voice Hollywood Film

Edited By

Kapil Kumar

Kapil Kumar is News Editor at Jagbani.