FacebookTwitterg+Mail

ਰਣਵੀਰ-ਦੀਪਿਕਾ ਦਾ ਇੰਟੀਮੇਟ ਵੀਡੀਓ ਆਇਆ ਸਾਹਮਣੇ, ਸੋਸ਼ਲ ਮੀਡੀਆ 'ਚ ਮਚੀ ਖਲਬਲੀ!!

ranveer singh and deepika padukon
22 August, 2017 04:55:30 PM

ਮੁੰਬਈ— ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਬਾਲੀਵੁੱਡ ਦੀਆਂ ਉਨ੍ਹਾਂ ਜੋੜੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਲੈ ਕੇ ਲੋਕ ਕਾਫੀ ਕਨਫਿਊਜ਼ ਹਨ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਆਏ ਦਿਨ ਉਨ੍ਹਾਂ ਦੇ ਬ੍ਰੇਕਅੱਪ ਅਤੇ ਪੈਚਅੱਪ ਦੀਆਂ ਖਬਰਾਂ ਸੁਰਖੀਆਂ ਬਣ ਜਾਂਦੀਆਂ ਹਨ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਇਹ ਨਹੀਂ ਪਤਾ ਹੈ ਕਿ ਦੋਵੇਂ ਸੱਚੀ 'ਚ ਇੱਕਠੇ ਹਨ ਜਾਂ ਨਹੀਂ?

 

A post shared by Ranveer & Deepika (@deepveer_life) on

ਜੇਕਰ ਤੁਸੀਂ ਵੀ ਇਸੇ ਵਹਿਮ 'ਚ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਰਣਵੀਰ ਅਤੇ ਦੀਪਿਕਾ ਅਜੇ ਵੀ ਇੱਕਠੇ ਹਨ ਅਤੇ ਇਕ ਦੂਜੇ ਦੀ ਕੰਪਨੀ ਨੂੰ ਉਹ ਬੇਹੱਦ ਇਨਜੁਆਏ ਕਰਦੇ ਹਨ। 
ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾ ਹੀ ਦੋਵਾਂ ਦੀ ਇਕ ਤਸਵੀਰ ਸਾਹਮਣੇ ਆਈ ਸੀ, ਜਿਸ 'ਚ ਦੋਵੇਂ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਸਨ। ਇਹ ਤਸਵੀਰ ਦੇਖਦੇ ਹੀ ਦੇਖਦੇ ਵਾਇਰਲ ਹੋ ਗਈ। ਇਸ ਤਸਵੀਰ ਤੋਂ ਬਾਅਦ ਦੋਹਾਂ ਦਾ ਇਕ ਵੀਡੀਓ ਸਾਹਮਣੇ ਆਈ ਹੈ।

 

A post shared by Ranveer & Deepika (@deepveer_life) on

ਜੀ ਹਾਂ ਇਸ ਵੀਡੀਓ 'ਚ ਦੋਵੇਂ ਇਕ ਦੂਸਰੇ ਨਾਲ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੋਵੇਂ ਇਕ-ਦੂਜੇ 'ਚ ਇੰਨੇ ਰੁੱਝੇ ਹਨ ਕਿ ਉਨ੍ਹਾਂ ਨੂੰ ਇਹ ਵੀ ਅੰਦਾਜ਼ਾ ਨਹੀਂ ਹੈ ਕਿ ਉਨ੍ਹਾਂ ਦੇ ਕੋਲ ਕੈਮਰਾ ਹੈ। ਇਸ ਵੀਡੀਓ ਨੂੰ ਮੀਡੀਆ ਨੇ ਰਿਕਾਰਡ ਕੀਤਾ। ਇੰਨਾ ਹੀ ਨਹੀਂ ਰਣਵੀਰ ਅਤੇ ਦੀਪਿਕਾ ਦੇ ਪ੍ਰਸ਼ੰਸਕ ਤਾਂ ਇਸ ਵੀਡੀਓ ਦੇ ਬੈਕਗਰਾਊਂਡ 'ਚ ਕਿਸੇ ਰੋਮਾਂਟਿਕ ਗੀਤ ਨਾਲ ਹੀ ਅਪਲੋਡ ਕਰ ਰਹੇ ਹਨ। ਰਣਵੀਰ ਅਤੇ ਦੀਪਿਕਾ ਇਕ-ਦੂਜੇ ਦੀਆਂ ਬਾਹਾਂ 'ਚ ਬਾਹ ਪਾਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਅੰਦਾਜ਼ਾ ਹੋ ਜਾਵੇਗਾ ਕਿ ਦੋਵੇਂ ਇਕ ਦੂਜੇ ਲਈ ਪ੍ਰਫੈਕਟ ਹੈ।


Tags: Bollywood celebrityRomantic videoRanveer singhDeepika padukonViralਰਣਵੀਰ ਸਿੰਘਦੀਪਿਕਾ ਪਾਦੁਕੋਣ