FacebookTwitterg+Mail

ਵਾਇਰਲ ਹੋ ਰਹੀ ਰਣਵੀਰ-ਦੀਪਿਕਾ ਦੀ ਇਸ ਤਸਵੀਰ ਨੇ ਇੰਟਰਨੈੱਟ 'ਤੇ ਮਚਾ ਦਿੱਤੀ 'ਖਲਬਲੀ', ਜਾਣੋ ਪੂਰਾ ਸੱਚ

ranveer singh and deepika padukone viral photo
18 August, 2017 04:59:43 PM

ਮੁੰਬਈ— ਹਾਲ ਹੀ 'ਚ ਬਾਲੀਵੁੱਡ ਐਕਟਰ ਰਣਵੀਰ ਸਿੰਘ ਨੇ ਨੇਹਾ ਧੂਪੀਆ ਦੇ ਸ਼ੋਅ 'ਨੋ ਫਿਲਟਰ ਨੇਹਾ' 'ਚ ਕਿਹਾ ਸੀ ਕਿ ਦੀਪਿਕਾ ਪਾਦੁਕੋਣ ਬਿਹਤਰੀਨ ਕਿੱਸਰ ਹੈ। ਰਣਵੀਰ ਨੇ ਆਪਣੀ ਫਿਲਮ 'ਰਾਮ ਲੀਲਾ' ਦਾ ਜ਼ਿਕਰ ਕਰਦੇ ਹੋਏ ਕਿਹਾ ਸੀ, ''ਕੀ ਤੁਸੀਂ ਉਹ ਗੀਤ ਦੇਖਿਆ ਹੈ 'ਅੰਗ ਲਗਾ ਦੇ ਰੇ, ਮੁਝੇ ਰੰਗ ਲਗਾ ਦੇ ਰੇ'। ਇੰਟਰਵਿਊ 'ਚ ਦਿੱਤੇ ਰਣਵੀਰ ਵਲੋਂ ਦਿੱਤੇ ਗਏ ਇਸ ਬੋਲਡ ਸਟੇਟਮੈਂਟ ਤੋਂ ਬਾਅਦ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੀ ਅਜਿਹੀ ਹੀ ਇਕ ਫੋਟੋਗਰਾਫ ਸਾਹਮਣੇ ਆ ਜਾਵੇਗੀ।


ਅਸਲ 'ਚ ਇਨ੍ਹਾਂ ਦੇ ਕਿਸੇ ਫੈਨ ਨੇ ਰਣਵੀਰ-ਦੀਪਿਕਾ ਦਾ ਇਕ ਫੋਟੋ ਪੋਸਟ ਕੀਤਾ ਹੈ, ਜੋ ਇਕ ਪੁਰਾਣੇ ਵਾਗ ਫੋਟੋਸ਼ੂਟ ਦੀ ਤਸਵੀਰ ਹੈ। ਇਸ 'ਚ ਇਹ ਦੋਵੇਂ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਇਸ ਤਸਵੀਰ 'ਤੇ ਦੀਪਵੀਰ ਹੈਸ਼ਟੈਗ ਦੇ ਲਗਾਤਾਰ ਕਈ ਕਮੈਂਟਸ ਆ ਰਹੇ ਹਨ। 
ਜ਼ਿਕਰਯੋਗ ਹੈ ਕਿ ਰਣਵੀਰ ਅਤੇ ਦੀਪਿਕਾ ਫਿਲਮ 'ਰਾਮ ਲੀਲਾ' ਅਤੇ 'ਬਾਜੀਰਾਓ ਮਸਤਾਨੀ' 'ਚ ਇੱਕਠੇ ਆ ਚੁੱਕੇ ਹਨ। ਉੱਥੇ ਹੁਣ ਇਨ੍ਹਾਂ ਦੀ ਇਕ ਹੋਰ ਫਿਲਮ 'ਪਦਮਾਵਤੀ' ਵੀ ਆਉਣ ਵਾਲੀ ਹੈ।


Tags: Ranveer singh Deepika padukone Neha dhupia Bollywood celebrityਰਣਵੀਰ ਸਿੰਘ ਨੇਹਾ ਧੂਪੀਆਦੀਪਿਕਾ ਪਾਦੁਕੋਣ