FacebookTwitterg+Mail

ਦੀਪਿਕਾ ਦੇ ਪ੍ਰੇਮੀ 'ਤੇ ਚੜ੍ਹਿਆ ਪ੍ਰਿਆ ਦਾ ਸਰੂਰ, ਸ਼ੇਅਰ ਕੀਤਾ ਕੁਝ ਅਜਿਹਾ ਜਿਸ ਨੂੰ ਦੇਖ ਲੱਗੇਗਾ ਝਟਕਾ

ranveer singh with priya prakash
18 February, 2018 10:58:42 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅੱਜਕਲ ਆਪਣੀ ਫਿਲਮ 'ਗਲੀ ਬੁਆਏ' ਦੀ ਸ਼ੂਟਿੰਗ 'ਚ ਕਾਫੀ ਬਿਜ਼ੀ ਹਨ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਸਾਈਟ 'ਤੇ ਪ੍ਰਸ਼ੰਸਕਾਂ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਸਾਫ ਪਤਾ ਲੱਗ ਰਿਹਾ ਹੈ ਕਿ ਦੀਪਿਕਾ ਪਾਦੂਕੋਣ ਨੂੰ ਛੱਡ ਰਣਵੀਰ 'ਤੇ ਪ੍ਰਿਆ ਪ੍ਰਕਾਸ਼ ਵਾਰੀਅਰ ਦਾ ਸਰੂਰ ਚੱੜ੍ਹ ਗਿਆ ਹੈ। ਅਸਲ 'ਚ ਰਣਵੀਰ ਸਿੰਘ ਨੇ ਇੰਸਟਾਗਰਾਮ 'ਤੇ ਇਕ ਸਟੋਰੀ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਅੱਖ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹੇ 'ਚ ਲੋਕ ਉਨ੍ਹਾਂ ਦੀ ਬਰਾਬਰੀ ਇੰਟਰਨੈੱਟ ਸੈਂਸੇਸ਼ਨ ਪ੍ਰਿਆ ਨਾਲ ਕਰ ਰਹੇ ਹਨ। 

Punjabi Bollywood Tadka
ਜ਼ਿਕਰਯੋਗ ਹੈ ਕਿ ਰਣਵੀਰ ਦੀ 'ਗਲੀ ਬੁਆਏ' 'ਚ ਉਨ੍ਹਾਂ ਨਾਲ ਆਲੀਆ ਭੱਟ ਲੀਡ ਰੋਲ 'ਚ ਨਜ਼ਰ ਆਵੇਗੀ। ਇਸ ਫਿਲਮ ਦੀ ਕਹਾਣੀ ਸਟ੍ਰੀਟ ਰੈਪਰਸ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਸ ਫਿਲਮ ਨੂੰ ਜੋਆ ਅਖਤਰ ਨਿਰਦੇਸ਼ਕ ਕਰ ਰਹੀ ਹੈ। ਅਜਿਹੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਇਹ ਫਿਲਮ ਅਗਲੇ ਸਾਲ ਫਰਵਰੀ 'ਚ ਵੈਲੇਨਟਾਈਨ ਡੇਅ 'ਤੇ ਰਿਲੀਜ਼ ਹੋ ਸਕਦੀ ਹੈ। ਰਣਵੀਰ 'ਗਲੀ ਬੁਆਏ' ਤੋਂ ਬਾਅਦ ਰੋਹਿਤ ਸ਼ੈਟੀ ਦੀ ਫਿਲਮ 'ਸਿੰਬਾ' ਤੇ ਕਬੀਰ ਖਾਨ ਦੀ ਫਿਲਮ '83' 'ਚ ਨਜ਼ਰ ਆਵੇਗੀ।


Tags: Ranveer SinghPriya PrakashGully BoyDeepika PadukoneAlia BhattRohit ShettySimbaਰਣਵੀਰ ਸਿੰਘਪ੍ਰਿਆ ਪ੍ਰਕਾਸ਼ ਵਾਰੀਅਰ

Edited By

Chanda Verma

Chanda Verma is News Editor at Jagbani.