FacebookTwitterg+Mail

'ਬਿੱਗ ਬੌਸ 10' 'ਚ 'ਬੇਫਿਕਰੇ' ਹੋ ਕੇ ਨੱਚੇ ਸਲਮਾਨ ਤੇ ਰਣਵੀਰ ਸਿੰਘ (ਦੇਖੋ ਤਸਵੀਰਾਂ)

    1/6
04 December, 2016 08:48:30 PM
ਮੁੰਬਈ— ਰਣਵੀਰ ਸਿੰਘ ਕਿਸੇ ਸ਼ੋਅ 'ਚ ਜਾਣ ਤੇ ਉਥੋਂ ਦਾ ਮਾਹੌਲ ਠੰਡਾ ਰਹਿ ਜਾਵੇ, ਇਹ ਭਲਾ ਕਿਵੇਂ ਹੋ ਸਕਦਾ ਹੈ। ਇਹ ਤੂਫਾਨੀ ਅਭਿਨੇਤਾ ਪਹੁੰਚਿਆ ਸੀ ਸਲਮਾਨ ਖਾਨ ਨੇ ਰਿਐਲਿਟੀ ਸ਼ੋਅ 'ਬਿੱਗ ਬੌਸ 10' 'ਚ। ਇਥੇ ਰਣਵੀਰ-ਵਾਣੀ ਦੇ ਪਹੁੰਚਣ ਦੀ ਹੀ ਦੇਰ ਸੀ ਕਿ ਨੱਚਣਾ-ਗਾਉਣਾ ਸ਼ੁਰੂ ਹੋ ਗਿਆ।
'ਵੀਕੈਂਡ ਕਾ ਵਾਰ' 'ਚ ਬਿੱਗ ਬੌਸ 'ਚ ਹਮੇਸ਼ਾ ਸੈਲੇਬ੍ਰਿਟੀਜ਼ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਕਰਨ ਆਉਂਦੇ ਹਨ। ਇਸ ਵਾਰ ਪਹੁੰਚੇ ਸਨ ਰਣਵੀਰ ਸਿੰਘ ਤੇ ਵਾਣੀ ਕਪੂਰ। ਦੋਵਾਂ ਨੇ ਇਥੇ ਰੱਜ ਕੇ 'ਬੇਫਿਕਰੇ' ਦੀ ਪ੍ਰਮੋਸ਼ਨ ਕੀਤੀ। ਹੁਣ ਜਦੋਂ ਰਣਵੀਰ ਤੇ ਸਲਮਾਨ ਇਕੱਠੇ ਹੋਣ ਦਾ ਭਲਾ ਹਾਸਾ-ਮਜ਼ਾਕ ਹੋਣਾ ਤਾ ਲਾਜ਼ਮੀ ਹੈ।
ਸ਼ੋਅ 'ਚ ਨਾ ਸਿਰਫ ਰਣਵੀਰ ਤੇ ਵਾਣੀ ਨੇ ਆਪਣੇ ਗੀਤਾਂ 'ਤੇ ਪੇਸ਼ਕਾਰੀ ਦਿੱਤੀ, ਸਗੋਂ ਸਲਮਾਨ ਨੂੰ ਵੀ ਕਾਫੀ ਨਚਾਇਆ। ਇਨ੍ਹਾਂ ਤਸਵੀਰਾਂ 'ਚ ਸਾਫ ਦਿਖ ਰਿਹਾ ਹੈ ਕਿ ਕਿਵੇਂ ਰਣਵੀਰ ਤੇ ਸਲਮਾਨ ਡਾਂਸ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦੌਰਾਨ ਸਲਮਾਨ ਖਾਨ ਦੀ ਫਿਲਮ 'ਸੁਲਤਾਨ' ਦੇ ਗੀਤ 'ਬੇਬੀ ਕੋ ਬੇਸ' ਪਸੰਦ ਹੈ 'ਤੇ ਸਲਮਾਨ ਤੇ ਰਣਵੀਰ ਕਾਫੀ ਨੱਚੇ।

Tags: ਰਣਵੀਰ ਸਿੰਘ Ranveer Singh ਬਿੱਗ ਬੌਸ 10 Bigg Boss 10 ਸਲਮਾਨ ਖਾਨ Salman Khan ਬੇਫਿਕਰੇ Befikre ਵਾਣੀ ਕਪੂਰ Vaani Kapoor