FacebookTwitterg+Mail

ਗੰਭੀਰ ਸਮੱਸਿਆਵਾਂ 'ਤੇ ਰੋਕ ਲਾ ਸਕਦੀਆਂ ਹਨ ਫਿਲਮਾਂ ਅਤੇ ਗੀਤ : ਰੈਪਰ ਰਫਤਾਰ

rapper raftaar
08 January, 2017 03:37:07 PM
ਨਵੀਂ ਦਿੱਲੀ— ਦੇਸ਼ ਦੀਆਂ ਮਹਿਲਾਵਾਂ ਦੀਆਂ ਸਮੱਸਿਆਵਾਂ 'ਤੇ ਆਧਾਰਿਤ ਨਵਾਂ ਗੀਤ 'ਔਰਤ' ਪੇਸ਼ ਕਰਨ ਵਾਲੇ ਰੈਪਰ ਰਫਤਾਰ ਦਾ ਕਹਿਣਾ ਹੈ ਕਿ, 'ਫਿਲਮਾਂ ਅਤੇ ਗੀਤ ਗੰਭੀਰ ਸਮੱਸਿਆਵਾਂ ਨੂੰ ਸੁਲਝਾਉਣ 'ਚ ਮਦਦ ਕਰ ਸਕਦੇ ਹਨ।' ਰਫਤਾਰ ਨੇ ਕਿਹਾ, 'ਫਿਲਮਾਂ ਅਤੇ ਗੀਤ ਗੰਭੀਰ ਸਮੱਸਿਆਵਾਂ 'ਤੇ ਰੋਕ ਲਗਾ ਸਕਦੇ ਹਨ। ਕਲਾਕਾਰ ਦੇ ਤੌਰ 'ਤੇ ਅਸੀਂ ਪਾਰਟੀਆਂ ਅਤੇ ਉਨ੍ਹਾਂ ਮੁੱਦਿਆਂ 'ਤੇ ਗੀਤ ਬਣਾਉਂਦੇ ਹਾਂ, ਜੋ ਅਸੀਂ ਰੋਜ਼ਾਨਾ ਦੇਖਦੇ ਹਾਂ। ਜੇਕਰ ਅਸੀਂ ਸ਼ੁਰੂ ਤੋਂ ਦੇਖਦੇ ਕੀ ਮਹਿਲਾਵਾਂ ਪੁਰਸ਼ਾਂ ਤੋਂ ਉਪਰ ਜਾਂ ਥੱਲੇ ਨਹੀਂ, ਸਮਾਨ ਦਰਜੇ 'ਤੇ ਹੈ ਤਾਂ ਕੁਝ ਬਦਸਾਅ ਆ ਸਕਦਾ ਹੈ।' ਰਫਤਾਰ ਦਾ ਗੀਤ 'ਔਰਤ' ਬੈਂਗਲੁਰੂ 'ਚ ਨਵੇਂ ਸਾਲ ਦੀ ਸ਼ਾਮ ਔਰਤਾਂ ਨਾਲ ਹੋਈ ਛੋੜਛਾੜ ਦੀ ਘਟਨਾ ਤੋਂ ਬਾਅਦ ਆਇਆ ਹੈ। ਰੈਪਰ ਦਾ ਕਹਿਣਾ ਹੈ ਕਿ, 'ਜਿਵੇਂ ਕਿ ਨਾਂ ਤੋਂ ਜ਼ਾਹਰ ਹੈ, 'ਔਰਤ' ਭਾਰਤ ਦੀਆਂ ਮਹਿਲਾਵਾਂ ਅਤੇ ਉਨ੍ਹਾਂ ਦੀ ਵਰਤਮਾਨ ਸਥਿਤੀ ਅਤੇ ਅਸੀਂ ਇਸ ਸਥਿਤੀ ਲਈ ਕਿਵੇਂ ਜਿੰਮੇਦਾਰ ਹਾਂ, ਇਸ 'ਤੇ ਆਧਾਰਿਤ ਹੈ।'
ਸੂਤਰਾਂ ਮੁਤਾਬਕ, ਰੈਪਰ ਹਨੀ ਸਿੰਘ, ਬਾਦਸ਼ਾਹ, ਰਫਤਾਰ, ਗਾਇਕ ਮੀਕਾ ਸਿੰਘ ਅਤੇ ਫਾਜਿਲਪੁਰੀਆ ਨੂੰ ਦਿੱਲੀ ਯੂਨੀਵਰਸਿਟੀ ਦੇ ਮਹਿਲਾ ਕਾਲਜਾਂ 'ਚ ਪੇਸ਼ਕਾਰੀ ਦੇਣ ਤੋਂ ਪ੍ਰਤੀਬੰਧਿਤ ਕਰ ਦਿੱਤਾ ਗਿਆ ਹੈ। ਇਹ ਪੁੱਛੇ ਜਾਣ 'ਤੇ ਕਿ ਇਹ ਪ੍ਰਤੀਬੰਧ ਹੀ 'ਔਰਤ' ਬਣਾਉਣ ਦਾ ਕਾਰਨ ਹੈ, ਰਫਤਾਰ ਨੇ ਕਿਹਾ, 'ਨਹੀਂ ਮੈਂ ਪਿਛਲੇ ਢਾਈ ਸਾਲਾਂ ਤੋਂ ਇਹ ਫਾਰਮੇਟ 'ਸਪੋਕਨ ਵਰਡ' ਪੇਸ਼ ਕਰ ਰਿਹਾ ਹਾਂ ਪਰ ਮੈਨੂੰ ਲੱਗਦਾ ਹੈ ਕਿ ਇਸ ਨੂੰ ਆਨਲਾਈਨ ਪੇਸ਼ ਕਰਨ ਦਾ ਹੁਣ ਸਹੀਂ ਸਮਾਂ ਹੈ।'

Tags: ਰਫਤਾਰਫਿਲਮਾਂ ਅਤੇ ਗੀਤਸਮੱਸਿਆਵਾਂrapper raftaar movies and songs problems