FacebookTwitterg+Mail

56 ਸਾਲ ਦੀ ਹੋਈ ਰਤੀ ਅਗਨੀਹੋਤਰੀ ਦੀਆਂ ਦੇਖੋ ਗਲੈਮਰਸ ਤਸਵੀਰਾਂ

    1/15
10 December, 2016 11:28:52 AM
ਮੁੰਬਈ— ਬਾਲੀਵੁੱਡ ਦੀ 80 ਦੇ ਦਹਾਕੇ ਦੀ ਅਭਿਨੇਤਰੀ ਰਤੀ ਅਗਨੀਹੋਤਰੀ ਦਾ ਜਨਮ 10 ਦਸੰਬਰ 1960 ਨੂੰ ਹੋਇਆ ਸੀ। ਆਪਣੀ ਕੁਦਰਤੀ ਖੂਬਸੂਰਤੀ ਅਤੇ ਐਕਟਿੰਗ ਦੀ ਬਦੌਲਤ ਉਸ ਨੇ ਬਾਲੀਵੁੱਡ 'ਚ ਵੱਖਰੀ ਹੀ ਪ੍ਰਸਿੱਧੀ ਹਾਸਲ ਕੀਤੀ ਹੈ। ਪੰਜਾਬੀ ਪਰਿਵਾਰ ਤੋਂ ਆਉਣ ਵਾਲੀ ਰਤੀ ਦਾ ਬਚਪਨ ਚੇਨਈ 'ਚ ਬੀਤੀਆ। ਉਸ ਨੇ 10 ਸਾਲ ਦੀ ਉਮਰ 'ਚ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਦੇ ਅਭਿਨੇਤਰੀ ਬਣਨ ਦਾ ਸਿਹਰਾ ਤਮਿਲ ਨਿਰਦੇਸ਼ਕ ਭਾਰਤੀ ਰਾਜਾ ਨੂੰ ਜਾਂਦਾ ਹੈ, ਜਿਨ੍ਹਾਂ ਨੇ 16 ਸਾਲ ਦੀ ਉਮਰ 'ਚ ਰਤੀ ਨੂੰ ਫਿਲਮ 'ਪੁਦਿਆ ਵਰਪੁਕਲ' 'ਚ ਮੌਕਾ ਦਿੱਤਾ। ਦੱਖਣ ਦੀਆਂ ਕਈ ਫਿਲਮਾਂ ਕਰਨ ਤੋਂ ਬਾਅਦ ਰਤੀ ਨੇ ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ। ਉਸ ਨੇ ਫਿਲਮ 'ਏਕ ਦੂਜੇ ਕੇ ਲਈ' ਨਾਲ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਹ ਫਿਲਮ ਸੁਪਰਹਿੱਟ ਰਹੀ ਸੀ। ਉਸ ਨੇ 'ਫਰਜ ਔਰ ਕਾਨੂੰਨ', 'ਕੁਲੀ', 'ਤਵਾਯਕ', 'ਹੁਕੂਮਤ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ। ਉਸ ਨੇ 9 ਫਰਵਰੀ 1985 'ਚ ਬਿਜਨੈੱਸਮੈਨ ਅਨਿਲ ਵਿਰਵਾਨੀ ਨਾਲ ਵਿਆਹ ਕਰਵਾ ਲਿਆ। ਜਦੋਂਕਿ ਹੁਣ ਦੋਵੇਂ ਵੱਖ ਹੋ ਚੁੱਕੇ ਹਨ। ਉਸ ਦਾ ਇਕ ਬੇਟਾ ਤਨੂਜ ਵਿਰਵਾਨੀ ਹੈ।

Tags: ਰਤੀ ਅਗਨੀਹੋਤਰੀਜਨਮ ਗਲੈਮਰਸ ਤਸਵੀਰਾਂRatti Agnihotri birthday galaimarasa pictures