FacebookTwitterg+Mail

ਜਦੋਂ ਕੁੱਤੇ ਕਾਰਨ ਰਵੀਨਾ ਟੰਡਨ ਨੂੰ ਆਏ ਸਨ ਧਮਕੀ ਭਰੇ ਫੋਨ, ਅੱਗੇ ਦੀ ਘਟਨਾ ਜਾਣ ਹੋ ਜਾਓਗੇ ਹੈਰਾਨ

raveena tandon
12 March, 2018 05:21:08 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨਾ ਸਿਰਫ ਆਪਣੀ ਐਕਟਿੰਗ ਦੀ ਵਜ੍ਹਾ ਕਾਰਨ ਜਾਣੀ ਜਾਂਦੀ ਹੈ ਬਲਕਿ ਉਨ੍ਹਾਂ ਦੀ ਸੁੰਦਰਤਾ ਦੇ ਅੱਜ ਵੀ ਲੋਕ ਦੀਵਾਨੇ ਹਨ। ਉਨ੍ਹਾਂ ਦੀ ਗਿਣਤੀ 90 ਦੇ ਦਹਾਕੇ ਦੀ ਸਭ ਤੋਂ ਹੌਟ ਅਭਿਨੇਤਰੀਆਂ 'ਚ ਹੁੰਦੀ ਹੈ। ਉਨ੍ਹਾਂ ਨੇ ਬਾਲੀਵੁੱਡ 'ਚ ਤਾਂ ਕੰਮ ਕੀਤਾ ਹੀ, ਇਸ ਦੇ ਨਾਲ ਹੀ ਉਨ੍ਹਾਂ ਨੇ ਦੱਖਣੀ ਫਿਲਮਾਂ 'ਚ ਵੀ ਆਪਣਾ ਜਾਦੂ ਚਲਾਇਆ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਰਵੀਨਾ ਵਰਗੀ ਵੱਡੀ ਸਟਾਰ ਨੂੰ ਵੀ ਧਮਕੀ ਭਰੇ ਫੋਨ ਕਾਲ ਆ ਚੁੱਕੇ ਹਨ, ਜੀ ਹਾਂ ਅਸੀਂ ਅੱਜ ਤੁਹਾਨੂੰ ਰਵੀਨਾ ਟੰਡਨ ਨਾਲ ਜੁੜੀ ਉਸ ਘਟਨਾ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਦੋਂ ਉਨ੍ਹਾਂ ਤੋਂ ਫਿਰੌਤੀ ਮੰਗਣ ਲਈ ਧਮਕੀ ਭਰੇ ਫੋਨ ਕਾਲ ਆਉਂਦੇ ਸਨ।

Punjabi Bollywood Tadka

ਅਸਲ 'ਚ ਰਵੀਨਾ ਟੰਡਨ ਨੂੰ ਫਿਰੌਤੀ ਲਈ ਫੋਨ ਆਉਣ ਦੀ ਵਜ੍ਹਾ ਉਨ੍ਹਾਂ ਦੀ ਮਾਂ ਦਾ ਪਾਲਤੂ ਕੁੱਤਾ ਸੀ। ਰਵੀਨਾ ਦੀ ਮਾਂ ਵੀਨਾ ਟੰਡਨ ਕੋਲ੍ਹ ਇਕ ਪਾਮੇਰੀਅਨ ਕੁੱਤਾ ਸੀ, ਜਿਸ ਦਾ ਨਾਂ ਰੈਂਬੋ ਸੀ। ਰਵੀਨਾ ਦਾ ਪਰਿਵਾਰ ਰੈਂਬੋ ਦਾ ਖਾਸ ਖਿਆਲ ਰੱਖਦਾ ਸੀ। ਨੌਕਰ ਰੈਂਬੋ ਨੂੰ ਘੁਮਾਉਣ ਬਾਹਰ ਲਿਜਾਉਂਦੇ ਹੁੰਦੇ ਸਨ। ਇਕ ਦਿਨ ਜਦੋਂ ਨੌਕਰ ਰੈਂਬੋ ਨੂੰ ਘੁਮਾਉਣ ਲਈ ਬਾਹਰ ਨਿਕਲਿਆ ਤਾਂ 2 ਅਣਜਾਣ ਲੜਕੇ ਰੈਂਬੋ ਨੂੰ ਖੋਹ ਕੇ ਉੱਥੋਂ ਭੱਜ ਗਏ।

Punjabi Bollywood Tadka

ਇਸ ਘਟਨਾ ਤੋਂ ਬਾਅਦ ਰਵੀਨਾ ਟੰਡਨ ਨੇ ਰੈਂਬੋ ਨੂੰ ਲੱਭਣ ਲਈ ਅਖਬਾਰ 'ਚ ਇਕ ਐਡ ਦਿੱਤਾ। ਐਡ 'ਚ ਰੈਂਬੋ ਨੂੰ ਲਿਆਉਣ ਵਾਲੇ ਨੂੰ ਈਨਾਮ ਦੇਣ ਦੀ ਗੱਲ ਕਹੀ ਗਈ ਸੀ ਪਰ ਇਸ ਵਿਗਿਆਪਣ 'ਚ ਰਵੀਨਾ ਦਾ ਫੋਨ ਨੰਬਰ ਵੀ ਛੱਪ ਗਿਆ। ਇਸ ਤੋਂ ਬਾਅਦ ਰਵੀਨਾ ਨੂੰ ਫਿਰੌਤੀ ਮੰਗਣ ਲਈ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਸਨ। ਮੀਡੀਆ ਰਿਪੋਰਟਸ ਮੁਤਾਬਕ ਰਵੀਨਾ ਤੋਂ ਕੁੱਤੇ ਦੇ ਬਦਲੇ 'ਚ 10 ਲੱਖ ਰੁਪਏ ਮੰਗੇ ਗਏ ਸਨ। ਇਸ ਵਿਚਕਾਰ ਮੁੰਬਈ ਵਰਸੋਵਾ 'ਚ ਸਥਿਤ ਪਾਲਤੂ ਜਾਨਵਰਾਂ ਦੀ ਦੁਕਾਨ 'ਤੇ 2 ਲੜਕੇ ਕੁੱਤੇ ਨੂੰ ਵੇਚਣ ਲਈ ਪਹੁੰਚੇ।

Punjabi Bollywood Tadka

ਲੜਕਿਆਂ ਨੇ ਕੁੱਤੇ ਦਾ ਨਾਂ ਬੌਬੀ ਦੱਸਿਆ ਸੀ ਪਰ ਇਹ ਨਾਂ ਪੁਕਾਰਨ 'ਤੇ ਕੁੱਤਾ ਕੋਈ ਜਵਾਬ ਨਹੀਂ ਦੇ ਰਿਹਾ ਸੀ। ਉਸੇ ਸਮੇਂ ਦੁਕਾਨਦਾਰ ਨੇ ਕੁੱਤੇ ਨੂੰ ਰੈਂਬੋ ਕਹਿ ਕੇ ਸੱਦਿਆ ਤਾਂ ਕੁੱਤੇ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ। ਇਹ ਨਾਂ ਸੁਣ ਲੜਕੇ ਦੁਕਾਨ 'ਤੇ ਹੀ ਕੁੱਤੇ ਨੂੰ ਛੱਡ ਕੇ ਭੱਜ ਗਏ। ਅਸਲ 'ਚ ਰਵੀਨਾ ਦਾ ਦਿੱਤਾ ਹੋਇਆ ਐਡ ਦੁਕਾਨਦਾਰ ਨੇ ਪਹਿਲਾਂ ਹੀ ਪੜ੍ਹ ਲਿਆ ਸੀ। ਇਸ ਤੋਂ ਬਾਅਦ ਉਸ ਦੁਕਾਨਦਾਰ ਨੇ ਖੁਦ ਕੁੱਤੇ ਨੂੰ ਰਵੀਨਾ ਤੱਕ ਪਹੁੰਚਾਇਆ।

Punjabi Bollywood Tadka


Tags: Raveena TandonPomeranian DogThreatBollywood Celebrity ਰਵੀਨਾ ਟੰਡਨਦੱਖਣੀ ਫਿਲਮਾਂ

Edited By

Chanda Verma

Chanda Verma is News Editor at Jagbani.