FacebookTwitterg+Mail

B'day: ਪਿਆਰ 'ਚ ਪਾਗਲ ਅਕਸ਼ੈ ਦੀ ਇਸ ਅਦਾਕਾਰਾ ਨੇ ਕਦੇ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼, ਇਹ ਰਹੀ ਸੀ ਵਜ੍ਹਾ

raveena tandon birthday special
26 October, 2017 02:18:49 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਅੱਜ 43 ਸਾਲ ਦੀ ਹੋ ਗਈ ਹੈ। ਉਨ੍ਹਾਂ ਨੇ 1991 'ਚ ਫਿਲਮ 'ਪੱਥਰ ਕੇ ਫੂਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਕਰੀਅਰ ਦੇ ਬਾਰੇ 'ਚ ਤਾਂ ਵਧੇਰੇ ਲੋਕ ਜਾਣਦੇ ਹੀ ਹਨ ਪਰ ਨਿੱਜੀ ਜ਼ਿੰਦਗੀ ਦੇ ਕਈ ਅਜਿਹੇ ਕਿੱਸੇ ਵੀ ਹਨ, ਜਿਨ੍ਹਾਂ ਬਾਰੇ ਘੱਟ ਹੀ ਲੋਕ ਜਾਣਦੇ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਦੇ ਨਿੱਜੀ ਜ਼ਿੰਦਗੀ ਨਾਲ ਜੁੜੇ ਕਿੱਸਿਆਂ ਬਾਰੇ ਗੱਲ ਕਰਾਂਗੇ। ਦੱਸਿਆ ਜਾਂਦਾ ਹੈ ਕਿ ਰਵੀਨਾ ਤੇ ਐਕਟਰ ਅਜੇ ਦੇਵਗਨ ਇਕ ਹੀ ਕਾਲਜ 'ਚ ਪੜ੍ਹਦੇ ਸਨ।

Punjabi Bollywood Tadka

ਇਕ ਇੰਟਰਵਿਊ ਦੌਰਾਨ ਰਵੀਨਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਵੱਡਾ ਦੁੱਖ ਹੋਇਆ ਜਦੋਂ ਅਜੇ ਨੇ ਉਨ੍ਹਾਂ ਨੂੰ ਪਛਾਣਨ ਚੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਫਿਲਮ 'ਦਿਲਵਾਲੇ' ਨਾਲ ਦੋਹਾਂ ਦੇ ਵਿਚਕਾਰ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋਈਆਂ ਸਨ ਪਰ ਕੁਝ ਸਮੇਂ ਬਾਅਦ ਕਰਿਸ਼ਮਾ ਕਪੂਰ ਨਾਲ ਵੱਧਦੀ ਨੇੜਤਾ ਕਾਰਨ ਅਜੇ ਨੇ ਰਵੀਨਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਇਸ ਨੂੰ ਲੈ ਕੇ ਰਵੀਨਾ ਬਹੁਤ ਟੁੱਟ ਗਈ ਸੀ। ਇਸ ਵਜ੍ਹਾ ਤੋਂ ਉਨ੍ਹਾਂ ਨੇ ਆਤਮਹੱਤਿਆ ਦੀ ਵੀ ਕੋਸ਼ਿਸ਼ ਕੀਤੀ।

Punjabi Bollywood Tadka

ਇਸ ਗੱਲ ਨੂੰ ਲੈ ਕੇ ਰਵੀਨਾ ਤੇ ਕਰਿਸ਼ਮਾ 'ਚ ਲੜ੍ਹਾਈ ਵੀ ਹੋ ਗਿਆ ਸੀ। ਬੇਸ਼ਕ ਉਹ ਫਿਲਮ 'ਅੰਦਾਜ਼ ਅਪਨਾ ਅਪਨਾ' 'ਚ ਬੈਸਟ ਫ੍ਰੈਂਡਜ਼ ਦਾ ਰੋਲ ਅਦਾ ਕਰ ਰਹੀਆਂ ਸਨ ਪਰ ਦੋਹਾਂ ਵਿਚਕਾਰ ਪੱਕੀ ਦੁਸ਼ਮਣੀ ਹੋ ਚੁੱਕੀ ਸੀ। 1997 'ਚ ਆਏ ਇਕ ਇੰਟਰਵਿਊ 'ਚ ਰਵੀਨਾ ਨੇ ਕਿਹਾ ਸੀ, ''ਮੈਂ ਅਦਾਕਾਰਾ ਦਾ ਨਾਂ ਨਹੀਂ ਲਵਾਂਗੀ ਪਰ ਉਹ ਇੰਨਾ ਅਸੁਰਖੀਅਤ ਮਹਿਸੂਸ ਕਰਦੀ ਹੈ ਕਿ ਉਸ ਨੇ ਮੈਨੂੰ 4 ਫਿਲਮਾਂ ਤੋਂ ਨਿਕਲਵਾ ਦਿੱਤਾ। ਇੱਥੋਂ ਤੱਕ ਦੱਸਿਆ ਜਾਂਦਾ ਹੈ ਕਿ ਕਰਿਸ਼ਮਾ ਨੇ ਬਾਲੀਵੁੱਡ ਪਾਰਟੀਜ਼ 'ਚ ਰਵੀਨਾ ਦੇ ਨਾਲ ਪੋਜ਼ ਦੇਣ ਤੱਕ ਤੋਂ ਇਨਕਾਰ ਕਰ ਦਿੰਦੀ ਸੀ।

Punjabi Bollywood Tadka

ਹਾਲਾਂਕਿ ਜਦੋਂ ਅਜੇ ਦੇਵਗਨ ਨੇ ਕਾਜੋਲ ਲਈ ਕਰਿਸ਼ਮਾ ਨੂੰ ਵੀ ਛੱਡ ਦਿੱਤਾ, ਉਸ ਸਮੇਂ ਤਿੰਨਾਂ ਵਿਚਕਾਰ ਸਥਿਤੀ ਕਾਫੀ ਬਦਲ ਗਈ ਹੁਣ ਰਵੀਨਾ ਦਾ ਵਿਆਹ ਹੋ ਚੁੱਕਿਆ ਹੈ ਤੇ ਉਹ ਦੋ ਬੱਚਿਆਂ ਰਾਸ਼ਾ ਤੇ ਰਣਬੀਰ ਦੀ ਮਾਂ ਵੀ ਹੈ। ਜ਼ਿਕਰਯੋਗ ਹੈ ਕਿ ਉੱਥੇ ਕਰਿਸ਼ਮਾ ਵੀ ਸਮਾਇਰਾ ਤੇ ਕਿਆਨ ਦੀ ਸਿੰਗਲ ਮਦਰ ਹੈ। ਕੁਝ ਸਮੇਂ ਪਹਿਲਾਂ ਆਏ ਇੰਟਰਵਿਊ 'ਚ ਕਰਿਸ਼ਮਾ ਨੇ ਕਿਹਾ ਸੀ ਕਿ ਸਾਡੇ ਬੱਚੇ ਇਕ ਹੀ ਸਕੂਲ 'ਚ ਜਾਂਦੇ ਹਨ ਤੇ ਅਸੀਂ ਹੁਣ ਫਿਰ ਤੋਂ ਦੋਸਤ ਬਣ ਗਏ ਹਾਂ। ਹਾਲਾਂਕਿ ਰਵੀਨਾ ਨੇ ਵਿਆਹ ਤੋਂ ਪਹਿਲਾਂ ਹੀ 90 ਦੇ ਦਹਾਕੇ 'ਚ 2 ਬੱਚੀਆਂ ਨੂੰ ਗੋਦ ਵੀ ਲਿਆ ਸੀ। ਉਹ ਆਪਣੀ ਇਨ੍ਹਾਂ ਦੋਹਾਂ ਬੇਟੀਆਂ ਦਾ ਵਿਆਹ ਵੀ ਕਰ ਚੁੱਕੀ ਹੈ।

Punjabi Bollywood Tadka


Tags: Karisma KapoorAjay DevganRaveena tandonBirthdayਰਵੀਨਾ ਟੰਡਨਜਨਮਦਿਨ