FacebookTwitterg+Mail

ਸਰਗੁਣ ਮਹਿਤਾ ਨੂੰ ਪਤੀ ਨੇ ਕੀਤੀ KISS, ਇੰਸਟਾਗ੍ਰਾਮ 'ਤੇ ਇਸ ਅੰਦਾਜ਼ 'ਚ ਕੀਤੀ ਤਸਵੀਰ ਸ਼ੇਅਰ

    1/13
12 January, 2017 10:25:44 PM
ਮੁੰਬਈ— ਟੀ. ਵੀ. 'ਤੇ 'ਜਮਾਈ ਰਾਜਾ' ਦੇ ਨਾਂ ਨਾਲ ਪ੍ਰਸਿੱਧ ਹੋ ਚੁਕੇ ਰਵੀ ਦੁਬੇ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਹ ਆਪਣੀ ਪਤਨੀ ਸਰਗੁਣ ਮਹਿਤਾ ਨੂੰ 'ਕਿੱਸ' ਕਰਦੇ ਨਜ਼ਰ ਆ ਰਹੇ ਹਨ। ਰਵੀ ਨੇ ਤਸਵੀਰ ਨਾਲ ਲਿਖਿਆ, 'ਮੈਂ ਜਾਣਦਾ ਹਾਂ ਕਿ ਤੂੰ ਕਦੇ ਚਾਹੁੰਦੀ ਸੀ ਕਿ ਮੈਂ ਇਸ ਨੂੰ ਸ਼ੇਅਰ ਕਰਾਂ। ਪਰ ਇਹ ਤਸਵੀਰ ਸਿੱਧੇ ਤੌਰ 'ਤੇ ਸਾਡੀ ਪਾਗਲਪੰਤੀ ਨੂੰ ਦਿਖਾਉਂਦੀ ਹੈ... ਵਾਪਸ ਆ ਕੇ ਚੀਕ ਲੈਣਾ ਮੇਰੇ 'ਤੇ।' ਰਵੀ ਨੇ ਇਹ ਵੀ ਦੱਸਿਆ ਕਿ ਤਸਵੀਰ ਸੂਯਸ਼ ਰਾਏ ਨੇ ਖਿੱਚੀ ਹੈ।
ਜ਼ਿਕਰਯੋਗ ਹੈ ਕਿ ਸਰਗੁਣ ਮਹਿਤਾ ਪੰਜਾਬੀ ਫਿਲਮ ਜਗਤ ਦਾ ਵੀ ਪ੍ਰਮੁੱਖ ਚਿਹਰਾ ਬਣ ਚੁਕੀ ਹੈ। 'ਅੰਗਰੇਜ਼' ਫਿਲਮ ਰਾਹੀਂ ਪਾਲੀਵੁੱਡ 'ਚ ਡੈਬਿਊ ਕਰਨ ਵਾਲੀ ਸਰਗੁਣ ਮਹਿਤਾ ਨੇ ਅਮਰਿੰਦਰ ਗਿੱਲ ਨਾਲ 'ਲਵ ਪੰਜਾਬ' ਵਰਗੀ ਸੁਪਰਹਿੱਟ ਫਿਲਮ ਵੀ ਦਿੱਤੀ ਹੈ। ਸਰਗੁਣ ਮਹਿਤਾ ਦੀਆਂ ਅਗਾਮੀ ਪੰਜਾਬੀ ਫਿਲਮਾਂ 'ਚ 'ਜਿੰਦੂਆ' ਤੇ 'ਲੌਹਰੀਏ' ਮੁੱਖ ਰੂਪ 'ਚ ਸ਼ਾਮਲ ਹਨ।
ਉਥੇ ਸਰਗੁਣ ਦੇ ਪਤੀ ਰਵੀ ਦੁਬੇ ਇਨ੍ਹੀਂ ਦਿਨੀਂ 'ਜਮਾਈ ਰਾਜਾ' ਸੀਰੀਅਲ 'ਚ ਸਿਧਾਰਥ ਖੁਰਾਣਾ ਦਾ ਰੋਲ ਨਿਭਾਅ ਰਹੇ ਹਨ। ਉਥੇ ਸਰਗੁਣ ਪੰਜਾਬੀ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਸਰਗੁਣ ਨੇ ਇੰਸਟਾਗ੍ਰਾਮ 'ਤੇ ਪੈਦਾ ਹੋਈਆਂ ਦੂਰੀਆਂ ਬਾਰੇ ਦੱਸਿਆ ਸੀ। ਉਸ ਨੇ ਵੀਡੀਓ ਕਾਲਿੰਗ ਦੀ ਇਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, 'ਅੱਜਕਲ ਇੰਝ ਮੁਲਾਕਾਤ ਹੁੰਦੀ ਹੈ ਸਾਡੀ।'

Tags: ਸਰਗੁਣ ਮਹਿਤਾ Sargun Mehta ਰਵੀ ਦੁਬੇ Ravi Dubey ਇੰਸਟਾਗ੍ਰਾਮ Instagram ਕਿੱਸ Kiss