ਮੁੰਬਈ— ਦੱਖਣੀ ਭਾਰਤੀ ਫਿਲਮਾਂ ਦੇ ਮਸ਼ਹੂਰ ਅਭਿਨੇਤਾ ਰਵੀ ਤੇਜਾ ਦੇ ਭਰਾ ਭਰਤ ਦਾ ਬੀਤੇ ਦਿਨ ਸੜਕ ਹਾਦਸ 'ਚ ਦੇਹਾਂਤ ਹੋ ਗਿਆ ਸੀ। ਜਿੱਥੇ ਇਕ ਪਾਸੇ ਫਿਲਮੀ ਜਗਤ ਦੇ ਕਈ ਸਿਤਾਰੇ ਭਰਤ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ ਸਨ। ਉੱਥੇ ਹੀ ਰਵੀ ਤੇਜਾ ਆਪਣੇ ਸੱਕੇ ਭਰਾ ਨੂੰ ਆਖਰੀ ਵਾਰ ਦੇਖਣ ਲਈ ਸੰਸਕਾਰ 'ਤੇ ਨਹੀਂ ਪਹੁੰਚੇ। ਇੰਨਾ ਹੀ ਨਹੀਂ ਜਦੋਂ ਭਰਤ ਦੇ ਪਾਰਥੀਵ ਸਰੀਰ ਨੂੰ ਹਸਪਤਾਲ ਰੱਖਿਆ ਹੋਇਆ ਸੀ ਤਾਂ ਰਵੀ ਉਨ੍ਹਾਂ ਨੂੰ ਦੇਖਣ ਹਸਪਤਾਲ ਵੀ ਨਹੀਂ ਗਏ ਸੀ। ਭਰਤ ਦੇ ਅੰਤਿਮ ਸੰਸਕਾਰ 'ਤੇ ਸਿਰਫ ਰਵਿ ਤੇਜਾ ਦੇ ਛੋਟੇ ਭਰਾ ਰਗੂ ਹੀ ਪਹੁੰਚੇ ਸਨ। ਰਗੂ ਤੋਂ ਇਲਾਵਾ ਪਰਿਵਾਰ ਦਾ ਕੋਈ ਮੈਬਰ ਨਹੀਂ ਪਹੁੰਚਿਆ ਸੀ।
ਇਸ ਮਾਮਲੇ 'ਤੇ ਜਦੋਂ ਰਵੀ ਤੇਜਾ ਦੇ ਸਭ ਤੋਂ ਕਰੀਬੀ ਅਭਿਨੇਤਾ ਉਤੇਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਰਤ ਦੀ ਮੌਤ ਤੋਂ ਬਾਅਦ ਉਨ੍ਹਾਂ ਪਰਿਵਾਰ ਕਾਫੀ ਸਦਮੇ 'ਚ ਹੈ। ਸਦਮੇ ਦੇ ਕਾਰਨ ਉਹ ਭਾਰਤ ਦੇ ਸੰਸਕਾਰ ਨੂੰ ਨਜ਼ਰਅੰਦਾਜ਼ ਕਰ ਰਹੇ ਸਨ ਕਿਉਂਕਿ ਹਾਦਸੇ ਤੋਂ ਬਾਅਦ ਭਰਤ ਦਾ ਸਰੀਰ ਬਹੁਤ ਹੀ ਬੁਰੀ ਹਾਲਤ 'ਚ ਸੀ। ਉਤੇਜ ਨੇ ਇਹ ਵੀ ਦੱਸਿਆ ਕਿ ਗੱਡੀ ਭਾਰਤ ਚਲਾ ਰਿਹਾ ਸੀ ਅਤੇ ਉਹ ਉਨ੍ਹਾਂ ਦੀ ਮਾਂ ਰਾਣੀ ਲਕਸ਼ਮੀ ਦੇ ਨਾਂ 'ਤੇ ਰਜਿਸਟਰ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਰਵੀ ਤੇਜਾ ਆਪਣੇ ਪਰਿਵਾਰ ਨਾਲ ਕਾਫੀ ਪਿਆਰ ਕਰਦੇ ਹਨ ਅਤੇ ਅਕਸਰ ਪਰਿਵਾਰ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਇਸ ਲਈ ਭਰਤ ਦੇ ਅੰਤਿਮ ਸੰਸਕਾਰ 'ਚ ਨਾ ਜਾਣ ਦਾ ਕੋਈ ਦੋਸ਼ ਨਾ ਦੇਣ । ਤੇਜਾ ਆਪਣੇ ਭਰਾ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਭਰਤ ਦੀ ਮੌਤ ਦਾ ਕਾਫੀ ਗਹਿਰਾ ਸਦਮਾ ਪਹੁੰਚਿਆ ਹੈ।