FacebookTwitterg+Mail

ਸਲਮਾਨ ਨੂੰ ਪਿੱਛੇ ਛੱਡ ਰਵੀ ਤੇਜਾ 'ਕਿੱਕ 3' ਲਈ ਵੀ ਹਨ ਤਿਆਰ

ravi teja agrees to work in kick 3 if the script is good
21 August, 2015 03:05:52 PM
ਚੇਨਈ- 'ਕਿੱਕ' ਸੀਰੀਜ਼ ਦੀ ਫਿਲਮ 'ਕਿੱਕ 2' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਅਭਿਨੇਤਾ ਰਵੀ ਤੇਜਾ ਦਾ ਕਹਿਣਾ ਹੈ ਕਿ ਜੇਕਰ ਕਹਾਣੀ ਮਜ਼ੇਦਾਰ ਹੋਈ ਤਾਂ ਉਹ 'ਕਿੱਕ 3' ਲਈ ਵੀ ਤਿਆਰ ਹਨ। ਰਵੀ ਨੇ ਦੱਸਿਆ ਕਿ ਉਹ 'ਕਿੱਕ 3' ਕਰਨਾ ਪਸੰਦ ਕਰਨਗੇ ਪਰ ਸਿਰਫ ਸੀਰੀਜ਼ ਨੂੰ ਅੱਗੇ ਵਧਾਉਣ ਲਈ ਨਹੀਂ। ਜੇਕਰ ਕਹਾਣੀ ਮਜ਼ੇਦਾਰ ਤੇ ਟੀਮ ਚੰਗੀ ਹੋਈ ਤਾਂ ਉਨ੍ਹਾਂ ਨੂੰ ਫਿਲਮ ਕਰਕੇ ਖੁਸ਼ੀ ਹੋਵੇਗੀ।
ਉਸ ਨੇ ਕਿਹਾ ਕਿ 'ਕਿੱਕ ਸੀਰੀਜ਼' ਨੂੰ ਅੱਗੇ ਵਧਾਉਣ ਦੀ ਸੰਭਾਵਨਾ ਹੈ ਪਰ ਇਸ ਦੀ ਕਹਾਣੀ ਚੰਗੀ ਹੋਣੀ ਚਾਹੀਦੀ ਹੈ। ਉਹ ਚੰਗੀ ਕਹਾਣੀ ਲਿਖਣ ਦਾ ਫੈਸਲਾ ਲੇਖਕ 'ਤੇ ਛੱਡ ਦੇਣਗੇ ਤੇ ਜੇਕਰ ਉਹ ਉਸ ਕੋਲ ਮਜ਼ੇਦਾਰ ਕਹਾਣੀ ਲੈ ਕ ਆਏ ਤਾਂ ਇਸ ਨੂੰ ਕਰਨ ਲਈ ਉਹ ਤਿਆਰ ਰਹਿਣਗੇ।
ਸੁਰਿੰਦਰ ਰੈੱਡੀ ਨਿਰਦੇਸ਼ਿਤ 'ਕਿੱਕ 2' 'ਚ ਅਭਿਨੇਤਰੀ ਰਕੁਲ ਪ੍ਰੀਤ ਸਿੰਘ ਮੁੱਖ ਭੂਮਿਕਾ ਵਿਚ ਹੈ। 'ਕਿੱਕ 2' 'ਚ ਰਾਜਪਾਲ ਯਾਦਵ, ਰਵੀ ਕਿਸ਼ਨ ਤੇ ਕਬੀਰ ਦੂਹਨ ਸਿੰਘ ਵਰਗੇ ਪ੍ਰਸਿੱਧ ਸਿਤਾਰੇ ਵੀ ਹਨ। ਫਿਲਮ ਦੀ ਸ਼ੂਟਿੰਗ ਰਾਜਸਥਾਨ 'ਚ ਹੋਈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਰਵੀ ਤੇਜ ਸਲਮਾਨ ਨੂੰ ਪਿੱਛੇ ਛੱਡ ਸਣਕਗੇ ਜਾਂ ਨਹੀਂ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Tags: ਸਲਮਾਨ ਖਾਨ ਰਵੀ ਤੇਜਾ Salman Khan Ravi Teja