FacebookTwitterg+Mail

ਸੜਕ ਹਾਦਸੇ 'ਚ ਤੇਲਗੂ ਅਭਿਨੇਤਾ ਰਵੀ ਤੇਜਾ ਦੇ ਭਰਾ ਦੀ ਮੌਤ

ravi teja brother death
25 June, 2017 05:56:04 PM

ਹੈਦਰਾਬਾਦ— ਤੇਲੰਗਾਨਾ 'ਚ ਹੈਦਰਾਬਾਦ ਦੇ ਨਜ਼ਦੀਕ ਸ਼ੰਸਾਬਾਦ ਇਲਾਕੇ 'ਚ ਕਾਰ ਦੇ ਇਕ ਲਾਰੀ ਨਾਲ ਟਕਰਾ ਜਾਣ ਕਾਰਨ ਤੇਲਗੂ ਅਭਿਨੇਤਾ ਰਵੀ ਤੇਜਾ ਦੇ ਭਰਾ ਭਰਤ ਦੀ ਮੌਤ ਹੋ ਗਈ। ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਪੁਲਸ ਥਾਣੇ ਦੇ ਇੰਸਪੈਕਟਰ ਐੱਮ. ਮਹੇਸ਼ ਨੇ ਅੱਜ ਦੱਸਿਆ ਕਿ ਬੀਤੀ ਰਾਤ ਸ਼ੰਸਾਬਾਦ 'ਚ ਕੋਠਵਾਲਗੁੜਾ ਕੋਲ ਬਾਹਰੀ ਰਿੰਗ ਰੋਡ 'ਤੇ ਭਰਤ ਦੀ ਕਾਰ ਇਕ ਲਾਰੀ ਨਾਲ ਟਕਰਾ ਗਈ।
ਉਨ੍ਹਾਂ ਦੱਸਿਆ ਕਿ ਸ਼ੰਸਾਬਾਦ 'ਚ ਗਚੀਬੋਵਲੀ ਵੱਲ ਜਾ ਰਹੇ ਭਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਹ ਖੁਦ ਕਾਰ ਚਲਾ ਰਹੇ ਸਨ ਤੇ ਘਟਨਾ ਸਮੇਂ ਕਾਰ 'ਚ ਇਕੱਲੇ ਸਨ। ਉਨ੍ਹਾਂ ਨੇ ਕਈ ਤੇਲਗੂ ਫਿਲਮਾਂ 'ਚ ਕੰਮ ਕੀਤਾ ਸੀ। ਇਹ ਪੁੱਛੇ ਜਾਣ 'ਤੇ ਕਿ ਕੀ ਉਹ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸਨ ਤਾਂ ਮਹੇਸ਼ ਨੇ ਦੱਸਿਆ, 'ਮ੍ਰਿਤਕ ਦੇਹ ਜਾਂਚ ਲਈ ਫਾਰੈਂਸਿਕ ਲੈਬ ਭੇਜੀ ਜਾਵੇਗੀ। ਫਿਲਹਾਲ ਪੋਸਟਮਾਰਟਮ ਜਾਰੀ ਹੈ।'
ਪੁਲਸ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਲਾਰੀ ਖਰਾਬ ਹੋ ਗਈ ਸੀ ਤੇ ਇਸੇ ਕਾਰਨ ਉਸ ਨੂੰ ਸੜਕ ਕੰਢੇ ਖੜ੍ਹਾ ਕੀਤਾ ਗਿਆ ਸੀ। ਇੰਸਪੈਕਟਰ ਨੇ ਦੱਸਿਆ ਕਿ ਦੂਜੇ ਵਾਹਨਾਂ ਲਈ ਸਾਵਧਾਨੀ ਸੰਕੇਤ ਦਿੱਤੇ ਬਿਨਾਂ ਲਾਰੀ ਨੂੰ ਉਥੇ ਰੋਕਣ ਦੇ ਸਬੰਧ 'ਚ ਲਾਰੀ ਚਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।


Tags: Bharath Ravi Teja Brother Death Accident ਰਵੀ ਤੇਜਾ ਭਰਤ