FacebookTwitterg+Mail

Video: ਰਵਿੰਦਰ ਗਰੇਵਾਲ ਨੇ 'ਤੇਰਾ ਲੱਗਣਾ ਨੀ ਜੀ' ਗੀਤ ਨਾਲ ਦਰਸ਼ਕਾਂ ਦੀ ਕਚਿਹਰੀ 'ਚ ਦਿੱਤੀ ਦਸਤਕ

22 March, 2017 02:22:10 PM
ਜਲੰਧਰ— ਪੰਜਾਬੀ ਸਰਦਾਰ ਨੌਜਵਾਨਾਂ ਦੇ ਰੋਲ ਮਾਡਲ ਕਲਾਕਾਰ ਰਵਿੰਦਰ ਗਰੇਵਾਲ ਦਾ ਨਵਾਂ ਨਕੋਰ ਉਦਾਸ ਗੀਤ 'ਤੇਰਾ ਲੱਗਣਾ ਨੀ ਜੀ' ਅੱਜ 22 ਮਾਰਚ ਨੂੰ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਯੈਲੋ ਮਿਊਜ਼ਿਕ ਵੱਲੋਂ ਵਿਸ਼ਵ ਪੱਧਰ 'ਤੇ ਰਿਲੀਜ਼ ਕੀਤਾ ਗਿਆ ਹੈ। ਜਿੱਥੇ ਰਵਿੰਦਰ ਗਰੇਵਾਲ ਬੀਟ ਗੀਤਾਂ ਨਾਲ ਦੇਸ਼ ਭਰ ਦੇ ਸਮੁੱਚੇ ਪੰਜਾਬੀਆਂ ਨੂੰ ਨਚਾ ਰਿਹਾ ਹੈ, ਉੱਥੇ ਉਨ੍ਹਾਂ ਦੇ ਸਰੋਤੇ ਉਨ੍ਹਾਂ ਤੋਂ ਉਦਾਸ ਗੀਤ ਦੀ ਬੜੇ ਚਿਰਾਂ ਤੋਂ ਆਸ ਰੱਖ ਰਹੇ ਸਨ। 'ਬੱਦਲਾਂ ਦੇ ਹੋ ਜਾ ਓਹਲੇ ਵੇ', 'ਮੇਰੀ ਜਾਨ ਕੀ ਕਰਦੀ ਆ', 'ਕੱਲੀ ਨੂੰ ਮਿਲ ਮਿੱਤਰਾ' ਗੀਤ ਅੱਜ ਵੀ ਉਸ ਦੇ ਸਰੋਤਿਆਂ ਵੱਲੋਂ ਰੂਹ ਨੂੰ ਧਰਵਾਸਾ ਦੇਣ ਲਈ ਸੁਣੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਸਰੋਤਿਆਂ ਦੀ ਮੰਗ ਨੂੰ ਪੂਰਾ ਕਰਦਿਆਂ ਹੀ 'ਤੇਰਾ ਲੱਗਣਾ ਨੀ ਜੀ' ਉਨ੍ਹਾਂ ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਪਰਮਜੀਤ ਮੰਨਣਹਾਨਾ ਨੇ ਲਿਖੇ ਹਨ, ਜਦੋਂਕਿ ਸੰਗੀਤ ਜੇ. ਕੇ. (ਜੱਸੀ ਕਟਿਆਲ) ਨੇ ਬਹੁਤ ਹੀ ਮਨਮੋਹਕ ਧੁਨਾਂ ਨਾਲ ਤਿਆਰ ਕੀਤਾ ਹੈ। ਅਥਰਵ ਬਲੂਜਾ ਨੇ ਗੀਤ ਦੇ ਬੋਲਾਂ ਨਾਲ ਢੁੱਕਵਾਂ ਵੀਡੀਓ ਤਿਆਰ ਕਰ ਕੇ ਕਮਾਲ ਦਾ ਕੰਮ ਕੀਤਾ ਹੈ। ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ ਕਿ, ''ਮੈਨੂੰ ਪੂਰੀ ਆਸ ਹੈ ਕਿ ਪੰਜਾਬੀ ਦਰਸ਼ਕ ਮੇਰੇ ਇਸ ਗੀਤ ਨੂੰ ਵੀ ਪਸੰਦ ਕਰਨਗੇ ਕਿਉਂਕਿ ਹਰ ਇਕ ਨੂੰ ਲੱਗੇਗਾ ਕਿ ਇਹ ਗੀਤ ਮੇਰਾ ਹੀ ਹੈ ਅਤੇ ਮੇਰੇ ਲਈ ਹੀ ਗਾਇਆ ਗਿਆ ਹੈ।''

Tags: Ravinder GrewalTera Lagna Ni JiJay KJassi KatyalParamjit MananhanaYellow Musicਰਵਿੰਦਰ ਗਰੇਵਾਲਤੇਰਾ ਲੱਗਣਾ ਨੀ ਜੀ