FacebookTwitterg+Mail

ਕਪਿਲ ਦੇ ਸ਼ੋਅ 'ਚ ਪਹੁੰਚੀਆਂ 'ਦੰਗਲ' ਦੀਆਂ ਅਸਲ ਫੋਗਾਟ ਭੈਣਾਂ, ਇੰਝ ਕੀਤੀ ਮਸਤੀ (ਦੇਖੋ ਤਸਵੀਰਾਂ)

    1/19
09 January, 2017 04:57:43 PM
ਮੁੰਬਈ— ਆਮਿਰ ਖਾਨ ਸਟਾਰਰ ਫਿਲਮ 'ਦੰਗਲ' ਨਾਲ ਗੀਤਾ ਫੋਗਾਟ ਤੇ ਬਬੀਤਾ ਫੋਗਾਟ ਇਕ ਵਾਰ ਮੁੜ ਚਰਚਾ 'ਚ ਆ ਗਈਆਂ ਹਨ। ਫਿਲਮ ਤੋਂ ਬਾਅਦ ਫੋਗਾਟ ਭੈਣਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਾਲ ਹੀ 'ਚ ਕਪਿਲ ਨੇ ਆਪਣੇ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਅਸਲ 'ਦੰਗਲ' ਪਰਿਵਾਰ ਨੂੰ ਸੱਦਾ ਦਿੱਤਾ। ਕਪਿਲ ਨੇ ਗੀਤਾ ਤੇ ਬਬੀਤਾ ਫੋਗਾਟ ਦੇ ਨਾਲ ਪਿਤਾ ਮਹਾਵੀਰ ਫੋਗਾਟ ਨੂੰ ਵੀ ਬੁਲਾ ਕੇ ਐਪੀਸੋਡ ਦੀ ਸ਼ੂਟਿੰਗ ਕੀਤੀ।
ਸ਼ੂਟਿੰਗ ਦੌਰਾਨ ਕਪਿਲ ਨੇ ਫੋਗਾਟ ਪਰਿਵਾਰ ਨਾਲ ਰੱਜ ਕੇ ਮਸਤੀ ਕੀਤੀ। ਇਸ ਦਾ ਅੰਦਾਜ਼ਾ ਇਸ ਐਪੀਸੋਡ ਦੀ ਸ਼ੂਟਿੰਗ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ। ਸ਼ੋਅ 'ਚ ਕੁਝ ਸਮੇਂ ਲਈ ਰਿਤੂ ਤੇ ਸੰਗੀਤਾ ਫੋਗਾਟ (ਮਹਾਵੀਰ ਫੋਗਾਟ ਦੀਆਂ ਬੇਟੀਆਂ) ਵੀ ਸ਼ਾਮਲ ਹੋਈਆਂ।
ਕਪਿਲ ਦੇ ਸ਼ੋਅ 'ਚ ਫੋਗਾਟ ਭੈਣਾਂ ਨੇ ਕਈ ਤਜਰਬੇ ਸਾਂਝੇ ਕੀਤੇ। ਇਸੇ ਵਿਚਾਲੇ ਗੀਤਾ ਤੇ ਬਬੀਤਾ ਨੇ ਦੱਸਿਆ ਕਿ ਫਿਲਮ ਦੇ ਗੀਤ ਹਾਨੀਕਾਰਕ ਬਾਪੂ ਵਾਂਗ ਅਸਲ ਜ਼ਿੰਦਗੀ 'ਚ ਵੀ ਪਿਤਾ (ਮਹਾਵੀਰ ਫੋਗਾਟ) ਨੇ ਉਨ੍ਹਾਂ ਨੂੰ ਸਟ੍ਰੀਟ ਫੂਡ ਤੋਂ ਦੂਰ ਰੱਖਿਆ ਹੈ। ਅਜਿਹੇ 'ਚ ਕਪਿਲ ਨਾਲ ਸ਼ੋਅ 'ਤੇ ਸਾਰੇ ਫੋਗਾਟ ਪਰਿਵਾਰ ਨੇ 'ਗੋਲ ਗੱਪੇ' ਵੀ ਖਾਧੇ।

Tags: ਦੰਗਲ Dangal ਕਪਿਲ ਸ਼ਰਮਾ Kapil Sharma ਆਮਿਰ ਖਾਨ Aamir Khan