FacebookTwitterg+Mail

ਰੀਜ਼ ਦੀ ਹੌਟ ਬੇਟੀ ਪਹਿਲੀ ਵਾਰ ਨਜ਼ਰ ਆਈ ਰੈੱਡ ਕਾਰਪੇਟ 'ਤੇ (Pics)

    1/3
27 September, 2016 02:50:11 PM
ਲਾਸ ਏਂਜਲਸ- ਅਦਾਕਾਰਾ ਰੀਜ ਵਿਦਰਸਪੂਨ ਦੀ ਬੇਟੀ ਏਵਾ ਫਿਲੀਪ ਨੇ ਵੈਸਟ ਹਾਲੀਵੁੱਡ 'ਚ ਚੈਨਲ ਨੰਬਰ-5 ਲੁਏਵ ਫ੍ਰੇਗਰੇਂਸ ਦੇ ਪ੍ਰੋਗਰਾਮ ਲਈ ਪਹਿਲੀ ਵਾਰ ਰੈਡ ਕਾਰਪੇਟ 'ਤੇ ਇਕੱਲੇ ਵਾਕ ਕੀਤਾ। ਖ਼ਬਰਾਂ ਅਨੁਸਾਰ, ਵਿਦਰਸਪੂਨ ਅਤੇ ਰਿਆਨ ਫਿਲੀਪ ਦੀ 17 ਸਾਲ ਬੇਟੀ ਨੇ ਇਸ ਪ੍ਰੋਗਰਾਮ ਲਈ ਵਾਕ ਦੌਰਾਨ ਜੈਤੂਨੀ ਰੰਗ ਦਾ ਟੌਪ ਅਤੇ ਰੰਗੀਨ ਸਕਰਟ ਪਹਿਣੀ ਸੀ। ਇਸ ਦੇ ਨਾਲ ਹੀ ਉਸ ਨੇ ਚੈਨਲ ਦੇ ਨਿਸ਼ਾਨ ਵਾਲਾ ਗ੍ਰੇਅ ਰੰਗ ਦਾ ਪਰਸ ਲਿਆ ਸੀ ਅਤੇ ਕਾਲੇ ਰੰਗ ਦੇ ਸੈਂਡਲ ਪਹਿਣੇ ਸਨ।
ਵਿਦਰਸਪੂਨ ਨੇ ਹਾਲ ਹੀ 'ਚ ਆਪਣੀ ਬੇਟੀ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਬੇਟੀ 'ਤੇ ਮਾਨ ਹੈ। ਉਨ੍ਹਾਂ ਕਿਹਾ,''ਉਹ ਬਹੁਤ ਪਿਆਰੀ ਹੈ ਅਤੇ ਇਕ ਚੰਗੀ ਔਰਤ ਹੈ, ਜਿਸ ਕੋਲ ਇਕ ਵੱਡਾ ਦਿਲ ਹੈ। ਮੈਨੂੰ ਉਸ 'ਤੇ ਮਾਨ ਹੈ।''

Tags: ਵਿਦਰਸਪੂਨਬੇਟੀWitherspoon daughter red carpet walk Eva Filipਰੈਡ ਕਾਰਪੇਟ ਵਾਕ ਏਵਾ ਫਿਲੀਪ

About The Author

Anuradha Sharma

Anuradha Sharma is News Editor at Jagbani.