FacebookTwitterg+Mail

'ਵਾਸਤਵ' ਦੇ ਇਸ ਸੀਨ ਦੌਰਾਨ ਘਬਰਾ ਗਈ ਸੀ ਰੀਮਾ ਲਾਗੂ

reema lagoo
18 May, 2018 05:33:36 PM

ਮੁੰਬਈ (ਬਿਊਰੋ)— ਦਿਗਜ ਅਭਿਨੇਤਰੀ ਰੀਮਾ ਲਾਗੂ ਦਾ ਪਿਛਲੇ ਸਾਲ 18 ਮਈ ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋਇਆ ਸੀ। 59 ਸਾਲ ਦੀ ਉਮਰ 'ਚ ਉਨ੍ਹਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਰੀਮਾ ਨੇ ਆਪਣੇ ਕਰੀਅਰ ਦੌਰਾਨ ਕਈ ਫਿਲਮਾਂ ਅਤੇ ਟੀ. ਵੀ. ਸ਼ੋਅਜ਼ 'ਚ ਕੰਮ ਕੀਤਾ ਸੀ। ਫਿਲਮੀ ਪਰਦੇ 'ਤੇ ਮਾਂ ਦਾ ਕਿਰਦਾਰ ਨਿਭਾਉਣ ਵਾਲੀ ਰੀਮਾ ਲਾਗੂ ਇਕ ਵਾਰ ਫਿਲਮੀ ਸੀਨ ਦੌਰਾਨ ਘਬਰਾ ਗਈ ਸੀ। ਦਰਸਅਲ, ਫਿਲਮ 'ਵਾਸਤਵ' ਦੇ ਇਕ ਹਿੱਟ ਸੀਨ ਦੌਰਾਨ ਰੀਮਾ ਘਬਰਾ ਗਈ ਸੀ। ਇਸ ਸੀਨ 'ਚ ਰੀਮਾ ਸੰਜੇ ਦੱਤ ਨੂੰ ਗੋਲੀ ਮਾਰਦੀ ਹੈ। ਇਸ ਸੀਨ ਦੇ ਅੰਤ 'ਚ ਜਦੋਂ ਰੀਮਾ ਆਪਣੇ ਤੜਪਦੇ ਹੋਏ ਬੇਟੇ ਦੀ ਅਪੀਲ 'ਤੇ ਆਪਣੇ ਹੱਥਾਂ ਨਾਲ ਉਸਦੇ ਸੀਨੇ 'ਚ ਗੋਲੀਆਂ ਮਾਰ ਦਿੰਦੀ ਹੈ। ਫਿਲਮ ਦੇ ਇਸ ਸੀਨ ਨੂੰ ਦੇਖ ਲੋਕਾਂ ਕਾਫੀ ਭਾਵੁਕ ਹੋਏ ਸਨ।

Punjabi Bollywood Tadka
ਫਿਲਮ ਦੀ ਸਫਲਤਾ ਤੋਂ ਬਾਅਦ ਇਕ ਇੰਟਰਵਿਊ 'ਚ ਰੀਮਾ ਨੇ ਕਿਹਾ ਸੀ ਕਿ ਇਹ ਕਿਰਦਾਰ ਅਤੇ ਫਿਲਮ ਦਾ ਕਲਾਈਮੈਕਸ ਬਹੁਤ ਹੀ ਮੁਸ਼ਕਿਲ ਸੀ, ਜਿਸ ਪਿਸਤੌਲ ਨਾਲ ਉਹ ਸੰਜੇ ਦੱਤ ਨੂੰ ਗੋਲੀ ਮਾਰਦੀ ਹੈ। ਅਸਲ 'ਚ ਉਸ ਨੂੰ ਉਸਦੇ ਭਾਰ ਦਾ ਅੰਦਾਜਾ ਨਹੀਂ ਸੀ ਅਤੇ ਜਦੋਂ ਸੰਜੇ ਦੱਤ ਨੇ ਉਨ੍ਹਾਂ ਨੂੰ ਸ਼ੂਟ ਕਰਨ ਲਈ ਪਿਸਤੌਲ ਫੜਾਈ ਤਾਂ ਉਹ ਘਬਰਾ ਗਈ ਸੀ। ਰੀਮਾ ਲਾਗੂ ਨੂੰ ਬਚਪਨ ਤੋਂ ਹੀ ਅਦਾਕਾਰੀ 'ਚ ਦਿਲਚਸਪੀ ਸੀ। ਰੀਮਾ 'ਚ ਅਦਾਕਾਰੀ ਦਾ ਅਜਿਹਾ ਜਨੂੰਨ ਸੀ ਕਿ ਉਨ੍ਹਾਂ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰਦੇ ਹੀ ਅਦਾਕਾਰੀ ਦੇ ਖੇਤਰ 'ਚ ਕਦਮ ਰੱਖ ਲਿਆ। ਹਾਲਾਂਕਿ ਰੀਮਾ ਦੇ ਪਰਿਵਾਰ ਵਾਲੇ ਉਸਨੂੰ ਅੱਗੇ ਪੜ੍ਹਾਉਣਾ ਚਾਹੁੰਦੇ ਹਨ ਪਰ ਰੀਮਾ 'ਤੇ ਅਦਾਕਾਰੀ ਦਾ ਜਨੂੰਨ ਕੁਝ ਜ਼ਿਆਦਾ ਹੀ ਸੀ ਅਤੇ ਉਨ੍ਹਾਂ ਮਾਮਲੇ 'ਚ ਕਿਸੇ ਦੀ ਨਹੀਂ ਸੁਣੀ। ਇਸ ਲਈ ਉਨ੍ਹਾਂ ਦੇ ਘਰ ਦਾ ਮਾਹੌਲ ਹੀ ਜ਼ਿਮੇਵਾਰ ਸੀ। ਦਰਸਅਲ, ਰੀਮਾ ਦੀ ਮਾਂ ਮੰਦਾਕਿਨੀ ਭਦਭੜੇ ਮਰਾਠੀ ਅਦਾਕਾਰਾ ਸੀ, ਜੋ ਥੀਏਟਰ ਅਤੇ ਮਰਾਠੀ ਫਿਲਮਾਂ 'ਚ ਕੰਮ ਕਰਦੀ ਸੀ।

Punjabi Bollywood Tadka
ਦੱਸਣਯੋਗ ਹੈ ਕਿ ਰੀਮਾ ਨੇ ਆਪਣੇ ਕਰੀਅਰ 'ਚ 95 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਕਈ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। 'ਤੂੰ ਤੂੰ ਮੈਂ ਮੈਂ' ਅਤੇ 'ਸ਼੍ਰੀਮਾਨ ਸ਼੍ਰੀਮਤੀ' ਵਰਗੇ ਸ਼ੋਅ ਨਾਲ ਰੀਮਾ ਛੋਟੇ ਪਰਦੇ 'ਤੇ ਕਾਫੀ ਲੋਕਪ੍ਰਿਯ ਹੋਈ ਸੀ।


Tags: Reema Lagoo Vaastav Sanjay Dutt Death Anniversary Shrimaan Shrimati Bollywood Actress

Edited By

Kapil Kumar

Kapil Kumar is News Editor at Jagbani.