FacebookTwitterg+Mail

ਰੀਮਾ ਲਾਗੂ ਦੇ ਸਾਬਕਾ ਪਤੀ ਨੇ ਖੋਲ੍ਹਿਆ ਉਸ ਦੀ ਮੌਤ ਦਾ ਰਾਜ਼

22 May, 2017 05:38:04 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਰੀਮਾ ਲਾਗੂ ਦੀ ਮੌਤ ਨੂੰ ਲੈ ਕੇ ਉਨ੍ਹਾਂ ਦੇ ਸਾਬਕਾ ਪਤੀ ਵਿਵੇਕ ਲਾਗੂ ਨੇ ਮਹੱਤਵਪੂਰਨ ਖੁਲਾਸਾ ਕੀਤਾ ਹੈ। ਸੂਤਰਾਂ ਮੁਤਾਬਕ ਵਿਵੇਕ ਨੇ ਇੱਕ ਇੰਟਰਵਿਊ 'ਚ ਦੱਸਿਆ ਹੈ ਕਿ ਕਿਵੇਂ ਅਚਾਨਕ ਰੀਮਾ ਲਾਗੂ ਦੀ ਸਿਹਤ ਖਰਾਬ ਹੋਈ ਅਤੇ ਨੀਂਦ 'ਚ ,ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਦੱਸ ਦਈਏ ਕਿ ਆਖਿਰੀ ਸਮੇਂ 'ਚ ਟੀ. ਵੀ. ਸੀਰੀਅਲ 'ਨਾਮਕਰਨ' 'ਚ ਮੈਨ ਅੰਟਾਗੋਨਸਿਟ ਦਿਵਿਆਂਤੀ ਦਾ ਕਿਰਦਾਰ ਕਰ ਰਹੀ ਰੀਮਾ ਲਾਗੂ ਦਾ 18 ਮਈ ਨੂੰ ਤੜਕੇ 3:20 'ਤੇ ਦਿਹਾਂਤ ਹੋ ਗਿਆ ਸੀ।

Punjabi Bollywood Tadka
ਕੀ ਦੱਸਿਆ ਵਿਵੇਕ ਨੇ
''ਰੀਮਾ ਨੂੰ ਦਿਲ ਦੀ ਕੋਈ ਸ਼ਿਕਾਇਤ ਨਹੀਂ ਸੀ। ਇਹ ਕਾਫੀ ਵੱਡਾ ਝਟਕਾ ਸੀ। ਜਦੋਂ ਰੀਮਾ ਨੇ ਬੇਚੈਨੀ ਦੀ ਸ਼ਿਕਾਇਤ ਕੀਤੀ ਤਾਂ ਬੇਟੀ ਅਤੇ ਜਵਾਈ ਨੇ ਉਨ੍ਹਾਂ ਨੂੰ ਕੋਕਿਲਾਬੇਨ ਹਸਤਪਾਲ ਲੈ ਗਏ। ਉਸ ਸਮੇਂ 1 ਵਜਾ ਸੀ ਅਤੇ ਮੈਨੂੰ ਲੱਗਾ ਕਿ ਕੋਈ ਦੇਰੀ ਕਰਨ ਤੋਂ ਚੰਗਾ ਹੈ ਕਿ ਹਸਪਤਾਲ 'ਚ ਜਾਂਚ ਕਰਵਾ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਆਈ. ਸੀ. ਯੂ. 'ਚ ਭਾਰਤੀ ਕਰਵਾਇਆ ਗਿਆ।''
Punjabi Bollywood Tadka
ਅਜਿਹੀ ਸੁੱਤੀ ਕੀ ਦੁਬਾਰਾ ਉੱਠ ਨਾ ਸਕੀ

ਵਿਵੇਕ ਨੇ ਦੱਸਿਆ, ''ਬੇਟੀ ਨੇ ਸਾਡੇ ਪਰਿਵਾਰਿਕ ਡਾਕਟਰ ਨਾਲ ਸਪੰਰਕ ਕੀਤਾ ਅਤੇ ਸਾਰਾ ਕੁਝ ਸਮਝਾਇਆ। ਇਸ ਦੌਰਾਨ ਰੀਮਾ ਨੂੰ ਨੀਂਦ ਆ ਗਈ ਅਤੇ ਉਨ੍ਹਾਂ ਨੇ ਖਰਾਟੇ ਲੈਣੇ ਸ਼ੁਰੂ ਕਰ ਦਿੱਤੇ। ਉਸ ਸਮੇਂ ਅਚਾਨਕ ਉਨ੍ਹਾਂ ਦਾ ਪਲਸ ਰੇਟ ਅਤੇ ਬਲੱਡ ਪ੍ਰੇਸ਼ਰ ਬਹੁਤ ਵਿਗੜ ਗਿਆ। ਡਾਕਟਰ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਉਨ੍ਹਾਂ ਨੂੰ ਬਚਾਅ ਨਾ ਸਕੇ।''

Punjabi Bollywood Tadka
ਬੈਂਕ 'ਚ ਕੰਮ ਕਰਦੇ-ਕਰਦੇ ਵਿਵੇਕ ਨੂੰ ਰੀਮਾ ਨਾਲ ਹੋਇਆ ਸੀ ਪਿਆਰ
ਵਿਵੇਕ ਨੇ ਦੱਸਿਆ, ਰੀਮਾ ਅਤੇ ਮੈਂ ਇੱਕ ਹੀ ਬੈਂਕ 'ਚ ਕੰਮ ਕਰਦੇ ਸਨ। ਉਸ ਸਮੇਂ ਇੱਕ-ਦੂਜੇ ਨਾਲ ਪਿਆਰ ਹੋ ਗਿਆ। ਇਸ ਦਾ ਵੱਡਾ ਕਾਰਨ ਸੀ ਕਿ ਦੋਵੇਂ ਹੀ ਥਿਏਟਰ ਨਾਲ ਜੁੜਨਾ ਚਾਹੁੰਦੇ ਸਨ। ਜਦੋਂ ਰੀਮਾ ਨੂੰ ਨਵੰਬਰ 1976 'ਚ ਪਹਿਲੀ ਵਾਰ ਮਿਲੇ, ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 23 ਸਾਲ ਸੀ। ਸਾਲ 1978 'ਚ ਉਨ੍ਹਾਂ ਨੇ ਵਿਆਹ ਕਰਵਾ ਲਿਆ ਸੀ।

Punjabi Bollywood Tadka
ਵੱਖ-ਵੱਖ ਕਿਉਂ ਹੋਏ ਵਿਵੇਕ-ਰੀਮਾ
ਇਸ ਸਵਾਲ 'ਤੇ ਵਿਵੇਕ ਨੇ ਦੱਸਿਆ ਕਿ ਉਹ ਆਪਣੀ-ਆਪਣੀ ਜ਼ਿੰਦਗੀ ਨੂੰ ਰੀਸਟ੍ਰਕਚਰ ਕਰਨ ਦੀ ਗੱਲ ਸੀ ਅਤੇ ਸਪੈਸ਼ਲ ਪੂਰੀ ਤਰ੍ਹਾਂ ਨਾਲ ਆਪਣੀ ਸਹਿਮਤੀ ਨਾਲ ਹੋਇਆ ਸੀ। ਵਿਵੇਕ ਦੀ ਮੰਨੀਏ ਤਾਂ 3 ਸਾਲ ਪਹਿਲਾ ਉਨ੍ਹਾਂ ਨੇ ਰੀਮਾ ਨਾਲ 'ਦੂਸਰਾ ਸਿਲਸਿਲਾ' ਹਿੰਦੀ ਪਲੇਅ ਕੀਤਾ ਸੀ। ਉਸ ਸਮੇਂ ਲੋਕਾਂ ਨੂੰ ਹੈਰਾਨੀ ਹੋਈ ਸੀ ਕਿ ਇੱਕ ਵੱਖ ਹੋ ਚੁੱਕਾ ਕਪੱਲ ਇਕੱਠਾ ਕੰਮ ਕਿਵੇਂ ਕਰ ਸਕਦਾ ਹੈ।

Punjabi Bollywood Tadka
ਅਧੂਰੀ ਰਹਿ ਗਈ ਰੀਮਾ ਦੀ ਇੱਛਾ
ਵਿਵੇਕ ਮੁਤਾਬਕ, ਰੀਮਾ ਇੱਕ ਵਨ ਵੂਮਨ ਸ਼ੋਅ ਕਰਨਾ ਚਾਹੁੰਦੀ ਸੀ। ਉਹ ਕਹਿੰਦੇ ਹਨ, ''ਇਸ ਲਈ ਅਸੀਂ ਇੱਕ ਚੰਗੀ ਸਕ੍ਰਿਪਟ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਰੀਮਾ ਚਾਹੁੰਦੀ ਸੀ ਕਿ ਇਹ ਸਕ੍ਰਿਪਟ ਮੈਂ ਲਿਖਾਂ ਅਤੇ ਮੈਂ ਹੀ ਇਸ 'ਤੇ ਕੰਮ ਸ਼ੁਰੂ ਕੀਤਾ ਅਤੇ ਮਦਦ ਲਈ ਆਪਣੇ ਗੁਰੂ ਵਿਜੇ ਮਹਿਤਾ ਕੋਲ ਗਿਆ ਸੀ। ਉਹ ਇਸ ਲਈ ਮੰਨ ਗਏ ਸਨ ਪਰ ਉਹ ਸ਼ੋਅ ਬਣਿਆ ਨਹੀਂ।

Punjabi Bollywood Tadka


Tags: Reema Lagoovivek lagooDeath Secretਰੀਮਾ ਲਾਗੂਵਿਵੇਕ ਲਾਗੂਮੌਤ