FacebookTwitterg+Mail

ਜਦੋਂ ਡਾਇਰੈਕਟਰ ਨੇ ਚੁੱਕਿਆ ਅਭਿਨੇਤਰੀ ਦੀ ਮਜਬੂਰੀ ਦਾ ਫਾਇਦਾ, ਦੇਣੇ ਪਏ ਬੋਲਡ ਸੀਨਜ਼

reena roy
27 June, 2017 07:44:19 PM

ਮੁੰਬਈ— ਬੀਤੇ ਜ਼ਮਾਨੇ ਦੀ ਮਸ਼ਹੂਰ ਅਭਿਨੇਤਰੀ ਰੀਨਾ ਰਾਏ ਜਦੋਂ ਕਰੀਅਰ ਦੇ ਟੌਪ 'ਤੇ ਸੀ ਤਾਂ ਉਸ ਸਮੇਂ ਉਸ ਦਾ ਨਾਂ ਫਿਲਮਾਂ ਤੋਂ ਕਿਤੇ ਜ਼ਿਆਦਾ ਸ਼ਤਰੂਘਨ ਸਿਨ੍ਹਾ ਨਾਲ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਰਿਹਾ। ਹਾਲਾਂਕਿ 1972 'ਚ ਡਾਇਰੈਕਟਰ ਬੀ. ਆਰ. ਇਸ਼ਾਰਾ ਦੀ ਫਿਲਮ 'ਜ਼ਰੂਰਤ' ਨਾਲ ਡੈਬਿਊ ਕਰਨ ਵਾਲੀ ਰੀਨਾ ਨੇ ਇਸ ਫਿਲਮ 'ਚ ਬੇਹੱਦ ਇੰਟੀਮੇਟ ਸੀਨ ਦਿੱਤੇ। ਅਸਲ 'ਚ ਉਸ ਸਮੇਂ ਰੀਨਾ ਫਿਲਮਾਂ 'ਚ ਕੰਮ ਲੱਭ ਰਹੀ ਸੀ। ਅਜਿਹੇ 'ਚ ਉਸ ਨੂੰ ਇਹ ਫਿਲਮ ਤਾਂ ਮਿਲ ਗਈ ਪਰ ਡਾਇਰੈਕਟਰ ਦੇ ਕਹਿਣ 'ਤੇ ਉਸ ਨੂੰ ਸੈਮੀ ਨਿਊਡ ਸੀਨ ਦੇਣੇ ਪਏ ਸਨ।
Punjabi Bollywood Tadka
ਬੀ. ਆਰ. ਦੀ ਫਿਲਮ 'ਜ਼ਰੂਰਤ' ਤਾਂ ਕੁਝ ਖਾਸ ਸਫਲ ਨਹੀਂ ਰਹੀ ਪਰ ਇਸ ਫਿਲਮ 'ਚ ਬੋਲਡ ਸੀਨ ਦੇਣ ਦੀ ਵਜ੍ਹਾ ਕਾਰਨ ਰੀਨਾ 'ਜ਼ਰੂਰਤ ਗਰਲ' ਦੇ ਨਾਂ ਨਾਲ ਪ੍ਰਸਿੱਧ ਹੋ ਗਈ। ਫਿਲਮ 'ਚ ਰੀਨਾ ਰਾਏ ਨੇ ਡੈਨੀ ਤੇ ਬਾਕੀ ਕਲਾਕਾਰਾਂ ਨਾਲ ਵੀ ਕਾਫੀ ਇੰਟੀਮੇਟ ਸੀਨਜ਼ ਦਿੱਤੇ। ਇਸ ਫਿਲਮ ਦੀ ਕਹਾਣੀ ਰੀਨਾ ਦੀ ਅਸਲ ਜ਼ਿੰਦਗੀ ਨਾਲ ਕਾਫੀ ਮਿਲਦੀ ਸੀ।
Punjabi Bollywood Tadka
ਜਿਸ ਤਰ੍ਹਾਂ ਫਿਲਮ 'ਚ ਪਿੰਡ ਤੋਂ ਸ਼ਹਿਰ ਆਈ ਰੀਨਾ ਦੇ ਕਿਰਦਾਰ ਨੂੰ ਨੌਕਰੀ ਤੇ ਦੌਲਤ ਦੀ ਜ਼ਰੂਰਤ ਸੀ, ਠੀਕ ਉਸੇ ਤਰ੍ਹਾਂ ਅਸਲ ਜ਼ਿੰਦਗੀ 'ਚ ਵੀ ਉਸ ਨੂੰ ਉਸ ਸਮੇਂ ਪੈਸੇ ਤੇ ਕੰਮ ਦੀ ਜ਼ਰੂਰਤ ਸੀ। ਬਾਲੀਵੁੱਡ 'ਚ ਰੀਨਾ ਦਾ ਕੋਈ ਗਾਡ ਫਾਦਰ ਜਾਂ ਪਛਾਣ ਵਾਲਾ ਵੀ ਨਹੀਂ ਸੀ ਕਿ ਉਸ ਨੂੰ ਫਿਲਮਾਂ 'ਚ ਆਸਾਨੀ ਨਾਲ ਕੋਈ ਰੋਲ ਮਿਲ ਜਾਂਦਾ। ਅਜਿਹੇ 'ਚ ਉਸ ਨੂੰ ਮਜਬੂਰੀ 'ਚ ਡਾਇਰੈਕਟਰ ਬੀ. ਆਰ. ਇਸ਼ਾਰਾ ਦੇ ਇਸ਼ਾਰਿਆਂ 'ਤੇ ਹੀ ਕੰਮ ਕਰਨਾ ਪਿਆ।​​​​​​​
Punjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Reena Roy Zaroorat Bold Scenes Shatrughan Sinha ਰੀਨਾ ਰਾਏ ਸ਼ਤਰੂਘਨ ਸਿਨ੍ਹਾ ਬੋਲਡ ਸੀਨਜ਼