FacebookTwitterg+Mail

B'day Spl : ਫਿਲਮ ਇੰਡਸਟਰੀ 'ਚ 'ਜ਼ਰੂਰਤ ਗਰਲ' ਨਾਂ ਨਾਲ ਮਸ਼ਹੂਰ ਹੋਈ ਸੀ ਰੀਨਾ ਰਾਏ

    1/12
07 January, 2017 01:50:56 PM
ਮੁੰਬਈ- 70-80 ਦੇ ਦਹਾਕੇ 'ਚ ਫ਼ਿਲਮ ਜਗਤ ਦੀ ਅਦਾਕਾਰਾ ਰੀਨਾ ਰਾਏ ਆਪਣਾ 60ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 7 ਜਨਵਰੀ, 1957 ਨੂੰ ਮੁੰਬਈ 'ਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂ ਰੂਪਾ ਹੈ। ਰੀਨਾ ਰਾਏ ਨੇ 1972 ਤੋਂ ਲੈ ਕੇ 1985 ਤੱਕ ਕਈ ਫ਼ਿਲਮਾਂ 'ਚ ਲੀਡ ਅਦਾਕਾਰਾ ਦਾ ਰੋਲ ਨਿਭਾਇਆ ਹੈ। ਰੀਨਾ ਨੇ ਸਾਲ 1973 'ਚ ਆਪਣੇ ਫ਼ਿਲਮੀ ਕੈਰਿਅਰ ਦੀ ਸ਼ੁਰੂਆਤ ਫ਼ਿਲਮ 'ਜ਼ਰੂਰਤ' ਨਾਲ ਕੀਤੀ ਸੀ। ਇਸ ਦੇ ਬਾਅਦ ਰੀਨਾ 'ਜ਼ਰੂਰਤ ਗਰਲ' ਨਾਂ ਤੋਂ ਮਸ਼ਹੂਰ ਹੋ ਗਈ। 1975 'ਚ ਆਈ ਫ਼ਿਲਮ 'ਕਾਲੀਚਰਣ' ਨਾਲ ਉਸ ਨੂੰ ਪ੍ਰਸਿੱਧੀ ਮਿਲੀ। ਇਸ ਦੇ ਬਾਅਦ ਉਨ੍ਹਾਂ ਨੇ 'ਜ਼ਖਮੀ', 'ਨਾਗਿਨ', 'ਜਾਨੀ-ਦੁਸ਼ਮਣ', 'ਨਸੀਬ', 'ਬਦਲੇ ਕੀ ਆਗ', 'ਪਿਆਸਾ ਸਾਵਨ', 'ਆਸ਼ਾ' ਸਮੇਤ ਕਈ ਫ਼ਿਲਮਾਂ 'ਚ ਕੰਮ ਕੀਤਾ। ਉਨ੍ਹਾਂ ਨੇ 1983 'ਚ ਪਾਕਿਸਤਾਨੀ ਕ੍ਰਿਕਟਰ ਮੋਹਸਿਨ ਖਾਨ ਵਿਆਹ ਕੀਤਾ ਸੀ। ਹਾਲਾਂਕਿ, ਹੁਣ ਉਹ ਵੱਖ ਹੋ ਗਏ ਹਨ।

Tags: ਰੀਨਾ ਰਾਏਜਨਮਦਿਨਮੋਹਸਿਨ ਖਾਨReena Roy birthday Mohsin Khan