ਮੁੰਬਈ (ਬਿਊਰੋ)— ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ 2018 ਕੈਲੰਡਰ ਲਾਂਚ ਹੋ ਗਿਆ ਹੈ। ਡੱਬੂ ਰਤਨਾਨੀ ਦੇ ਇਸ ਇਵੈਂਟ ਮੌਕੇ ਮਿਸ ਵਰਲਡ ਮਾਨੁਸ਼ੀ ਛਿੱਲਰ, ਸੰਨੀ ਲਿਓਨੀ, ਅਭਿਸ਼ੇਕ ਬੱਚਨ ਵਰਗੇ ਸਟਾਰਜ਼ ਪਹੁੰਚੇ ਪਰ ਇਸ ਦੌਰਾਨ ਸਭ ਦੀਆਂ ਨਿਗਾਹਾਂ ਬਾਲੀਵੁੱਡ ਅਭਿਨੇਤਰੀ ਰੇਖਾ 'ਤੇ ਟਿੱਕੀਆਂ ਰਹੀਆਂ।
ਰੇਖਾ ਨੇ ਨਾ ਸਿਰਫ ਆਪਣਾ ਲੁੱਕ ਨਾਲ ਸਭ ਨੂੰ ਦੀਵਾਨਾ ਬਣਾਇਆ, ਬਲਕਿ ਇਸ ਮੌਕੇ ਉਹ ਖੂਬ ਮਸਤੀ ਕਰਦੀ ਨਜ਼ਰ ਆਈ। 2016 'ਚ ਰੇਖਾ ਡੱਬੂ ਰਤਨਾਨੀ ਦੇ ਇਵੈਂਟ 'ਚ ਸਫੇਦ ਸਾੜ੍ਹੀ 'ਚ ਨਜ਼ਰ ਆਈ ਸੀ, ਉੱਥੇ ਹੀ 2017 'ਚ ਰੇਖਾ ਆਪਣੀ ਫਿਲਮ ਦੇ ਕਿਰਦਾਰ 'ਮੈਡਮ ਮਾਇਆ' ਦੀ ਲੁੱਕ 'ਚ ਦਿਖਾਈ ਦਿੱਤੀ ਪਰ ਇਸ ਵਾਰ ਉਨ੍ਹਾਂ ਦਾ ਲੁੱਕ ਪਹਿਲਾਂ ਨਾਲੋਂ ਵੱਖਰਾ ਸੀ।
ਇਵੈਂਟ ਮੌਕੇ ਕਰੀਮ ਕਲਰ ਦੀ ਸਾੜ੍ਹੀ 'ਚ ਰੇਖਾ ਨੇ ਆਪਣੇ ਸਿਰ ਨੂੰ ਪੱਲੂ ਨਾਲ ਕਵਰ ਕੀਤਾ ਹੋਇਆ। ਇਸ ਦੌਰਾਨ ਉਹ ਕਾਫੀ ਫੱਬ ਰਹੀ ਸੀ। ਹਮੇਸਾ ਦੀ ਤਰ੍ਹਾਂ ਰੇਖਾ ਦੇ ਚਿਹਰੇ 'ਤੇ ਉਨ੍ਹਾਂ ਦੀ ਚਮਕ ਬਰਕਰਾਰ ਸੀ। ਰੇਖਾ ਨੇ ਇਵੈਂਟ 'ਚ ਨਾ ਸਿਰਫ ਤਸਵੀਰਾਂ ਕਲਿਕ ਕਰਵਾਈਆਂ ਬਲਕਿ ਡੱਬੂ ਰਤਨਾਨੀ ਤੇ ਬਾਕੀ ਸਟਾਰਜ਼ ਨਾਲ ਖੂਬ ਮਸਤੀ ਕਰਦੀ ਨਜ਼ਰ ਆਈ।
ਸੰਨੀ ਲਿਓਨੀ
ਮਿਸ ਵਰਲਡ ਮਾਨੁਸ਼ੀ ਛਿੱਲਰ
ਅਭਿਸ਼ੇਕ ਬੱਚਨ
ਪੂਜਾ ਬੇਦੀ ਬੇਟੀ ਆਲੀਆ ਫਰਨੀਚਰਵਾਲਾ ਨਾਲ ਪਹੁੰਚੀ।
ਪੂਜਾ ਚੋਪੜਾ
ਪੂਨਮ ਢਿੱਲੋਂ
ਸੰਗੀਤਾ ਬਿਜਲਾਨੀ