FacebookTwitterg+Mail

ਰੇਖਾ ਨੂੰ ਦੇਖ ਗੁੱਸੇ 'ਚ ਪਾਗਲ ਹੋਈ ਸੀ ਐਕਟਰ ਦੀ ਮਾਂ, ਚੱਪਲਾਂ ਮਾਰ ਕੇ ਕੱਢਿਆ ਸੀ ਘਰੋਂ ਬਾਹਰ

rekha and vinod mehra
13 February, 2018 01:08:20 PM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਐਕਟਰ ਵਿਨੋਦ ਮਹਿਰਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 13 ਫਰਵਰੀ 1945 ਨੂੰ ਹੋਇਆ ਸੀ। ਇਕ ਸਮੇਂ 'ਚ ਉਹ ਹਿੰਦੀ ਸਿਨੇਮਾ ਦਾ ਮਸ਼ਹੂਰ ਚਿਹਰਾ ਸੀ। ਸੂਤਰਾਂ ਮੁਤਾਬਕ ਉਨ੍ਹਾਂ ਨੇ ਬਾਲੀਵੁੱਡ ਮਸ਼ਹੂਰ ਅਦਾਕਾਰਾ ਰੇਖਾ ਨਾਲ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਸੀ। ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ।
Punjabi Bollywood Tadka

ਵਿਨੋਦ ਮਹਿਰਾ ਤੇ ਰੇਖਾ ਦੇ ਅਫੇਅਰ ਦੇ ਚਰਚੇ ਕਾਫੀ ਸੁਰਖੀਆਂ 'ਚ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਰੇਖਾ ਜਦੋਂ ਵਿਨੋਦ ਦੇ ਘਰ ਪੁੱਜੀ ਤਾਂ ਵਿਨੋਦ ਦੀ ਮਾਂ ਨੇ ਉਨ੍ਹਾਂ ਨੂੰ ਚੱਪਲਾਂ ਨਾਲ ਕੁੱਟ ਦਿੱਤਾ ਸੀ।
Punjabi Bollywood Tadka

ਫਿਲਮ 'ਘਰ' ਦੀ ਸ਼ੂਟਿੰਗ ਦੌਰਾਨ ਦੋਵਾਂ ਦਾ ਪਿਆਰ ਪ੍ਰਵਾਨ ਚੜ੍ਹਿਆ ਸੀ। ਦੋਵਾਂ ਨੇ ਵਿਆਹ ਕਰਵਾਉਣ ਦਾ ਮਨ ਬਣਾ ਲਿਆ ਸੀ।
Punjabi Bollywood Tadka

ਅਸਲ 'ਚ ਵਿਨੋਦ ਦੇ ਪਹਿਲਾਂ ਹੀ ਦੋ ਵਿਆਹ ਹੋ ਚੁੱਕੇ ਸਨ ਪਰ ਉਹ ਦੋਵੇਂ ਹੀ ਵਿਆਹ ਅਸਫਲ ਸਾਬਿਤ ਹੋਏ। ਵਿਨੋਦ ਦੀ ਪਹਿਲੀ ਪਤਨੀ ਮੋਨਿਕਾ ਉਨ੍ਹਾਂ ਨੂੰ ਛੱਡ ਚੁੱਕੀ ਸੀ ਤੇ ਦੂਜੀ ਪਤਨੀ ਬਿੰਦਿਆ ਗੋਸਵਾਮੀ ਉਨ੍ਹਾਂ ਨੂੰ ਛੱਡ ਕੇ ਮਾਇਕੇ ਰਹਿ ਰਹੀ ਸੀ।
Punjabi Bollywood Tadka

ਦੱਸਿਆ ਜਾ ਰਿਹਾ ਹੈ ਕਿ ਕੋਲਕਾਤਾ ਦੇ ਇਕ ਮੰਦਰ 'ਚ ਰੇਖਾ ਤੇ ਵਿਨੋਦ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾਇਆ ਸੀ।
Punjabi Bollywood Tadka

ਵਿਆਹ ਤੋਂ ਬਾਅਦ ਜਦੋਂ ਰੇਖਾ ਲਾੜੀ ਬਣ ਕੇ ਪੁੱਜੀ ਤਾਂ ਉਨ੍ਹਾਂ ਦੀ ਸੱਸ ਉਨ੍ਹਾਂ ਨੂੰ ਲਾੜੀ ਦੇ ਜੋੜੇ 'ਚ ਦੇਖ ਗੁੱਸੇ 'ਚ ਪਾਗਲ ਹੋ ਗਈ। ਉਨ੍ਹਾਂ ਨੇ ਬਿਨਾਂ ਕੋਈ ਸਵਾਲ ਕੀਤੇ ਰੇਖਾ ਨੂੰ ਚੱਪਲਾਂ ਨਾਲ ਕੁੱਟ ਦਿੱਤਾ।
Punjabi Bollywood Tadka
ਦੱਸਿਆ ਜਾ ਰਿਹਾ ਹੈ ਕਿ ਜਦੋਂ ਆਪਣੀ ਨੂੰ ਰੋਕਣ ਲਈ ਵਿਨੋਦ ਮਹਿਰਾ ਅੱਗੇ ਆਏ ਤਾਂ ਮਾਂ ਨੇ ਇਹ ਆਖ ਦਿੱਤਾ ਕਿ ਇਸ ਘਰ 'ਚ ਰੇਖਾ ਤੇ ਮੇਰੇ 'ਚੋਂ ਕੋਈ ਇਕ ਹੀ ਰਹਿ ਸਕਦਾ ਹੈ। ਆਖਿਰਕਾਰ, ਇਹ ਵਿਆਹ ਟੁੱਟ ਹੀ ਗਿਆ।
Punjabi Bollywood Tadka

ਵਿਨੋਦ ਮਹਿਰਾ ਆਪਣੀ ਮਾਂ ਦੇ ਫੈਸਲੇ ਖਿਲਾਫ ਨਾ ਜਾ ਸਕੇ। ਦੂਜੇ ਪਾਸੇ ਰੇਖਾ ਵਿਨੋਦ ਮਹਿਰਾ ਨੂੰ ਆਪਣਾ ਚੰਗਾ ਦੋਸਤ ਦੱਸਦੀ ਰਹੀ।  
Punjabi Bollywood Tadka


Tags: RekhaVinod MehraHappy Birthday Nagin Jaani Dushman Ghar Swarg Narak Kartavya Saajan Bina Suhagan Jurmana Ek Hi Raasta

Edited By

Sunita

Sunita is News Editor at Jagbani.