FacebookTwitterg+Mail

ਬੱਚਨ ਨੂੰਹ ਲਈ ਰੇਖਾ ਨੇ ਲਿਖੀ ਅਜਿਹੀ ਚਿੱਠੀ, ਪੜ੍ਹ ਕੇ ਅਮਿਤਾਭ ਵੀ ਹੋ ਜਾਣਗੇ ਭਾਵੁਕ

rekha write open letter to aishwarya rai bachchan
17 March, 2018 02:09:25 PM

ਮੁੰਬਈ(ਬਿਊਰੋ)— ਐਸ਼ਵਰਿਆ ਰਾਏ ਬੱਚਨ ਤੇ ਮਸ਼ਹੂਰ ਅਦਾਕਾਰਾ ਰੇਖਾ ਦੇ ਆਪਸੀ ਰਿਸ਼ਤੇ ਜਗਜਾਹਿਰ ਹਨ। ਦੋਹਾਂ ਨੇ ਕਈ ਮੌਕਿਆਂ 'ਤੇ ਇਕ ਦੂਜੇ ਪ੍ਰਤੀ ਸਨਮਾਨ ਤੇ ਪਿਆਰ ਜ਼ਾਹਰ ਕੀਤਾ ਹੈ। ਰੇਖਾ ਨੇ ਇਕ ਮੈਗਜ਼ੀਨ 'ਚ ਐਸ਼ਵਰਿਆ ਲਈ ਦਿਲ ਨੂੰ ਛੂਹ ਲੈਣ ਵਾਲਾ ਓਪਨ ਲੈਟਰ ਲਿਖਿਆ ਹੈ, ਜਿਸ ਨੂੰ ਪੜ੍ਹ ਕੇ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਉਨ੍ਹਾਂ ਲਈ ਸਾਬਕਾ 'ਵਿਸ਼ਵ ਸੁੰਦਰੀ' ਕੀ ਅਹਿਮੀਅਤ ਰੱਖਦੀ ਹੈ। ਇਸ ਨੂੰ ਸੁਣ ਅਮਿਤਾਭ ਬੱਚਨ ਵੀ ਭਾਵੁਕ ਹੋ ਸਕਦੇ ਹਨ। ਰੇਖਾ ਨੇ ਚਿੱਠੀ ਦੀ ਸ਼ੁਰੂਆਤ 'ਮੇਰੀ ਐਸ਼' ਨਾਲ ਕੀਤੀ। ਉਨ੍ਹਾਂ ਨੇ ਲਿਖਿਆ, ''ਤੁਹਾਡੇ ਵਰਗੀ ਮਹਿਲਾ ਉਸ ਨਦੀ ਵਾਂਗ ਹੁੰਦੀ ਹੈ, ਜੋ ਬਿਨਾਂ ਕਿਸੇ ਬਣਾਵਟ ਦੇ ਅੱਗੇ ਵੱਧਦੇ ਰਹਿਣਾ ਚਾਹੁੰਦੀ ਹੈ ਤੇ ਆਪਣੀ ਮੰਜ਼ਿਲ 'ਤੇ ਇਸ ਇਰਾਦੇ ਨਾਲ ਪਹੁੰਚਦੀ ਹੈ ਕਿ ਉਹ ਆਪਣੀ ਪਛਾਣ ਖੋਹਣ ਨਹੀਂ ਦੇਵੇਗੀ।''

Punjabi Bollywood Tadka

ਉਨ੍ਹਾਂ ਨੇ ਅੱਗੇ ਲਿਖਿਆ, ''ਤੁਸੀਂ ਇਸ ਗੱਲ ਦੀ ਜਿਊਂਦੀ ਜਾਗਦੀ ਮਿਸਾਲ ਹੋ ਕਿ ਸਾਹਸ ਸਾਰੀਆਂ ਵਿਸ਼ੇਸ਼ਤਾਵਾਂ 'ਚ ਸਭ ਤੋਂ ਮਹੱਤਵਪੂਰਨ ਹੈ, ਹਿੰਮਤ ਬਿਨਾਂ ਨੈਤਿਕਤਾ ਦੀ ਲਗਾਤਾਰ ਪਾਲਣਾ ਨਹੀਂ ਕੀਤੀ ਜਾ ਸਕਦੀ।'' ਰੇਖਾ ਨੇ ਐਸ਼ਵਰਿਆ ਨੂੰ ਓਪਨ ਲੈਟਰ 'ਚ ਲਿਖਿਆ, ''ਤੁਸੀਂ ਆਪਣੇ ਆਪ 'ਚ ਸੰਪੂਰਨ ਹੋ, ਤੁਹਾਨੂੰ ਕਿਸੇ ਨੂੰ ਕੁਝ ਵੀ ਸਿੱਧ ਕਰਨ ਦੀ ਜ਼ਰੂਰਤ ਨਹੀਂ ਹੈ।'' ਉਨ੍ਹਾਂ ਨੇ ਲਿਖਿਆ, ''ਬੇਬੀ, ਤੁਸੀਂ ਬਹੁਤ ਲੰਬਾ ਸਫਰ ਤੈਅ ਕੀਤਾ ਹੈ। ਕਈ ਰੁਕਾਵਟਾਂ ਨੂੰ ਪਾਰ ਕੀਤਾ ਤੇ ਹੈਰਾਨੀਜਨਕ ਰੂਪ ਨਾਲ ਉਚਾਈਂ ਹਾਸਿਲ ਕੀਤੀ ਹੈ।''

Punjabi Bollywood Tadka

ਚਿੱਠੀ ਰਾਹੀਂ ਰੇਖਾ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਐਸ਼ਵਰਿਆ ਦੇ ਕਿਸ ਕਿਰਦਾਰ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੈ? ਰੇਖਾ ਨੇ ਲਿਖਿਆ, ''ਜਿੰਨੇ ਵੀ ਰੋਲ ਮਿਲੇ, ਤੁਸੀਂ ਉਨ੍ਹਾਂ ਨੂੰ ਬਿਹਤਰੀਨ ਤਰੀਕੇ ਨਾਲ ਨਿਭਾਇਆ ਪਰ ਅਰਾਧਿਆ ਦੀ ਅੰਮਾ ਦਾ ਤੁਹਾਡਾ ਕਿਰਦਾਰ ਮੈਨੂੰ ਸਭ ਤੋਂ ਵਧੇਰੇ ਖੁਸ਼ੀ ਦਿੰਦਾ ਹੈ। ਤੁਹਾਡੇ ਲਈ ਬੇਇੰਤੇਹਾ ਖੁਸ਼ੀ ਦੀ ਦੁਆ ਕਰਦੀ ਹਾਂ। ਬਹੁਤ ਸਾਰਾ ਪਿਆਰ। ਜਿਊਂਦੇ ਰਹੋ। ਰੇਖਾ ਮਾਂ।'' 

Punjabi Bollywood Tadka

ਜ਼ਿਕਰਯੋਗ ਹੈ ਕਿ ਐਸ਼ਵਰਿਆ ਰਾਏ, ਰੇਖਾ ਨੂੰ ਮਾਂ ਕਹਿ ਕੇ ਪੁਕਾਰਦੀ ਹੈ। ਕੁਝ ਸਾਲਾਂ ਪਹਿਲਾਂ ਫਿਲਮ 'ਜਜ਼ਬਾ' ਲਈ ਰੇਖਾ ਉਨ੍ਹਾਂ ਨੂੰ ਐਵਾਰਡ ਦੀ ਪੇਸ਼ਕਾਰੀ ਵੀ ਕਰ ਚੁੱਕੀ ਹੈ। ਉਸ ਦੌਰਾਨ ਐਵਾਰਡ ਲੈਂਦੇ ਹੋਏ ਐਸ਼ਵਰਿਆ ਨੇ ਕਿਹਾ ਸੀ ਕਿ, ''ਮਾਂ ਤੋਂ ਇਸ ਪੁਰਸਕਾਰ ਨੂੰ ਪਾਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ।'' ਰੇਖਾ ਨੇ ਵੀ ਜਵਾਬ ਦਿੱਤਾ, ਉਮੀਦ ਕਰਦੀ ਹਾਂ ਕਿ ਕਈ ਸਾਲਾਂ ਤੱਕ ਤੁਹਾਨੂੰ ਪੁਰਸਕਾਰ ਦਿੰਦੀ ਰਹਾਂ।''

Punjabi Bollywood Tadka


Tags: Aishwarya Rai BachchanRekhaAmitabh BachchanOpen letterJazbaa ਐਸ਼ਵਰਿਆ ਰਾਏ ਬੱਚਨਰੇਖਾ

Edited By

Chanda Verma

Chanda Verma is News Editor at Jagbani.