FacebookTwitterg+Mail

ਯੂਟਿਊਬ 'ਤੇ ਧੁੰਮਾਂ ਪਾ ਰਿਹੈ ਰੇਸ਼ਮ ਸਿੰਘ ਅਨਮੋਲ ਦਾ ਗੀਤ Take Me Away (ਵੀਡੀਓ)

resham singh anmol new song take me away
19 July, 2017 09:15:43 PM

ਜਲੰਧਰ— ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਦਾ ਗੀਤ Take Me Away ਮੰਗਲਾਵਰ ਨੂੰ ਰਿਲੀਜ਼ ਹੋਇਆ। ਇਸ ਗੀਤ ਨੂੰ ਰਿਲੀਜ਼ ਦੇ 24 ਘੰਟਿਆਂ ਅੰਦਰ ਹੀ ਯੂਟਿਊਬ 'ਤੇ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਤੇ ਗਿਣਤੀ ਦਾ ਵਧਣਾ ਲਗਾਤਾਰ ਜਾਰੀ ਹੈ। ਰੇਸ਼ਮ ਸਿੰਘ ਅਨਮੋਲ ਨਾਲ ਮਿਲਿੰਦ ਗਾਬਾ ਨੇ ਵੀ ਗੀਤ 'ਚ ਆਪਣੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਰਿਧਮ ਮਾਨਸਾ ਵਲੋਂ ਲਿਖੇ ਗਏ ਹਨ, ਜਦਕਿ ਇਸ ਨੂੰ ਸੰਗੀਤ ਐੱਮ. ਆਰ. ਵੀ. ਨੇ ਦਿੱਤਾ ਹੈ।

ਗੀਤ ਦੀ ਵੀਡੀਓ ਜਸ਼ਨ ਨੰਨੜ ਵਲੋਂ ਬਣਾਈ ਗਈ ਹੈ। ਗੀਤ ਨੂੰ ਜਸ਼ਨ ਨੇ ਕਾਫੀ ਖੂਬਸੂਰਤ ਢੰਗ ਨਾਲ ਸ਼ੂਟ ਕੀਤਾ ਹੈ ਤੇ ਰੇਸ਼ਮ ਸਿੰਘ ਅਨਮੋਲ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗੀਤ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।


Tags: Resham Singh Anmol Take Me Away Milind Gaba T Series Jashan Nanarh