FacebookTwitterg+Mail

ਫਿਲਮ ਰਵਿਊ : ਰੁਸਤਮ ਦੀ ਮਿਸਟ੍ਰੀ ਸਭ ਤੋਂ ਵੱਖਰੀ

review of rustom
12 August, 2016 05:25:07 PM

ਮੁੰਬਈ—ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦੀਆਂ ਫਿਲਮਾਂ ਦਾ ਇਤਜ਼ਾਰ ਉਨ੍ਹਾਂ ਦੇ ਪ੍ਰਸੰਸ਼ਕ ਬਹੁਤ ਬੇਸਬਰੀ ਨਾਲ ਕਰਦੇ ਹਨ। ਅਕਸ਼ੈ ਕੁਮਾਰ ਸਾਲ 'ਚ 4 ਫਿਲਮਾਂ ਕਰਦੇ ਹਨ ਅਤੇ ਇਸ ਸਾਲ ਉਨ੍ਹਾਂ ਨੇ 'ਏਅਰਲਿਫਟ' ਨਾਲ ਕੀਤੀ। ਦਰਸ਼ਕਾਂ ਨੂੰ ਉਨ੍ਹਾਂ ਦੇ ਕੰਮ ਨੂੰ ਕਾਫੀ ਪਸੰਦ ਵੀ ਕੀਤਾ। ਹਾਲ, ਹੀ 'ਚ ਨਵੀਂ ਫਿਲਮ 'ਰੁਸਤਮ' ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦੀ ਕਹਾਣੀ ਇਕ ਨੇਵੀ ਅਫਸਰ ਰੁਸਤਮ ਪਾਰਸੀ (ਅਕਸ਼ੈ ਕੁਮਾਰ) ਦੀ ਹੈ ਜੋ ਆਪਣੀ ਪਤਨੀ ਸਿੰਧਿਆ ਪਾਰਸੀ( ਇਲਿਆਨਾ ਡਿਕਰੂਜ਼) ਨਾਲ ਸੁਖਦ ਜ਼ਿੰਦਗੀ ਬਤੀਤ ਕਰ ਰਿਹਾ ਹੈ ਪਰ ਇਕ ਦਿਨ ਉਨ੍ਹਾਂ ਦੀ ਦੁਨੀਆਂ ਇਕਦਮ ਬਦਲ ਜਾਂਦੀ ਹੈ, ਜਦੋਂ ਉਸ ਨੂੰ ਪਤਾ ਚੱਲਦਾ ਹੈ ਕਿ ਉਸਦੀ ਪਤਨੀ ਦੇ ਨਜ਼ਾਇਜ਼ ਸਬੰਧ ਉਸਦੇ ਕਰੀਬੀ ਦੋਸਤ ਵਿਕਰਮ ਮਖੀਜਾ( ਅਰਜੁਨ ਬਾਜਵਾ) ਨਾਲ ਹਨ। ਇਸ ਤੋਂ ਬਾਅਦ ਠੀਕ 3 ਗੋਲੀਆਂ ਚੱਲਦੀਆਂ ਹਨ ਅਤੇ ਸਭ ਕੁਝ ਬਦਲ ਜਾਂਦਾ ਹੈ। ਹੁਣ ਇਸ ਕਤਲ ਦਾ ਜਿੰਮੇਵਾਰ ਕੌਣ ਹੈ। ਇਸ 'ਚ ਸਰਕਾਰ ਦਾ ਕੀ ਯੋਗਦਾਨ ਹੁੰਦਾ ਹੈ। ਆਖਿਰ ਕੀ ਨਤੀਜਾ ਨਿਕਲਦਾ ਹੈ। ਇਸ ਦੀ ਅਗਲੀ ਕਹਾਣੀ ਤੁਹਾਨੂੰ ਸਿਨੇਮੇਘਰਾਂ 'ਚ ਜਾਂ ਕੇ ਪਤਾ ਲੱਗੇਗੀ।
ਸਕਰਿਪਟ
ਫਿਲਮ ਦੀ ਕਹਾਣੀ ਮੁੰਬਈ ਦੇ ਮਸ਼ਹੂਰ ਨਾਨਾਵਟੀ ਕੇਸ ਨਾਲ ਕਾਫੀ ਮਿਲਦੀ ਜੁਲਦੀ ਹੈ। ਜਿਸਦੀ ਲਿਖਾਵਟ ਬਹੁਤ ਹੀ ਬਿਹਤਰੀਨ ਅੰਦਾਜ਼ ਨਾਲ ਪੇਸ਼ ਕੀਤੀ ਗਈ ਹੈ। ਉਸੇ ਸਮੇਂ ਦੇ ਹਿਸਾਬ ਨਾਲ ਡਾਇਲਾਗ ਅਤੇ ਪਾਠਕੱਥਾ ਲਿਖੀ ਗਈ ਹੈ।
ਐਕਟਿੰਗ
ਅਕਸ਼ੈ ਕੁਮਾਰ ਨੇ ਇਕ ਵਾਰ ਫਿਰ ਤੋਂ ਸਾਬਿਤ ਕਰ ਦਿੱਤਾ ਹੈ ਕਿ ਉਹ ਖਿਲਾੜੀ ਹੋਣ ਨਾਲ-ਨਾਲ ਹਰਮਨਮੌਲਾ ਅਦਾਕਾਰ ਵੀ ਹਨ। ਉਹ ਨੇਵੀ ਅਫਸਰ ਦੀ ਭੂਮਿਕਾ 'ਚ ਲਾਜਵਾਬ ਦਿੱਖਦੇ ਹਨ।
ਸੰਗੀਤ
ਫਿਲਮ ਦੇ ਸੰਗੀਤ ਨੂੰ ਰਿਲੀਜ਼ ਤੋਂ ਪਹਿਲਾਂ ਹੀ ਬਹੁਤ ਪਸੰਦ ਕੀਤਾ ਗਿਆ ਹੈ।


Tags: ਅਕਸ਼ੈ ਕੁਮਾਰ ਇਲਿਆਨਾ ਡਿਕਰੂਜ਼ਰੁਸਤਮAkshay Kumar iliana dikaruza Rustam