FacebookTwitterg+Mail

ਰਿਚਾ ਚੱਢਾ ਦੇ ਪ੍ਰੋਡਕਸ਼ਨ ਹਾਊਸ ਇਸ ਫਿਲਮ ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼

22 April, 2017 04:44:48 PM
ਮੁੰਬਈ—ਐਕਟਿੰਗ ਦੀ ਦੁਨੀਆ 'ਚ ਨਾਮ ਕਮਾਉਣ ਤੋਂ ਬਾਅਦ ਹੁਣ ਰਿਚਾ ਚੱਢਾ ਨਵੇਂ ਫੀਲਡ 'ਚ ਹੱਥ ਅਜਮਾਉਣ ਜਾ ਰਹੀ ਹਾ। ਦੱਸਣਾ ਚਾਹੁੰਦੇ ਹਾਂ ਕਿ ਰਿਚਾ ਹੁਣ ਪ੍ਰੋਡਿਊਸਰ ਵੀ ਬਣ ਗਈ ਹੈ ਅਤੇ ਉਨ੍ਹਾਂ ਦੇ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਸ਼ਾਰਟ ਫਿਲਮ 'ਖੂਨ ਆਲੀ ਚਿੱਠੀ' ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।
ਫਿਲਮ ਇਕ ਕਿਸ਼ੌਰ ਨੌਜਵਾਨ ਦੀ ਕਹਾਣੀ ਹੈ। ਇਸ ਫਿਲਮ 'ਚ ਉਸ ਦਾ ਇਕ ਆਪਣੀ ਪ੍ਰੇਮਿਕਾ ਹੈ, ਜਿਸ ਨੂੰ ਉਹ ਖੂਨ ਨਾਲ ਚਿੱਠੀ ਲਿਖਣਾ ਚਾਹੁੰਦਾ ਹੈ, ਪਰ ਅਜਿਹਾ ਕਰਨਾ ਉਸ ਲਈ ਅਸੰਭਵ ਹੈ। ਉਹ ਪਿਆਰ 'ਚ ਕਿਸੀ ਦੀ ਵੀ ਜਾਨ ਲੈ ਸਕਦਾ ਹੈ, ਪਰ ਆਪਣੇ ਖੂਨ ਨਾਲ ਚਿੱਠੀ ਨਹੀਂ ਲਿਖ ਸਕਦਾ। ਖਾਸ ਗੱਲ ਇਹ ਹੈ ਕਿ ਇਹ ਫਿਲਮ 1980 ਦੇ ਪੰਜਾਬ 'ਤੇ ਅਧਾਰਿਤ ਹੈ।
ਫਿਲਮ ਨੂੰ ਰਿਚਾ ਦੇ ਦੋਸਤ ਰੁਪਿੰਦਰ ਇੰਦਰਜੀਤ ਨੇ ਡਾਇਰੈਕਟ ਕੀਤਾ ਹੈ। ਲਾਰਜ ਸ਼ਾਰਟ ਫਿਲਮ ਦੇ ਟ੍ਰੇਲਰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ। ਫਿਲਮ 25 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Tags: Richa ChadhaKhoon Aali Chithitrailerreleaseਰਿਚਾ ਚੱਢਾਖੂਨ ਆਲੀ ਚਿੱਠੀਟ੍ਰੇਲਰਰਿਲੀਜ਼