FacebookTwitterg+Mail

ਲੋਕ ਪਤਾ ਨਹੀਂ ਕਿਉਂ ਸੋਚਦੇ ਹਨ ਕਿ ਔਰਤਾਂ ਕਾਮੇਡੀ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕਦੀਆਂ : ਰਿਚਾ ਚੱਢਾ

richa chadha
10 December, 2017 08:55:24 AM

ਮੁੰਬਈ(ਬਿਊਰੋ)— 'ਓਏ ਲੱਕੀ! ਲੱਕੀ ਓਏ!', 'ਫੁਕਰੇ' ਅਤੇ ਹਾਲ ਹੀ ਵਿਚ ਰਿਲੀਜ਼ ਹੋਈ ਫਿਲਮ 'ਫੁਕਰੇ ਰਿਟਰਨਸ' ਵਿਚ ਨਜ਼ਰ ਆਉਣ ਵਾਲੀ ਅਦਾਕਾਰਾ ਰਿਚਾ ਚੱਢਾ ਦਾ ਕਹਿਣਾ ਹੈ ਕਿ ਮਹਿਲਾ ਕਲਾਕਾਰਾਂ ਨੂੰ ਕਾਮੇਡੀ ਭੂਮਿਕਾਵਾਂ ਨਿਭਾਉਣ ਦਾ ਜ਼ਿਆਦਾ ਮੌਕਾ ਨਹੀਂ ਮਿਲਦਾ। ਰਿਚਾ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਅਜਿਹਾ ਕਿਉਂ ਸੋਚਦੇ ਹਨ ਕਿ ਔਰਤਾਂ ਕਾਮੇਡੀ ਕਿਰਦਾਰ ਨਾਲ ਇਨਸਾਫ ਨਹੀਂ ਕਰ ਸਕਦੀਆਂ। ਅਜਿਹੀਆਂ ਕਈ ਮੰਨੀਆਂ-ਪ੍ਰਮੰਨੀਆਂ ਅਭਿਨੇਤਰੀਆਂ ਹੋਈਆਂ ਹਨ, ਜਿਨ੍ਹਾਂ ਨੇ ਬਲੈਕ ਐਂਡ ਵ੍ਹਾਈਟ ਫਿਲਮਾਂ ਦੇ ਜ਼ਮਾਨੇ ਵਿਚ ਬੇਹੱਦ ਕਾਮੇਡੀ ਕਿਰਦਾਰ ਨਿਭਾਏ। ਉਸ ਨੇ ਕਿਹਾ ਕਿ ਮਧੂਬਾਲਾ ਜਿਸ ਨੇ 'ਚਲਤੀ ਕਾ ਨਾਮ ਗਾੜੀ' ਵਿਚ ਅਭਿਨੈ ਕੀਤਾ ਤੋਂ ਲੈ ਕੇ 'ਮਿਸਟਰ ਇੰਡੀਆ' ਵਿਚ ਸ਼੍ਰੀਦੇਵੀ ਤੱਕ, ਕਈ ਅਜਿਹੀਆਂ ਅਭਿਨੇਤਰੀਆਂ ਰਹੀਆਂ ਹਨ ਜਿਨ੍ਹਾਂ ਬਿਹਤਰੀਨ ਕਾਮੇਡੀ ਕੀਤੀ। ਰਿਚਾ ਨੇ 2013 ਵਿਚ 'ਫੁਕਰੇ' ਵਿਚ ਭੋਲੀ ਪੰਜਾਬਣ ਨਾਮਕ ਕਿਰਦਾਰ ਨਿਭਾਇਆ ਸੀ। 


Tags: Fukrey ReturnsPulkit Samrat Varun Sharma Richa Chadha Manjot Singh Ali Fazal Pankaj Tripathiਫੁਕਰੇ ਰਿਟਰਨਸਰਿਚਾ ਚੱਢਾ