FacebookTwitterg+Mail

ਸ਼ੂਟਿੰਗ ਦੌਰਾਨ ਮੂੱਧੇ ਮੂੰਹ ਡਿੱਗੀ 'ਸੈਰਾਟ' ਦੀ ਅਦਾਕਾਰਾ, ਵਾਈਰਲ ਵੀਡੀਓ ਦਾ ਇਹ ਹੈ ਅਸਲ ਸੱਚ

rinku rajguru aka sairat s archie has a scary fall during a shoot
11 November, 2017 02:24:14 PM

ਮੁੰਬਈ(ਬਿਊਰੋ)— 'ਸੈਰਾਟ' ਫਿਲਮ ਨਾਲ ਚਰਚਾ 'ਚ ਆਈ ਅਦਾਕਾਰਾ ਰਿੰਕੂ ਰਾਜਗੁਰੂ ਇਕ ਵਾਰ ਮੁੜ ਸੁਰਖੀਆਂ 'ਚ ਛਾਈ ਹੋਈ ਹੈ ਪਰ ਇਸ ਚਰਚਾ ਨਾਲ ਰਿੰਕੂ ਕਾਫੀ ਪਰੇਸ਼ਾਨ ਵੀ ਹੋ ਗਈ ਹੈ। ਜੀ ਹਾਂ, ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਰਿੰਕੂ ਦਾ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ, ਜਿਸ 'ਚ ਉਹ ਡਿੱਗਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਫਿਲਮ ਦੀ ਸ਼ੂਟਿੰਗ ਦੌਰਾਨ ਦਾ ਹੈ। ਉਸ ਦਾ ਅਚਾਨਕ ਪੈਰ ਖਿਸਕਦਾ ਹੈ ਤੇ ਉਹ ਕਾਫੀ ਜ਼ੋਰ ਨਾਲ ਹੇਠਾ ਡਿੱਗ ਜਾਂਦੀ ਹੈ। ਦੱਸ ਦੇਈਏ ਕਿ ਫਿਲਮ ਦੀ ਸ਼ੂਟਿੰਗ ਨਦੀ ਕਿਨਾਰੇ ਹੋ ਰਹੀ ਸੀ ਤੇ ਉਹ ਇਕ ਡਾਂਸ ਸੀਕਵੈਂਸ ਸ਼ੂਟ ਕਰ ਰਹੀ ਹੈ। ਰਿੰਕੂ ਦੇ ਫੈਨਜ਼ 'ਚ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਉਸ ਦੇ ਫੈਨਜ਼ ਇਸ ਵੀਡੀਓ ਨੂੰ ਲਾਈਕ ਕਰ ਰਹੇ ਹਨ ਤੇ ਸ਼ੇਅਰ ਵੀ। ਬਿਨਾਂ ਇਹ ਜਾਣੇ ਕਿ ਵੀਡੀਓ 'ਚ ਨਜ਼ਰ ਆ ਰਹੀ ਅਦਾਕਾਰਾ ਰਿੰਕੂ ਹੈ ਜਾਂ ਨਹੀਂ।

ਦੱਸਣਯੋਗ ਹੈ ਕਿ ਵਾਇਰਲ ਹੋ ਰਹੀ ਵੀਡੀਓ ਨੂੰ ਹੁਣ ਤੱਕ 12 ਹਜ਼ਾਰ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਹ ਵੀਡੀਓ ਰਿੰਕੂ ਰਾਜਗੁਰੂ ਦਾ ਨਹੀਂ ਹੈ। ਇਸ ਪੂਰੇ ਮਾਮਲੇ ਨੂੰ ਦੇਖਦੇ ਹੋਏ ਰਿੰਕੂ ਦੇ ਪਿਤਾ ਨੇ ਸਾਹਮਣੇ ਆ ਕੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਵਾਇਰਲ ਹੋ ਰਹੀ ਵੀਡੀਓ 'ਚ ਰਿੰਕੂ ਨਹੀਂ ਸਗੋਂ ਕੋਈ ਹੋਰ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਵੀਡੀਓ ਰਿੰਕੂ ਰਾਜਗੁਰੂ ਦਾ ਨਹੀਂ ਹੈ ਸਗੋਂ ਲਿੰਡਾ ਕੁਮਾਰ ਦਾ ਹੈ, ਜੋ ਕਿ ਦੱਖਣੀ ਫਿਲਮ ਇੰਡਸਟਰੀ 'ਚ ਕੰਮ ਕਰ ਰਹੀ ਹੈ। ਸੁਪਰਹਿੱਟ ਮਰਾਠੀ ਫਿਲਮ 'ਸੈਰਾਟ' ਦੇ ਹਿੰਦੀ ਰੀਮੇਕ 'ਚ ਜਾਹਨਵੀ ਕਪੂਰ ਤੇ ਸ਼ਾਹਿਦ ਕਪੂਰ ਦਾ ਛੋਟਾ ਭਰਾ ਈਸ਼ਾਨ ਖੱਟਰ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਫਿਲਮ ਨਾਲ ਦੋਵੇਂ ਬਾਲੀਵੁੱਡ 'ਚ ਡੈਬਿਊ ਕਰਨਗੇ। ਕਰਨ ਜੌਹਰ ਇਸ ਫਿਲਮ ਦਾ ਨਿਰਮਾਣ ਕਰਨ ਵਾਲੇ ਹਨ।


Tags: Rinku RajguruSairat Linda Kumar Kunjiramante KuppayamSiddhik ChendmangaluJahnavi KapoorIshaan Khattarਸੈਰਾਟਰਿੰਕੂ ਰਾਜਗੁਰੂ