FacebookTwitterg+Mail

ਅਮਿਤਾਭ ਬੱਚਨ ਭਾਰਤ ਦੇ ਮਹਾਨ ਕਲਾਕਾਰਾਂ 'ਚੋਂ ਇਕ ਹੈ : ਰਿਸ਼ੀ ਕਪੂਰ

rishi kapoor
19 January, 2017 11:20:13 AM
ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਨੇ ਅਮਿਤਾਭ ਬੱਚਨ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਦੇਸ਼ ਦੇ ਮਹਾਨ ਕਲਾਕਾਰਾਂ 'ਚੋਂ ਇਕ ਦੱਸਿਆ ਹੈ। ਅਭਿਨੇਤਾ ਨੇ 70 ਅਤੇ 80 ਦੇ ਦਹਾਕੇ ਨੂੰ ਯਾਦ ਕਰਦੇ ਹੋਏ ਕਿਹਾ ਕਿ, ''ਬੱਚਨ ਆਪਣੇ ਸਮੇਂ 'ਚ ਦਮਦਾਰ ਅਭਿਨੈ ਦਾ ਸਬੂਤ ਸਨ ਅਤੇ ਉਹ ਆਪ ਅਤੇ ਉਨ੍ਹਾਂ ਦੇ ਹੋਰ ਸਹਿ-ਕਲਾਕਾਰ ਮੈਗਾਸਟਾਰ ਦੇ ਨਕਸ਼ੇ ਕਦਮ 'ਤੇ ਤੁਰਨ ਦੀ ਕੋਸ਼ਿਸ਼ ਕਰਦੇ ਸਨ। 64 ਸਾਲਾਂ ਦੇ ਅਭਿਨੇਤਾ ਰਿਸ਼ੀ ਕਪੂਰ ਨੇ ਕਿਹਾ ਕਿ ਦੇਸ਼ 'ਚ ਸਾਡੇ ਕੋਲ ਜੋ ਮਹਾਨ ਕਲਾਕਾਰ ਹਨ, ਅਮਿਤਾਭ ਬੱਚਨ ਉਨ੍ਹਾਂ 'ਚੋਂ ਇਕ ਹੈ। ਉਨ੍ਹਾਂ 70 ਦੇ ਸ਼ੁਰੂਆਤੀ ਦਹਾਕੇ 'ਚ ਐਕਸ਼ਨ ਦਾ ਟਰੈਂਡ ਹੀ ਬਦਲ ਦਿੱਤਾ। ਇਸ ਕਾਰਨ ਉਸ ਸਮੇਂ ਬਹੁਤ ਸਾਰੇ ਅਭਿਨੇਤਾ ਬੇਰੁਜ਼ਗਾਰ ਹੋ ਗਏ ਸਨ।''
ਰਾਜ ਕਪੂਰ ਦੀ ਜ਼ਿੰਦਗੀ 'ਤੇ ਬਣਨੀ ਚਾਹੀਦੀ ਹੈ ਫਿਲਮ
ਭਾਰਤੀ ਸਿਨੇਮਾ ਦੇ ਸ਼ੋਅਮੈਨ ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਰਾਜ ਕਪੂਰ ਉਂਝ ਤਾਂ ਕਿਸੇ ਪਛਾਣ ਦੀ ਕੋਈ ਜ਼ਰੂਰਤ ਨਹੀਂ ਪਰ ਉਨ੍ਹਾਂ ਦੇ ਬੇਟੇ ਰਿਸ਼ੀ ਕਪੂਰ ਨੂੰ ਲੱਗਦਾ ਹੈ ਕਿ ਰਾਜ ਕਪੂਰ ਦੀ ਜ਼ਿੰਦਗੀ 'ਤੇ ਅਜੇ ਤੱਕ ਕੋਈ ਫਿਲਮ ਨਾ ਬਣਨਾ ਦੁੱਖ ਹੈ। ਰਿਸ਼ੀ ਕਪੂਰ ਨੇ 'ਖੁੱਲ੍ਹਮ-ਖੁੱਲਾ : ਰਿਸ਼ੀ ਕਪੂਰ ਅਨਸੈਂਸਰਡ' ਸਿਰਲੇਖ ਨਾਲ ਆਈ ਕਿਤਾਬ 'ਚ ਕਿਹਾ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਭਰਾਵਾਂ ਨੇ ਹੁਣ ਤਕ ਇਸ ਫਿਲਮ ਦਾ ਨਿਰਮਾਣ ਨਹੀਂ ਕੀਤਾ ਕਿਉਂਕਿ ਤਕਨੀਕੀ ਰੂਪ ਨਾਲ ਇਸ 'ਤੇ ਉਨ੍ਹਾਂ ਦੀ ਮਾਂ ਦਾ ਅਧਿਕਾਰ ਹੈ।
ਫਿਲਮ ਦੇ ਸੈੱਟ 'ਤੇ ਹੁੰਦੀਆਂ ਨੇ 50 ਫੀਸਦੀ ਮਹਿਲਾ ਕਰਮਚਾਰੀ
ਮਹਾਨਾਇਕ ਅਮਿਤਾਭ ਬੱਚਨ ਨੇ ਹਿੰਦੀ ਫਿਲਮ ਉਦਯੋਗ 'ਚ ਇਕ ਅਹਿਮ ਬਦਲਾਅ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ, ਅੱਜਕਲ ਹਿੰਦੀ ਫਿਲਮ ਦੇ ਸੈੱਟ 'ਤੇ ਪਹਿਲਾਂ ਦੇ ਮੁਕਾਬਲੇ 'ਚ ਜ਼ਿਆਦਾ ਔਰਤਾਂ ਕੰਮ ਕਰਦੀਆਂ ਹਨ। ਬੱਚਨ ਨੇ ਬੀਤੀ ਸ਼ਾਮ ਇਕ ਪ੍ਰੋਗਰਾਮ 'ਚ ਕਿਹਾ ਕਿ, ''ਮੇਰੇ ਸਮੇਂ ਫਿਲਮ ਦੇ ਸੈੱਟ 'ਤੇ ਦੋ ਔਰਤਾਂ ਹੋਇਆ ਕਰਦੀਆਂ ਸਨ, ਇਕ ਅਭਿਨੇਤਰੀ ਅਤੇ ਦੂਸਰੀ ਉਸ ਦੀ ਮਾਂ ਪਰ ਹੁਣ ਫਿਲਮ ਦੇ ਸੈੱਟ 'ਤੇ ਲਗਭਗ 50 ਫੀਸਦੀ ਮਹਿਲਾ ਕਰਮਚਾਰੀ ਹੁੰਦੀਆਂ ਹਨ।''

Tags: ਰਿਸ਼ੀ ਕਪੂਰਅਮਿਤਾਭ ਬੱਚਨਰਾਜ ਕਪੂਰ Rishi Kapoor Amitabh Bachchan Raj Kapoor